ਯੂਰਪ ਤੋਂ ''ਫੇਸਬੁੱਕ'' ਨੂੰ ਦਿਖਾਇਆ ਜਾ ਸਕਦੈ ਬਾਹਰ ਦਾ ਰਾਹ

09/24/2020 1:41:13 AM

ਰੋਮ - ਫੇਸਬੁੱਕ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਆਇਰਿਸ਼ ਡਾਟਾ ਪ੍ਰੋਟੈਕਸ਼ਨ ਕਮਿਸ਼ਨ ਨੇ ਅਮਰੀਕਾ ਨਾਲ ਡਾਟਾ ਸ਼ੇਅਰ ਕਰਨ 'ਤੇ ਪਾਬੰਦੀ ਲਗਾਈ ਤਾਂ ਫੇਸਬੁੱਕ ਯੂਰਪ ਤੋਂ ਬਾਹਰ ਜਾ ਸਕਦੀ ਹੈ। ਫੇਸਬੁੱਕ ਦੇ ਡਾਟਾ ਪ੍ਰੋਟੈਕਸ਼ਨ ਅਤੇ ਆਇਰਲੈਂਡ ਵਿੱਚ ਐਸੋਸੀਏਟ ਜਨਰਲ ਕੌਂਸਲ ਦੇ ਮੁਖੀ, ਯਵੋਨੇ ਕੁਨੇਨੇ ਨੇ ਇਕ ਅਦਾਲਤ ਵਿਚ ਦਾਖਲ ਪਟੀਸ਼ਨ ਵਿਚ ਇਸ ਪ੍ਰਭਾਵ ਦੀ ਚਿਤਾਵਨੀ ਦਿੱਤੀ ਹੈ। ਡਬਲਿਨ ਵਿਚ ਇਕ ਫਾਈਲਿੰਗ ਵਿਚ ਫੇਸਬੁੱਕ ਦੇ ਸਹਿਯੋਗੀ ਵਕੀਲ ਨੇ ਲਿੱਖਿਆ ਕਿ ਪਾਬੰਦੀਆਂ ਲਾਗੂ ਕਰਨ ਨਾਲ ਕੰਪਨੀ ਆਪਣੀ ਸਰਵਿਸ ਚਾਲੂ ਕਰਨ ਵਿਚ ਅਸਮਰੱਥ ਹੋ ਜਾਵੇਗੀ।

ਯਵੋਨੇ ਕੁਨੇਨੇ ਨੇ ਅੱਗੇ ਆਖਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਇਨਾਂ ਹਾਲਾਤਾਂ ਵਿਚ ਜਾਰੀ ਰਹਿਣਗੀਆਂ ਜਾਂ ਨਹੀਂ। ਆਇਰਿਸ਼ ਹਾਈ ਕੋਰਟ ਵਿਚ ਦਾਇਰ ਕੀਤੇ ਗਏ ਕਾਨੂੰਨੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਅਤੇ ਕਈ ਹੋਰ ਕਾਰੋਬਾਰ ਅਤੇ ਸੰਗਠਨ ਆਪਣੀਆਂ ਸੇਵਾਵਾਂ ਨੂੰ ਚਾਲੂ ਕਰਨ ਲਈ ਯੂਰਪੀ ਸੰਘ ਅਤੇ ਅਮਰੀਕਾ ਵਿਚਾਲੇ ਡਾਟਾ ਆਦਾਨ-ਪ੍ਰਦਾਨ ਕਰਦੇ ਹਨ। ਫੇਸਬੁੱਕ ਅਤੇ ਯੂਰਪੀ ਸੰਘ ਦੀ ਇਹ ਕਾਨੂੰਨੀ ਜੰਗ ਇਕ ਦਹਾਕੇ ਤੋਂ ਚੱਲ ਰਹੀ ਹੈ। ਸਾਲ 2011 ਵਿਚ ਸਭ ਤੋਂ ਪਹਿਲਾਂ ਇਕ ਆਸਟ੍ਰੇਲੀਆਈ ਵਕੀਲ ਮੈਕਸ ਸ਼੍ਰੇਮਸ ਨੇ ਆਇਰਿਸ਼ ਡਾਟਾ ਸੁਰੱਖਿਆ ਕਮਿਸ਼ਨ ਸਾਹਮਣੇ ਇਕ ਪ੍ਰਾਈਵੇਸੀ ਕੰਪਲੈਂਟ ਫਾਈਲ ਕੀਤੀ ਸੀ ਜਿਸ ਵਿਚ ਫੇਸਬੁੱਕ ਨੇ ਯੂਰਪੀ ਸੰਘ ਵਿਚ ਸੋਸ਼ਲ ਨੈੱਟਵਰਕ ਪ੍ਰੈਕਟਿਸ 'ਤੇ ਕੰਟਰੋਲ ਰੱਖਣ ਨੂੰ ਕਿਹਾ ਗਿਆ। ਇਸ ਸ਼ਿਕਾਇਤ ਨੇ 2 ਸਾਲ ਬਾਅਦ ਰਫਤਾਰ ਫੜੀ, ਜਦ ਮੈਕਸ ਸ਼੍ਰੇਮਸ ਨੇ ਹੀ ਪ੍ਰੀਜ਼ਮ ਪ੍ਰੋਗਰਾਮ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਜੋ ਗੂਗਲ, ਫੇਸਬੁੱਕ, ਐੱਪਲ ਅਤੇ ਹੋਰ ਅਮਰੀਕੀ ਇੰਟਰਨੈੱਟ ਕੰਪਨੀਆਂ ਦੇ ਡਾਟਾ ਨੂੰ ਸਰਵਿਲਾਂਸ ਲਈ ਡਾਇਰੈਕਟ ਐਕਸੈੱਸ ਕਰਦੀ ਸੀ।

Khushdeep Jassi

This news is Content Editor Khushdeep Jassi