''ਸਿਰ ''ਚ ਸੱਟ ਲੱਗਣ ਨਾਲ ਮੌਤ ਦੇ ਮਾਮਲਿਆਂ ਨੂੰ ਘਟਾ ਸਕਦੀ ਹੈ ਇਕ ਕਿਫਾਇਤੀ ਦਵਾਈ''

10/15/2019 8:17:21 PM

ਲੰਡਨ (ਭਾਸ਼ਾ)- ਲਾਂਸੇਟ ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਕ ਕਿਫਾਇਤੀ ਅਤੇ ਵਿਆਪਕ ਤੌਰ 'ਤੇ ਮੁਹੱਈਆ ਦਵਾਈ ਉਨ੍ਹਾਂ ਰੋਗੀਆਂ ਦੀ ਮੌਤ ਦੇ ਸ਼ੱਕ ਨੂੰ 20 ਫੀਸਦੀ ਤੱਕ ਘਟਾ ਸਕਦੀ ਹੈ ਜਿਨ੍ਹਾਂ ਦੇ ਦਿਮਾਗ ਵਿਚ ਡੂੰਘੀ ਸੱਟ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ। ਹਾਲਾਂਕਿ ਇਹ ਸਿਰ ਵਿਚ ਲੱਗੀ ਸੱਟ ਦੀ ਗੰਭੀਰਤਾ 'ਤੇ ਨਿਰਭਰ ਕਰਦਾ ਹੈ। ਟ੍ਰਾਨੇਕਜ਼ਾਮਿਕ ਐਸਿਡ (ਟੀ.ਐਕਸ.ਏ.) ਨਾਮਕ ਦਵਾਈ ਦਿਮਾਗ ਵਿਚੋਂ ਖੂਨ ਵੱਗਣ ਨੂੰ ਰੋਕਦੀ ਹੈ।

ਬ੍ਰਿਟੇਨ ਵਿਚ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਿਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਸ ਦਵਾਈ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਦੀ ਸਮਰੱਥਾ ਹੈ। ਇਸ ਸਬੰਧੀ ਪੂਰੀ ਦੁਨੀਆ ਵਿਚ ਪ੍ਰੀਖਣ ਕੀਤਾ ਗਿਆ ਅਤੇ ਸਿਰ ਦੀ ਸੱਟ ਨਾਲ ਪੀੜਤ 12 ਹਜ਼ਾਰ ਤੋਂ ਜ਼ਿਆਦਾ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਇੰਜੈਕਸ਼ਨ ਰਾਹੀਂ ਟ੍ਰਾਨੇਕਜ਼ਾਮਿਕ ਐਸਿਡ ਜਾਂ ਇਕ ਪਲੇਸਬੋ ਦਿੱਤਾ ਗਿਆ। ਖੋਜਕਰਤਾਵਾਂ ਨੇ ਕਿਹਾ ਕਿ ਇਸ ਵਿਚ ਪਤਾ ਲੱਗਾ ਕਿ ਸੱਟ ਲੱਗਣ ਦੇ ਤਿੰਨ ਘੰਟੇ ਅੰਦਰ ਟੀ.ਐਕਸ.ਏ. ਦੇਣ ਨਾਲ ਮੌਤ ਦੇ ਮਾਮਲਿਆਂ ਵਿਚ ਕਮੀ ਆਈ। ਪ੍ਰੀਖਣ ਵਿਚ ਪਤਾ ਲੱਗਾ ਕਿ ਪ੍ਰਤੀਕੂਲ ਪ੍ਰਭਾਵ ਦੇ ਕੋਈ ਸਬੂਤ ਨਹੀਂ ਮਿਲੇ ਅਤੇ ਇਸ ਦਵਾਈ ਦੇ ਸੇਵਨ ਤੋਂ ਬਾਅਦ ਰੋਗੀਆਂ ਵਿਚ ਵਿਕਲਾਂਗਤਾ ਵੱਧਣ ਦਾ ਕੋਈ ਸੰਕੇਤ ਦਿਖਾਈ ਨਹੀਂ ਦਿੱਤਾ।


Sunny Mehra

Content Editor

Related News