ਚੋਰਾਂ ਨੇ ਬੋਲਿਆ NRI ਦੇ ਬੰਦ ਪਏ ਘਰ ''ਤੇ ਧਾਵਾ, ਮਹਿੰਗੀ ਵਿਦੇਸ਼ੀ ਸ਼ਰਾਬ ਸਣੇ ਹੋਰ ਵੀ ਸਾਮਾਨ ਚੋਰੀ

08/30/2022 2:41:37 PM

ਟਾਂਡਾ-ਉੜਮੁੜ (ਕੁਲਦੀਸ਼,ਪੰਡਿਤ,ਸ਼ਰਮਾ) : ਕਸਬਾ ਮਿਆਣੀ ਵਿਖੇ ਇਕ ਐਨ.ਆਰ.ਆਈ. ਦੇ ਘਰ ਬੀਤੀ ਰਾਤ ਅਣਪਛਾਤੇ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਘਰ 'ਚ ਪਏ 10 ਹਜ਼ਾਰ ਰੁਪਏ ਨਕਦ, ਮੋਬਾਈਲ, ਘੜੀਆਂ, ਲੈਪਟਾਪ, ਵਿਦੇਸ਼ੀ ਸ਼ਰਾਬ ਆਦਿ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪ੍ਰਾਪਤ  ਜਾਣਕਾਰੀ ਅਨੁਸਾਰ ਸਾਬਕਾ ਪੰਚਾਇਤ ਮੈਂਬਰ ਮਨਜੀਤ ਸਿੰਘ ਬੰਟੂ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ 2 ਮਿਆਣੀ, ਜੋ ਬੀਤੇ ਢਾਈ ਮਹੀਨਿਆਂ ਤੋਂ ਆਪਣੇ ਬੱਚਿਆਂ ਨੂੰ ਮਿਲਨ ਕੈਨੇਡਾ ਗਏ ਹੋਏ ਹਨ ਦੇ ਘਰ ਅਣਪਛਾਤੇ ਦੋ ਚੋਰਾਂ ਨੇ ਰਾਤ ਤਾਲੇ ਤੋਡ਼ ਕੇ ਘਰ ਦੀਆਂ ਅਲਮਾਰੀਆਂ ਅਤੇ ਬੈੱਡ ਨੂੰ ਖੋਲ੍ਹ ਕੇ ਉਸ 'ਚ ਪਿਆ ਇੱਕ ਲੈਪਟਾਪ ,ਟੈਬਲੈਟ, ਚਾਰ ਮੋਬਾਈਲ, 7 ਘੜੀਆਂ, ਲਗਭਗ 15 ਵਿਦੇਸ਼ੀ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਤੋਂ ਇਲਾਵਾ ਦੋ ਕੱਪੜਿਆਂ ਵਾਲੇ ਅਟੈਚੀ ਵੀ ਲੈ ਗਏ।

ਇਹ ਵੀ ਪੜ੍ਹੋ : ਇਰਾਦਾ ਕਤਲ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਚੜ੍ਹਿਆ ਪੁਲਸ ਅੜਿੱਕੇ

ਇੱਥੇ ਇਹ ਦੱਸਣਯੋਗ ਹੈ ਕੀ ਉਕਤ ਅਣਪਛਾਤੇ ਚੋਰਾਂ ਨੇ ਘਰ 'ਚ ਪਈ, ਭਾਰਤ 'ਚ ਬਣੀ ਅੰਗਰੇਜ਼ੀ ਸ਼ਰਾਬ ਨੂੰ ਨਹੀਂ ਚੋਰੀ ਕੀਤਾ ਜਦ ਕਿ ਵਿਦੇਸ਼ੀ ਸ਼ਰਾਬ 'ਤੇ ਹੱਥ ਫੇਰ ਦਿੱਤਾ। ਚੋਰੀ ਦੀ ਘਟਨਾ ਦਾ ਸਵੇਰੇ ਉਸ ਸਮੇਂ ਪਤਾ ਲੱਗਾ ਜਦ ਘਰ ਦੇ ਨਜ਼ਦੀਕ ਰਹਿ ਰਹੇ ਸਤੀਸ਼ ਚੋਪੜਾ ਨੇ ਸਵੇਰੇ ਦੇਖਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਬਾਕਸ ਬੈਡਾਂ ਅਤੇ ਅਲਮਾਰੀਆਂ 'ਚੋਂ ਸਾਮਾਨ ਖਿੱਲਰਿਆ ਹੋਇਆ ਸੀ। ਘਰ ਦੇ ਸਾਹਮਣੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਜਿਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ,ਰਾਤ ਕਰੀਬ 1 ਵਜੇ ਤੋਂ ਬਾਅਦ ਮਿਆਣੀ,ਵਾਰਡ ਨੰਬਰ 2 ਸਥਿਤ ਪ੍ਰਾਚੀਨ ਸ਼ਿਵ ਮੰਦਰ ਵਾਲੀ ਗਲੀ ਤੋਂ ਇਧਰ ਆਏ ਤੇ

ਇਹ ਵੀ ਪੜ੍ਹੋ : ਦੇਸੀ ਘਿਓ ਤੇ ਸ਼ੈਂਪੂ ਦੇ ਸ਼ੌਕੀਨ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ’ਚ ਚੋਰੀ, 1 ਕਾਬੂ

ਇਸ ਘਟਨਾ ਨੂੰ ਅੰਜਾਮ ਦੇ ਕੇ  ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਸਾਬਕਾ ਸਰਪੰਚ ਹਰਬੰਸ ਸਿੰਘ ਚੌਹਾਨ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਤੋਂ ਇਲਾਵਾ ਮਨਜੀਤ ਸਿੰਘ ਦੇ ਰਿਸ਼ਤੇਦਾਰ ਨੰਬਰਦਾਰ ਸੁਖਵਿੰਦਰਜੀਤ ਸਿੰਘ ਗਿਲਜੀਆਂ ਨੇ ਆ ਕੇ ਮੌਕਾ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਟਾਂਡਾ ਦੀ ਸਬ ਇੰਸਪੈਕਟਰ ਮਨਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਆ ਕੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ ਅਤੇ ਮਨਜੀਤ ਸਿੰਘ ਦੀ ਮਾਤਾ ਕਿਰਪਾਲ ਕੌਰ ਦੇ ਬਿਆਨ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

Anuradha

This news is Content Editor Anuradha