ਤਿੱਬਤ 'ਚ ਮਿਲੀ 1200 ਸਾਲ ਪੁਰਾਣੀ ਬੁੱਧ ਦੀ ਮੂਰਤੀ

04/10/2018 3:30:15 PM

ਲਹਾਸਾ (ਬਿਊਰੋ)— ਤਿੱਬਤ ਵਿਚ ਕੀਤੀ ਗਈ ਨਵੀਂ ਖੋਜ ਰਾਹੀਂ ਚੱਟਾਨਾਂ ਵਿਚ 1200 ਸਾਲ ਪੁਰਾਣੀ ਬੌਧ ਕਲਾ ਅਤੇ ਸਥਾਨਕ ਇਤਿਹਾਸ ਦੀ ਝਲਕ ਦੇਖਣ ਨੂੰ ਮਿਲੀ ਹੈ। ਖੇਤਰੀ ਸੱਭਿਆਚਾਰਕ ਅਵਸ਼ੇਸ਼ ਸੰਭਾਲ ਖੋਜ ਸੰਸਥਾ ਮੁਤਾਬਕ ਕਾਮਦੋ ਸਿਟੀ ਦੇ ਚਾਗਯਾਬ ਕਾਊਂਟੀ ਦੇ ਆਕੁਰ ਵਿਚ ਬੁੱਧ ਦੀ ਇਕ ਪੱਥਰ ਦੀ ਮੂਰਤੀ (ਚੱਟਾਨ 'ਤੇ ਬਣੀ ਇਕ ਮੂਰਤੀ) ਮਿਲੀ ਹੈ। ਇਸ ਮੂਰਤੀ ਦੇ 1200 ਸਾਲ ਪੁਰਾਣੇ ਹੋਣ ਦੀ ਸੰਭਾਵਨਾ ਹੈ। ਖੇਤਰੀ ਸੱਭਿਆਚਾਰਕ ਅਵਸ਼ੇਸ਼ ਸੰਭਾਲ ਖੋਜ ਸੰਸਥਾ ਨੇ ਦੱਸਿਆ ਕਿ ਇਹ ਮੂਰਤੀ ਤਿੱਬਤ ਦੇ ਤੁਬੋ ਰਾਜਵੰਸ਼ ਦੇ ਸਮੇਂ ਦੀ ਹੈ। ਇਸ ਵਿਚ ਬੌਧ ਕਲਾ ਦੀ ਝਲਕ ਮਿਲਦੀ ਹੈ। ਘਾਟੀ ਵਿਚ ਪੱਥਰ ਦੀ ਕਟਾਈ ਕਰ ਰਹੇ ਮਜ਼ਦੂਰਾਂ ਨੂੰ ਬੁੱਧ ਦੀ ਇਹ ਮੂਰਤੀ ਮਿਲੀ ਸੀ। ਇਕ ਸਰਕਾਰੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਮੂਰਤੀ ਕਰੀਬ 10 ਮੀਟਰ ਵਿਚ ਫੈਲੀ ਚੱਟਾਨ 'ਤੇ ਬਣੀ ਹੋਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਨਿਰਮਾਣ 9ਵੀਂ ਸਦੀ ਵਿਚ ਕੀਤਾ ਗਿਆ ਸੀ।