''ਕਾਗਹੁ ਹੰਸੁ ਕਰੇਇ'' ਜੀਵਨੀ ਦੀ ਪੁਸਤਕ ਫਰਿਜ਼ਨੋ ਵਿਖੇ ਰਿਲੀਜ਼

07/28/2020 9:08:26 AM

ਫਰਿਜ਼ਨੋ, (ਨੀਟਾ ਮਾਛੀਕੇ): ਕੋਵਿਡ-19 ਦੇ ਚੱਲਦਿਆਂ ਸੁਰੱਖਿਆ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਘੇ ਲੇਖਕ ਪ੍ਰੋ. ਧਰਮਵੀਰ ਚੱਠਾ ਦੀ ਪੁਸਤਕ  'ਕਾਗਹੁ ਹੰਸੁ ਕਰੇਇ' ਫਰਿਜ਼ਨੋ ਦੇ ਗੁਰਦੁਆਰਾ ਸਭਾ ਵਿਖੇ ਸਾਦੇ ਸਮਾਗਮ ਦੌਰਾਨ ਰਲੀਜ਼ ਕੀਤੀ ਗਈ। ਇਸ ਸਮਾਗਮ ਦਾ ਆਯੋਜਨ ਜਗਤਾਰ ਸਿੰਘ ਬਰਾੜ ਤੇ ਪਿੰਦਾ ਕੋਟਲਾ ਵੱਲੋਂ ਵਿਸ਼ੇਸ਼ ਤੌਰ 'ਤੇ ਕੀਤਾ ਗਿਆ।

 ਇਸ ਵਿੱਚ ਕੁਝ ਸੀਮਤ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਪੁਸਤਕ ਰਿਲੀਜ਼ ਕੀਤੀ ਗਈ। ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਮਾਰਗ ‘ਤੇ ਕੁਰਾਹੇ ਚੱਲਦਿਆਂ, ਚੰਗੇ ਪਾਸੇ ਵੱਲ ਨੂੰ ਮੁੜਦਾ ਹੈ ਤਾਂ ਦੂਸਰਿਆਂ ਲਈ ਉਦਾਹਰਣ ਬਣਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਆਪ ਚੰਗੀ ਲੀਹ ਪਾਉਂਦਾ ਤਾਂ ਸਮਝੋ ਉਹ ਸਮਾਜ ਲਈ ਮਾਰਗ ਦਰਸ਼ਕ ਬਣਦਾ ਹੈ। ਅਜਿਹੇ ਹੀ ਇਕ ਇਨਸਾਨ ਬਠਿੰਡੇ ਵਾਲੇ ਕਾਂ ਤੋਂ ਰਾਜਿੰਦਰਪਾਲ ਸਿੰਘ ਖਾਲਸਾ ਬਣੇ ਨੌਜਵਾਨ  ਦੇ ਜੀਵਨ ‘ਤੇ ਅਧਾਰਿਤ ਪੁਸਤਕ  “ਕਾਗਹੁ ਹੰਸੁ ਕਰੇਇ” ਲੇਖਕ ਧਰਮਵੀਰ ਸਿੰਘ ਚੱਠਾ ਵੱਲੋਂ ਲਿਖੀ ਗਈ ਹੈ। 

ਇਸ ਮੌਕੇ ਪਤਵੰਤੇ ਸੱਜਣ ਜਿਨ੍ਹਾਂ ਵਿਚ ਨਾਜ਼ਰ ਸਿੰਘ ਸਹੋਤਾ, ਹਾਕਮ ਸਿੰਘ ਢਿਲੋ, ਅਮਰਜੀਤ ਦੌਧਰ, ਅਵਤਾਰ ਗਰੇਵਾਲ, ਜੈਲਾ ਧੂੜਕੋਟ, ਗੁਰਇਕਬਾਲ ਸਿੰਘ, ਭਰਪੂਰ ਸਿੰਘ ਬਰਾੜ ਆਦਿ ਮੰਜੂਦ ਰਹੇ। ਇਸ ਮੌਕੇ ਵਾਈਸਾਲੀਆ ਗੁਰੂ-ਘਰ ਦੇ ਸੇਵਾਦਾਰ ਬੂਟਾ ਸਿੰਘ ਜੀ ਅਤੇ ਪੱਤਰਕਾਰ ਨੀਟਾ ਮਾਛੀਕੇ ਵੱਲੋਂ ਲੇਖਕ ਧਰਮਵੀਰ ਸਿੰਘ ਚੱਠਾ ਅਤੇ ਪੂਰੀ ਟੀਮ ਨੂੰ ਇਸ ਚੰਗੇ ਕਾਰਜ ਲਈ ਵਧਾਈ ਦਿੱਤੀ ਗਈ।
 


Lalita Mam

Content Editor

Related News