...ਤਾਂ ਅਸੀਂ ਬ੍ਰੈਗਜ਼ਿਟ ਨੂੰ ਕਬੂਲ ਨਹੀਂ ਕਰਾਂਗੇ : ਪੈਡਰੋ ਸਾਂਚੇਜ

11/23/2018 2:05:25 PM

ਹਵਾਨਾ (ਏ.ਐਫ.ਪੀ.)- ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਬ੍ਰਿਟੇਨ ਦੀ ਆਪਣੀ ਹਮਅਹੁਦਾ ਥੈਰੇਸਾ ਮੇਅ ਨਾਲ ਮੀਟਿੰਗ ਤੋਂ ਬਾਅਦ ਵੀ ਯੂਰਪੀ ਸੰਘ ਤੋਂ ਬਾਹਰ ਨਿਕਲਣ ਲਈ ਬ੍ਰਿਟੇਨ ਦੇ ਡਰਾਫਟ ਸਮਝੌਤੇ ਨੂੰ ਅਟਕਾਉਣ ਦੀ ਆਪਣੀ ਧਮਕੀ ਦੋਹਰਾਈ। ਵੀਰਵਾਰ ਨੂੰ ਕਿਊਬਾ ਦੀ ਯਾਤਰਾ 'ਤੇ ਪਹੁੰਚਣ ਤੋਂ ਬਾਅਦ ਸਾਂਚੇਜ ਨੇ ਟਵਿੱਟਰ 'ਤੇ ਲਿਖਿਆ ਕਿ ਥੈਰੇਸਾ ਮੇਅ ਨਾਲ ਮੇਰੀ ਗੱਲਬਾਤ ਤੋਂ ਬਾਅਦ ਵੀ ਸਾਡੀ ਸਥਿਤੀ ਬਹੁਤ ਵੱਖਰੀ ਹੈ। ਸਾਡੀ ਸਰਕਾਰ ਹਮੇਸ਼ਾ ਸਪੇਨ ਦੇ ਹਿੱਤਾਂ ਦੀ ਰਾਖੀ ਕਰੇਗੀ।

ਡਰਾਫਟ ਵਿਚ ਜੇਕਰ ਕੋਈ ਬਦਲਾਅ ਨਹੀਂ ਹੋਇਆ ਤਾਂ ਅਸੀਂ ਬ੍ਰੈਗਜ਼ਿਟ ਨੂੰ ਕਬੂਲ ਨਹੀਂ ਕਰਾਂਗੇ। ਸਪੇਨ, ਯੂਰਪੀ ਸੰਘ ਅਤੇ ਜਿਬ੍ਰਾਲਟਰ ਵਿਚਾਲੇ ਬ੍ਰੈਗਜ਼ਿਟ ਤੋਂ ਬਾਅਦ ਦੇ ਸਬੰਧਾਂ 'ਤੇ ਸਮਰਥਿਤ ਵੀਟੋ ਦੇ ਅਧਿਕਾਰ ਦੀ ਮੰਗ ਕਰ ਰਿਹਾ ਹੈ। ਜਿਬ੍ਰਾਲਟਰ, ਸਪੇਨ ਦੇ ਦੱਖਣੀ ਹਿੱਸੇ ਨਾਲ ਲੱਗਦੇ ਬ੍ਰਿਟੇਨ ਦਾ ਵਿਦੇਸ਼ੀ ਅੰਤਿਮ ਖੇਤਰ (ਐਨਕਲੇਵ) ਹੈ। ਸਪੇਨ ਦੋ ਪੱਖੀ ਆਧਾਰ 'ਤੇ ਬ੍ਰਿਟੇਨ ਨਾਲ ਜਿਬ੍ਰਾਲਟਰ ਦੇ ਭਵਿੱਖ 'ਤੇ ਗੱਲਬਾਤ ਕਰਨ ਦੇ ਆਪਣੇ ਅਧਿਕਾਰ ਨੂੰ ਬਣਾਈ ਰੱਖਣਾ ਚਾਹੁੰਦਾ ਹੈ, ਜੋ ਉਸ ਨੂੰ ਪ੍ਰਭਾਵੀ ਵੀਟੋ ਦਾ ਅਧਿਕਾਰ ਪ੍ਰਦਾਨ ਕਰੇਗਾ।

ਐਤਵਾਰ ਨੂੰ ਮੇਅ ਯੂਰਪੀ ਸੰਘ ਦੇ ਨੇਤਾਵਾਂ ਨਾਲ ਸਮਝੌਤੇ 'ਤੇ ਹਸਤਾਖਰ ਕਰਨ ਵਾਲੀ ਹੈ, ਪਰ ਸਪੇਨ ਕੋਲ ਉਸ ਨੂੰ ਰੋਕਣ ਦਾ ਅਧਿਕਾਰ ਹੈ। ਹਾਲ ਹੀ ਵਿਚ ਮੇਅ ਨੇ ਆਪਣੇ ਡਰਾਫਟ ਸਮਝੌਤੇ ਦਾ ਬਚਾਅ ਕਰਦੇ ਹੋਏ ਬ੍ਰਿਟੇਨ ਦੀ ਸੰਸਦ ਨੂੰ ਦੱਸਿਆ ਸੀ, ਵਾਰਤਾ ਹੁਣ ਇਕ ਮਹੱਤਵਪੂਰਨ ਸਥਿਤੀ 'ਤੇ ਪਹੁੰਚ ਚੁੱਕੀ ਹੈ ਅਤੇ ਸਾਡੀ ਸਾਰਿਆਂ ਦੀ ਪੁਰਜ਼ੋਰ ਕੋਸ਼ਿਸ਼ ਇਸ ਪ੍ਰਕਿਰਿਆ ਨੂੰ ਅੰਤਿਮ ਸਿੱਟੇ 'ਤੇ ਪਹੁੰਚਾਉਣ ਲਈ ਸਾਡੇ ਯੂਰਪੀ ਸੰਘ ਦੇ ਭਾਈਵਾਲਾਂ ਨਾਲ ਕੰਮ ਕਰਨ 'ਤੇ ਕੇਂਦਰਿਤ ਹੋਣੀ ਚਾਹੀਦੀ ਹੈ।

Sunny Mehra

This news is Content Editor Sunny Mehra