ਗਲਾਸਗੋ ''ਚ ਇਸ ਸਾਲ "ਗ੍ਰੇਟ ਸਕਾਟਿਸ਼ ਦੌੜ" ਦੀ ਮੁੜ ਹੋਵੇਗੀ ਵਾਪਸੀ

02/02/2021 3:10:47 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਹਰ ਸਾਲ ਦੇ ਅਕਤੂਬਰ ਮਹੀਨੇ ਗਲਾਸਗੋ ਸ਼ਹਿਰ 'ਚ ਹੁੰਦੀ ਵੱਡੀ ਦੌੜ ਦੀ ਇਸ ਸਾਲ ਵਾਪਸੀ ਹੋਵੇਗੀ। ਇਸ ਦੌੜ ਦੇ 2020 'ਚ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਰੱਦ ਕੀਤੇ ਜਾਣ ਤੋਂ ਬਾਅਦ, ਇਸ ਪ੍ਰਸਿੱਧ ਦੌੜ ਦੇ ਪ੍ਰਬੰਧਕ ਅਕਤੂਬਰ ਮਹੀਨੇ 'ਚ ਇਸ ਦੀ ਵਾਪਸੀ ਯੋਜਨਾ ਬਣਾ ਰਹੇ ਹਨ । 

ਇਸ ਸੰਬੰਧੀ "ਦਿ ਗ੍ਰੇਟ ਰਨ" ਕੰਪਨੀ 2021 ਦੀ ਇਸ ਦੌੜ ਦੇ ਆਯੋਜਨ 'ਚ ਹਿੱਸਾ ਲੈਣ ਵਾਲਿਆਂ ਅਤੇ ਸਥਾਨਕ ਕਮਿਊਨਿਟੀ ਲਈ ਕੋਵਿਡ ਸੁਰੱਖਿਅਤ ਇਵੈਂਟ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਗਲਾਸਗੋ ਵਿਚ ਹੋ ਰਹੇ ਇਸ ਇਵੈਂਟ 'ਚ ਹਿੱਸਾ ਲੈਣ ਦੇ ਚਾਹਵਾਨਾਂ ਲਈ ਐਂਟਰੀਆਂ ਖੁੱਲ੍ਹ ਗਈਆਂ ਹਨ। 

ਗ੍ਰੇਟ ਰਨ ਕੰਪਨੀ ਦੇ ਆਪ੍ਰੇਸ਼ਨਜ ਡਾਇਰੈਕਟਰ ਨਾਈਜਲ ਗਫ ਅਨੁਸਾਰ ਇਸ ਸਾਲ ਦਾ ਆਯੋਜਨ ਸਾਰੇ ਪ੍ਰਮੁੱਖ ਸਥਾਨਕ ਹਿੱਸੇਦਾਰਾਂ ਦੇ ਸਮਰਥਨ ਨਾਲ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਕੋਰੋਨਾ ਵਾਇਰਸ ਸੰਬੰਧੀ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਗਲਾਸਗੋ ਸੈਂਟਰਲ ਦੇ ਜੋਰਜ ਸਕੁਏਅਰ ਤੋਂ ਸ਼ੁਰੂ ਕਰਦਿਆਂ, ਇਹ ਦੌੜ ਸ਼ਹਿਰ ਦੇ ਕਈ ਮੈਰਾਥਨ ਰੂਟਾਂ ਅਤੇ ਸ਼ਹਿਰ ਦੇ ਸਭ ਤੋਂ ਸ਼ਾਨਦਾਰ ਸਥਾਨਾਂ ਤੋਂ ਲੰਘਦੀ ਹੈ। 

ਇਸ ਦੌੜ ਵਿਚ ਹਿੱਸਾ ਲੈਣ ਵਾਲੇ ਲਗਭਗ 10,000 ਦੌੜਾਕਾਂ ਨੂੰ ਕਲਾਈਡ ਨਦੀ ਨੂੰ ਪਾਰ ਕਰਨ ਦੇ ਨਾਲ ਗਲਾਸਗੋ ਸ਼ਹਿਰ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲੇਗਾ। ਇਸ ਦੇ ਇਲਾਵਾ ਹਾਫ਼ ਮੈਰਾਥਨ ਦੌੜਾਕ ਪੋਲਕ ਕੰਟਰੀ ਅਤੇ ਬੇਲਾਹੌਸਟਨ ਪਾਰਕ ਸਮੇਤ ਸ਼ਹਿਰ ਦੇ ਕੁਝ ਵੱਡੇ ਪਾਰਕਾਂ ਵਿਚੋਂ ਲੰਘਣ ਦੇ ਨਾਲ ਗਲਾਸਗੋ ਗ੍ਰੀਨ ਵਿਚ ਫਿਨਿਸ਼ ਲਾਈਨ ਸਮਾਰੋਹ ਵਿਚ ਸ਼ਾਮਲ ਹੋਣਗੇ।


Lalita Mam

Content Editor

Related News