ਸਿਡਨੀ ਦੇ ਬਾਰ ''ਚ ''ਨਿਊਡ ਈਵੈਂਟ'' ਦਾ ਆਯੋਜਨ, ਟਿੱਕਟਾਂ ਦੀ ਬੁਕਿੰਗ ਫੁਲ

10/16/2019 9:56:43 PM

ਸਿਡਨੀ - ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਸੰਡੇ ਸੇਸ਼ ਨਾਂ ਤੋਂ ਇਕ ਈਵੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਆਯੋਜਨ ਦੀ ਖਾਸ ਗੱਲ ਇਹ ਹੈ ਕਿ 27 ਅਕਤੂਬਰ ਨੂੰ ਹੋਣ ਵਾਲੇ ਇਸ ਆਯੋਜਨ 'ਚ ਲੋਕਾਂ ਨੂੰ ਨਿਊਡ ਹੋ ਕੇ ਆਉਣਾ ਹੋਵੇਗਾ। ਸਿਡਨੀ ਦੇ ਸਟਿਵ ਬਾਰ 'ਚ ਇਸ ਆਯੋਜਨ ਲਈ ਸਾਰੀਆਂ ਟਿੱਕਟਾਂ ਬੁਕ ਹੋ ਚੁੱਕੀਆਂ ਹਨ। ਇਸ ਦੌਰਾਨ ਲੋਕਾਂ ਦੀ ਨਿੱਜਤਾ ਦਾ ਵੀ ਪੂਰਾ ਖਿਆਨ ਰੱਖਿਆ ਜਾਵੇਗਾ।

ਡੇਲੀ ਮੇਲ 'ਚ ਪ੍ਰਕਾਸ਼ਿਤ ਖਬਰ ਮੁਤਾਬਕ ਪਬ 'ਚ ਲੋਕ ਆਰਾਮ ਨਾਲ ਖਾ-ਪੀ ਸਕਣਗੇ ਅਤੇ ਪੂਰੀ ਤਰ੍ਹਾਂ ਨਾਲ ਮੁਕਤ ਹੋ ਕੇ ਇਕ ਚੰਗੀ ਸ਼ਾਮ ਦਾ ਆਨੰਦ ਲੈਣਗੇ। ਪਬ 'ਚ ਐਂਟਰ ਹੋਣ ਦੇ ਨਾਲ ਹੀ ਲੋਕਾਂ ਨੂੰ ਮੋਬਾਇਲ ਫੋਨ ਅਤੇ ਕਾਰਡਸ ਰੱਖਣ ਲਈ ਪਲਾਸਟਿਕ ਦੇ ਬੈਗ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਆਯੋਜਨ, ਮੈਲਬਰਨ, ਲੰਡਨ ਸਮੇਤ ਕਈ ਦੂਜੇ ਸ਼ਹਿਰਾਂ 'ਚ ਹੋ ਚੁੱਕਿਆ ਹੈ। ਪਬ 'ਚ ਐਂਟਰੀ ਤੋਂ ਬਾਅਦ ਲੋਕਾਂ ਨੂੰ ਆਪਣੇ-ਆਪਣੇ ਕੱਪੜੇ ਜਮ੍ਹਾ ਕਰਾਉਣੇ ਪੈਣਗੇ। ਅਜਿਹੇ ਲੋਕਾਂ ਜੋ ਤਸਵੀਰ ਲੈਣਾ ਚਾਹੁੰਦੇ ਹਨ ਅਤੇ ਜੋ ਤਸਵੀਰਾਂ ਨਹੀਂ ਲੈਣਾ ਚਾਹੁੰਦੇ ਉਨ੍ਹਾਂ ਦੇ ਲਈ ਵਖੋਂ-ਵੱਖ ਬੈਂਡ ਹੋਵੇਗਾ ਤਾਂ ਜੋ ਸਾਰਿਆਂ ਦੀ ਨਿੱਜਤਾ ਦਾ ਖਿਆਲ ਰੱਖਿਆ ਜਾ ਸਕੇ।

ਪਬ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਈਵੈਂਟ ਹੈ, ਜਿਨ੍ਹਾਂ 'ਚ ਨਿੱਜਤਾ ਅਤੇ ਸੁਰੱਖਿਆ ਦਾ ਖਿਆਲ ਰੱਖਿਆ ਜਾਵੇਗਾ। ਈਵੈਂਟ 'ਚ ਕਿਸੇ ਤਰ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕਿਸੇ ਵੀ ਗੈਸਟ ਨੂੰ ਗਲਤ ਵਿਵਹਾਰ ਕਰਨ 'ਤੇ ਈਵੈਂਟ 'ਚੋਂ ਕੱਢਿਆ ਜਾ ਸਕਦਾ ਹੈ। ਈਵੈਂਟ ਆਯੋਜਕਾਂ ਦਾ ਆਖਣਾ ਹੈ ਕਿ ਅਸੀਂ ਗੈਸਟ ਨੂੰ ਜ਼ਿੰਦਗੀ ਦਾ ਇਕ ਵੱਖਰਾ ਅਨੁਭਵ ਦੇਣਾ ਚਾਹੁੰਦੇ ਹਾਂ। ਹੋ ਸਕਦਾ ਹੈ ਕਿ ਇਸ ਤੋਂ ਖੁਸ਼ ਹੋ ਕੇ ਭਵਿੱਖ 'ਚ ਉਹ ਨਿਊਡ ਬੀਚ ਜਾਂ ਕੋਈ ਅਜਿਹੀ ਥਾਂ ਦੇ ਬਾਰੇ 'ਚ ਸੋਚਣ। ਨਿਊਡ ਬਾਰ ਦਾ ਆਨੰਦ ਲੈਣ ਵਾਲੇ ਦੀਆਂ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਨਾਲ ਇਸਤੇਮਾਲ ਦੇ ਲਈ ਨਿੱਜੀ ਤੌਲੀਆ ਲੈ ਕੇ ਆਏ। ਈਵੈਂਟ 'ਚ ਆਉਣ ਵਾਲੇ ਗੈਸਚ ਨੂੰ ਸਖਤ ਨਿਰਦੇਸ਼ ਦਿੱਤਾ ਗਿਆ ਹੈ ਕਿ ਕਿਸੇ ਵੀ ਪ੍ਰਕਾਰ ਦਾ ਗਲਤ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Khushdeep Jassi

Content Editor

Related News