''ਭਾਰਤੀ ''ਗ੍ਰੇਟਾ'' ਜਲਵਾਯੂ ਕਾਰਕੁੰਨ ਭਵਿੱਖ ਦੀ ਪੀੜ੍ਹੀ ਲਈ ਫਰਜ਼ਾਂ ਨੂੰ ਦਿਵਾਉਂਦੀ ਹੈ ਯਾਦ''

12/13/2019 7:28:38 PM

ਮੈਡ੍ਰਿਡ (ਭਾਸ਼ਾ)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਕਿਹਾ ਹੈ ਕਿ ਇਥੇ ਸਪੇਨ ਦੀ ਰਾਜਧਾਨੀ ਵਿਚ ਹੋ ਰਹੇ ਕਾਪ-25 ਜਲਵਾਯੂ ਸੰਮੇਲਨ 'ਚ ਭਾਰਤ ਦੀ 8 ਸਾਲਾ ਜਲਵਾਯੂ ਕਾਰਕੁੰਨ ਲਿਸੀਪ੍ਰਿਆ ਕੰਗੁਜਮ ਦੀ ਮੌਜੂਦਗੀ ਭਵਿੱਖ ਦੀ ਪੀੜ੍ਹੀ ਲਈ ਵਿਸ਼ਵ ਦੇ ਫਰਜ਼ਾਂ ਦੀ ਯਾਦ ਦਿਵਾਉਂਦੀ ਹੈ। ਲਿਸੀਪ੍ਰਿਆ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਕਾਪ-25) ਦੌਰਾਨ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮੁਖੀ ਨਾਲ ਮਿਲੀ ਸੀ। ਉਸ ਨੇ ਵਿਸ਼ਵ ਦੇ ਬੱਚਿਆਂ ਵਲੋਂ ਇਕ ਨੋਟਿਸ ਵੀ ਗੁਟਾਰੇਸ ਨੂੰ ਸੌਂਪਿਆ ਸੀ। ਕਾਪ-25 ਦੇ ਆਯੋਜਨ ਦੋ ਤੋਂ 13 ਦਸੰਬਰ ਦਰਮਿਆਨ ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿਚ ਹੋ ਰਿਹਾ ਹੈ। ਲਿਸੀਪ੍ਰਿਆ ਦੇ ਪਿਤਾ ਕੇ.ਕੇ. ਸਿੰਘ ਨੇ ਦੱਸਿਆ ਕਿ ਪੇਜਾਂ ਦੇ ਨੋਟਿਸ ਵਿਚ ਜਲਵਾਯੂ ਪਰਿਵਰਤਨ ਦਾ ਹੁਣ ਕਿਤੇ ਹੋਰ ਜ਼ਿਆਦਾ ਠੋਸ ਕਾਰਵਾਈ ਦੇ ਨਾਲ ਸਾਡੇ ਵਲੋਂ ਮੁਕਾਬਲਾ ਕਰਨ ਲਈ ਇਕ ਬਿਹਤਰ ਦੁਨੀਆ ਬਣਾਉਣ ਦੇ ਟੀਚੇ ਦੇ ਸੁਝਾਅ ਸ਼ਾਮਲ ਹਨ।

ਸਿੰਘ ਨੇ ਕਿਹਾ ਕਿ ਮਣੀਪੁਰ ਦੀ ਰਹਿਣ ਵਾਲੀ ਬਾਲ ਜਲਵਾਯੂ ਪਰਿਵਰਤਨ ਨੇ ਜਲਵਾਯੂ ਸੰਕਟ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਇਕ ਖਾਸ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਮੈਂ 8 ਸਾਲਾ ਲਿਸੀਪ੍ਰਿਆ ਕੇ.ਸੇ ਕਾਪ-25 ਵਿਚ ਅੱਜ ਮਿਲ ਕੇ ਹੈਰਾਨ ਹੋ ਗਿਆ। ਉਸ ਦੀ ਮੌਜੂਦਗੀ ਸਾਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਡੇ ਫਰਜ਼ਾਂ ਦੀ ਯਾਦ ਦਿਵਾਉਂਦੀ ਹੈ। ਉਸ ਦੀ ਪੀੜ੍ਹੀ ਲਈ ਸਾਨੂੰ ਤੁਰੰਤ ਜਲਵਾਯੂ ਕਾਰਵਾਈ ਕਰਨੀ ਹੋਵੇਗੀ। ਇਥੇ ਕਾਪ-25 ਜਲਵਾਯੂ ਸੰਮੇਲਨ ਵਿਚ ਲਿਸੀਪ੍ਰਿਆ ਨੇ ਵਿਸ਼ਵ ਨੂੰ ਆਪਣੇ ਤਹੱਈਏ ਦੀ ਇਕ ਝਲਕ ਪੇਸ਼ ਕੀਤੀ। ਉਸ ਨੇ ਸੰਸਾਰਕ ਨੇਤਾਵਾਂ ਤੋਂ ਜਲਵਾਯੂ ਪਰਿਵਰਤਨ ਖਿਲਾਫ ਕੰਮ ਕਰਨ ਦੀ ਅਪੀਲ ਕੀਤੀ।

ਉਹ ਜਲਵਾਯੂ ਦੇ ਵਿਸ਼ੇ 'ਤੇ 21 ਦੇਸ਼ਾਂ ਵਿਚ ਆਪਣੇ ਵਿਚਾਰ ਰੱਖ ਚੁੱਕੀ ਹੈ। ਪਿਛਲੇ ਹਫਤੇ ਇਥੇ ਸਵੀਡਿਸ਼ ਅਲ੍ਹੜ ਅਤੇ ਜਲਵਾਯੂ ਕਾਰਕੁੰਨ ਗ੍ਰੇਟਾ ਥੁਨਬਰਗ ਦੇ ਨਾਲ ਦੇਖੇ ਜਾਣ 'ਤੇ ਇਹ ਛੋਟੀ ਜਿਹੀ ਬੱਚੀ ਸਪੈਨਿਸ਼ ਨਿਊਜ਼ ਪੇਪਰਾਂ ਦੀਆਂ ਸੁਰਖੀਆਂ ਵਿਚ ਛਾ ਗਈ ਅਤੇ ਉਸ ਨੂੰ ਗਲੋਬਲ ਸਾਊਥ ਦੀ ਗ੍ਰੇਟਾ ਕਹਿ ਕੇ ਸੰਬੋਧਿਤ ਕੀਤਾ ਗਿਆ। ਲਿਸੀਪ੍ਰਿਆ ਨੇ ਮੰਗਲਵਾਰ ਨੂੰ ਕਾਪ-25 ਵਿਚ ਇਕ ਉੱਚ ਪੱਧਰੀ ਪ੍ਰੋਗਰਾਮ ਵਿਚ ਕਿਹਾ ਕਿ ਮੈਂ ਇਥੇ ਸੰਸਾਰਕ ਨੇਤਾਵਾਂ ਨੂੰ ਇਹ ਕਹਿਣ ਆਈ ਹਾਂ ਕਿ ਇਹ ਕਾਰਵਾਈ ਕਰਨ ਦਾ ਸਮਾਂ ਹੈ ਕਿਉਂਕਿ ਇਹ ਇਕ ਅਸਲ ਜਲਵਾਯੂ ਐਮਰਜੈਂਸੀ ਸਥਿਤੀ ਹੈ। ਗ੍ਰੇਟਾ (16) ਨੂੰ ਬੁੱਧਵਾਰ ਨੂੰ ਟਾਈਮ ਮੈਗਜ਼ੀਨ ਨੇ 2019 ਦਾ ਪਰਸਨ ਆਫ ਦਿ ਈਅਰ ਐਲਾਨਿਆ ਸੀ।


Sunny Mehra

Content Editor

Related News