ਮੋਟਰਸਾਈਕਲ ਚੋਰ ਗਿਰੋਹ ਦਾ ਮੈਂਬਰ 3 ਬਾਈਕਾਂ ਸਣੇ ਕਾਬੂ

02/12/2019 1:15:45 PM

ਹੁਸ਼ਿਆਰਪੁਰ (ਅਮਰੀਕ ਕੁਮਾਰ)— ਥਾਣਾ ਮਾਡਲ ਟਾਊਨ ਪੁਲਸ ਨੇ ਰਣਜੀਤ ਸਿੰਘ ਉਰਫ ਕਾਲਾ ਪੁੱਤਰ ਹਰੀ ਸਿੰਘ ਵਾਸੀ ਭੀਮ ਨਗਰ ਨੂੰ 3 ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ 'ਤੇ ਮੁਕੱਦਮਾ ਨੰਬਰ 40, ਤਾਰੀਖ 10-2-2019 ਦੀ ਧਾਰਾ 457, 380 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਥਾਣਾ ਮਾਡਲ ਟਾਊਨ ਦੇ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਉਨ੍ਹਾਂ ਕੋਲ ਸੋਮ ਪ੍ਰਕਾਸ਼ ਪੁੱਤਰ ਈਸ਼ਵਰ ਚੰਦ ਵਾਸੀ ਮਕਾਨ ਨੰਬਰ 20 ਰਹੀਮਪੁਰ ਫਗਵਾੜਾ ਰੋਡ ਹੁਸ਼ਿਆਰਪੁਰ ਨੇ ਆਪਣੇ ਬਿਆਨ 'ਚ ਦੱਸਿਆ ਕਿ 27-01-2019 ਨੂੰ ਉਸ ਨੇ ਆਪਣਾ ਮੋਟਰਸਾਈਕਲ ਪਲਸਰ 180 ਸੀ.ਸੀ. ਨੰਬਰ ਪੀ.ਬੀ. 07 ਏ.ਬੀ. 8602 ਦੁਕਾਨ ਦੇ ਸਾਹਮਣੇ ਬਣੀ ਬਿਲਡਿੰਗ 'ਚ ਖੜ੍ਹਾ ਕੀਤਾ ਸੀ। ਜਦੋਂ ਉਹ 28 ਨੂੰ ਬਾਈਕ ਲੈਣ ਆਇਆ ਤਾਂ ਉਸ ਦੀ ਬਾਈਕ ਉਥੇ ਨਹੀਂ ਸੀ। 

ਪੁੱਛਗਿਛ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਬਾਈਕ ਰਣਜੀਤ ਸਿੰਘ ਉਰਫ ਕਾਲਾ ਪੁੱਤਰ ਹਰੀ ਸਿੰਘ ਨਿਵਾਸੀ ਭੀਮ ਨਗਰ ਥਾਣਾ ਮਾਡਲ ਟਾਊਨ ਕੋਲ ਹੈ। ਉਸ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਉਸ ਨੇ ਮੋਟਰਸਾਈਕਲ ਚੋਰੀ ਕੀਤੇ ਸਨ।  ਪੁਲਸ ਮੁਤਾਬਕ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਜਿਸ ਨਾਲ ਹੋਰ ਵੀ ਮਾਮਲੇ ਉਜਾਗਰ ਹੋਣ ਦੀ ਸੰਭਾਵਨਾ ਹੈ। ਜਲਦ ਹੀ ਦੂਜਾ ਦੋਸ਼ੀ ਵੀ ਹਿਰਾਸਤ 'ਚ ਹੋਵੇਗਾ।

Shyna

This news is Content Editor Shyna