ਹੁਸ਼ਿਆਰਪੁਰ ਵਾਸੀ ਸੁਖਵਿੰਦਰ ਸਿੰਘ ਭੇਤਭਰੇ ਹਾਲਾਤ ’ਚ ਹੋਇਆ ਲਾਪਤਾ

09/26/2022 7:08:40 PM

ਹੁਸ਼ਿਆਰਪੁਰ (ਬਿਊਰੋ) : ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੰਤੋਖ ਨਗਰ ਗਲੀ ਨੰਬਰ 02 ਵਾਸੀ ਸੁਖਵਿੰਦਰ ਸਿੰਘ 21 ਸਤੰਬਰ ਨੂੰ ਘਰੋਂ ਐਕਟਿਵਾ ਰਾਹੀਂ ਦੁਕਾਨ ਖੋਲ੍ਹਣ ਦਾ ਕਹਿ ਕੇ ਗਿਆ ਪਰ ਵਾਪਸ ਨਹੀਂ ਆਇਆ। ਉਨ੍ਹਾਂ ਦੇ ਭੇਤਭਰੇ ਹਾਲਾਤ ’ਚ ਗੁੰਮ ਹੋਣ ’ਤੇ ਪਰਿਵਾਰ ਪ੍ਰੇਸ਼ਾਨ ਹੈ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਵੱਲੋਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਸੁਖਵਿੰਦਰ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਸ ਵੱਲੋਂ ਲਾਪਤਾ ਹੋਏ ਸੁਖਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।


Manoj

Content Editor

Related News