ਮੋਟਰਸਾਈਕਲ ਸਵਾਰ ਦੀ ਮੌਤ ਦੇ ਦੋਸ਼ ਹੇਠ ਬਲੈਰੋ ਚਾਲਕ ਖ਼ਿਲਾਫ਼ ਕੇਸ ਦਰਜ

04/06/2024 5:43:47 PM

ਗੜ੍ਹਸ਼ੰਕਰ (ਭਾਰਦਵਾਜ) : ਥਾਣਾ ਗੜ੍ਹਸ਼ੰਕਰ ਪੁਲਸ ਨੇ ਲਾਪਰਵਾਹੀ ਨਾਲ਼ ਗੱਡੀ ਚਲਾਉਂਦੇ ਹੋਏ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੇ ਦੋਸ਼ ਹੇਠ ਬਲੈਰੋ ਡਰਾਈਵਰ ਖਿਲਾਫ਼ ਕੇਸ ਦਰਜ ਕੀਤਾ ਹੈ। ਜਸਵੀਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸ਼ਾਹਪੁਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਅਪਣੇ ਭਤੀਜਿਆਂ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਬਲਵੀਰ ਸਿੰਘ ਅਤੇ ਨਰਿੰਦਰ ਸਿੰਘ ਉਰਫ ਸਾਹਿਲ ਪੁੱਤਰ ਅਮਰਜੀਤ ਸਿੰਘ ਨਾਲ ਆਪੋ-ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਨੂੰ ਜਾ ਰਹੇ ਸਨ। 

ਉਸ ਨੇ ਦੱਸਿਆ ਕਿ ਜਦੋਂ ਉਹ ਗੜੀ ਮੱਟੂ ਪਾਸ ਪਹੁੰਚੇ ਤਾਂ ਬੀਨੇਵਾਲ ਸਾਈਡ ਤੋਂ ਆਈ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਹਰਮਨਜੀਤ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ ਨਰਿੰਦਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਬਲੈਰੋ ਡਰਾਈਵਰ ਗੱਡੀ ਨੂੰ ਭਜਾ ਕੇ ਲੈ ਗਿਆ। ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਰਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਨਵਾਂਸ਼ਹਿਰ ਰੈਫਰ ਕਰ ਦਿੱਤਾ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਬਲੈਰੋ ਗੱਡੀ ਨੰਬਰ ਪੀਬੀ-32-ਐਲ-9912 ਨੂੰ ਸੁਭਾਸ਼ ਚੰਦਰ ਪੁੱਤਰ ਸਰੀਆ ਰਾਮ ਵਾਸੀ ਬੀਨੇਵਾਲ ਚਲਾ ਰਿਹਾ ਸੀ ਇਸ ਲਈ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਗੜ੍ਹਸ਼ੰਕਰ ਪੁਲਸ ਨੇ ਜਸਵੀਰ ਸਿੰਘ ਦੇ ਬਿਆਨ 'ਤੇ ਕਾਰਵਾਈ ਕਰਦੇ ਹੋਏ ਸੁਭਾਸ਼ ਚੰਦਰ ਖਿਲਾਫ਼ ਧਾਰਾ 279,304-ਏ, 337,338,427 ਦੇ ਤਹਿਤ ਕੇਸ ਦਰਜ ਕੀਤਾ ਹੈ।

Anuradha

This news is Content Editor Anuradha