ਦਸੂਹਾ ਨੈਸ਼ਨਲ ਹਾਈਵੇ ’ਤੇ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

10/31/2022 6:27:37 PM

ਦਸੂਹਾ (ਝਾਵਰ) : ਕੋਮੀ ਰਾਜ ਮਾਰਗ ਗਰਨਾ ਸਾਹਿਬ ਨਜ਼ਦੀਕ ਵਾਪਰੇ ਹਾਦਸੇ ਵਿਚ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਗਰਨਾ ਸਾਹਿਬ ਨਜ਼ਦੀਕ ਮੁੱਖ ਮਾਰਗ ’ਤੇ  ਇਕ ਪਰਾਲੀ ਨਾਲ ਲੱਦੀ ਟਰੈਕਟਰ ਟਰਾਲੀ ਜਿਸ ਨੂੰ ਭੋਲੂ ਪੁੱਤਰ ਸੈਰੂ ਗੁੱਜਰ ਚਲਾ ਰਿਹਾ ਸੀ, ਉਸ ਦੀ ਪਤਨੀ ਵੀ ਉਸ ਦੇ ਨਾਲ ਟਰੈਕਟਰ ’ਤੇ ਬੈਠੀ ਹੋਈ ਸੀ, ਜਦਕਿ ਪਿੱਛੇ ਆ ਰਹੇ ਟਰੱਕ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿਚ ਮਾਂਗੀ ਪਤਨੀ ਭੋਲੂ ਗੁੱਜਰ ਵਾਸੀ ਦਾਰਾਪੁਰ ਦੀ ਮੋਕੇ ’ਤੇ ਹੀ ਮੋਤ ਹੋ ਗਈ ਅਤੇ ਭੋਲੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਪੁਲਸ ਨੇ ਟਰੱਕ ਡਰਾਈਵਰ ਮਨਜ਼ੂਰ ਵਾਸੀ ਪੁਲਵਾਮਾ ਜੰਮੂ ਕਸ਼ਮੀਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh