ਅਲਕ ਗਰੋਵ, ਸੈਕਰਾਮੈਂਟੋ ਦੀ ਮੇਅਰ ਬੌਬੀ ਸਿੰਘ ਲਈ ਹੋਇਆ 'ਫੰਡ ਇਕੱਤਰਤਾ' ਸਮਾਗਮ

06/06/2022 11:55:43 AM

ਸੈਕਰਾਮੈਂਟੋ (ਗੁਰਿੰਦਰਜੀਤ ਨੀਟਾ ਮਾਛੀਕੇ):  ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਇਲਾਕੇ ਦੇ ਸਮੂਹ ਪਕਿਸਤਾਨੀ ਭਾਈਚਾਰੇ ਵੱਲੋਂ ਨਾਰਥ ਅਮੈਰਿਕਾ ਦੇ ਸ਼ਹਿਰ ਅਲਕ ਵਿਖੇ ਪਹਿਲੀ ਔਰਤ ਮੇਅਰ ਬੌਬੀ ਸਿੰਘ ਲਈ ਬੀਤੇ ਦਿਨੀਂ ਫੰਡ ਇਕੱਤਰਤਾ ਕੀਤੀ ਗਈ।  ਬੌਬੀ ਸਿੰਘ ਇਸ ਸਮੇਂ ਅਲਕ ਗਰੋਵ ਤੋਂ ਮੇਅਰ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਫਿਰ ਤੋਂ ਮੇਅਰ ਦੀ ਚੋਣ ਲੜਨ ਜਾ ਰਹੀ ਹੈ। ਮੇਅਰ ਬੌਬੀ ਸਿੰਘ ਅਮੈਰੀਕਨ ਸਿੱਖ ਭਾਈਚਾਰੇ ਨਾਲ ਸੰਬੰਧਤ ਹੈ। ਇਸ ਸਮੇਂ ਪਕਿਸਤਾਨ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ - ‘ਮੈਮੋਰੀਅਲ ਡੇਅ ਪਰੇਡ’ ’ਚ ਸ਼ਹੀਦ ਹੋਏ ਅਮਰੀਕੀ ਅਤੇ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ (ਤਸਵੀਰਾਂ)

ਬੌਬੀ ਸਿੰਘ ਨੇ ਸ਼ਹਿਰ ਦੇ ਕੰਮਾਂ ਅਤੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਿਸ ਕਰਕੇ ਉਨ੍ਹਾਂ ਨੂੰ ਵੱਖ-ਵੱਖ ਭਾਈਚਾਰਿਆਂ ਵੱਲੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਅਮੈਰੀਕਨ ਸਿੱਖ ਭਾਈਚਾਰੇ ਨਾਲ ਸੰਬੰਧਤ ਨਾਰਥ ਅਮੈਰਿਕਾ ਦੀ ਪਹਿਲੀ ਔਰਤ ਮੇਅਰ ਵਜੋਂ ਵੀ ਮਾਣ ਹਾਸਲ ਕਰ ਚੁੱਕੀ ਹੈ। ਇਸ ਫੰਡ ਇਕੱਤਰਤਾ ਸਮੇਂ ਜਿੱਥੇ ਪਕਿਸਤਾਨ ਦੇ ਭਾਈਚਾਰੇ ਨੇ ਦਿਲ ਖੋਲ੍ਹ ਦੇ ਫੰਡ ਇਕੱਤਰਤਾ ਵਿੱਚ ਹਿੱਸਾ ਪਾਇਆ, ਉੱਥੇ ਮੇਅਰ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਮੇਅਰ ਵਜੋਂ ਜਿਤਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ। ਇਸ ਸਮੁੱਚੇ ਫੰਡ ਇਕੱਤਰਤਾ ਦੇ ਪ੍ਰਬੰਧ ਨੂੰ ਕਰਨ ਵਿੱਚ ਹਾਜ਼ੀ ਨਵੀਦ ਸਹਿਜ਼ਾਦ, ਹਾਜ਼ੀ ਮਕਸੂਦ ਅਹਿਮਦ, ਸੂਫੇਨ ਮੰਨਜ਼ੂਰ, ਰਾਨਾ ਫਾਰੂਖ ਜੀਆਂ ਅਤੇ ਹੋਰ ਲੋਕਾ ਨੇ ਹਿੱਸਾ ਪਾਇਆ। ਜਦ ਕਿ ਸਿੱਖ ਪੰਜਾਬੀ ਭਾਈਚਾਰੇ ਵੱਲੋਂ ਸ. ਗੁਰਮੀਤ ਸਿੰਘ ਅਤੇ ਹੋਰ ਪੱਤਵੰਤਿਆ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ। ਅੰਤ ਪਕਿਸਤਾਨ ਦੇ ਭਾਈਚਾਰੇ ਵੱਲੋਂ ਕਰਵਾਇਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।


Vandana

Content Editor

Related News