ਰਾਸ਼ੀਫਲ : ਜਾਣੋ ਕਿੰਝ ਰਹੇਗਾ ਮੇਖ ਤੋਂ ਲੈ ਕੇ ਤੁਲਾ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ

08/05/2022 4:32:59 PM

ਮੇਖ : ਭੂਮੀ-ਭਵਨ ਅਤੇ ਮਕਾਨ-ਦੁਕਾਨ ਆਦਿ ਦੀ ਖਰੀਦੋ-ਫਰੋਖਤ ਲਾਭ ਦੇਵੇਗੀ। ਬੇਰੋਜ਼ਗਾਰੀ ਦੂਰ ਹੋਵੇਗੀ। ਆਮਦਨ ਦੇ ਨਵੇਂ ਸ੍ਰੋਤ ਪ੍ਰਾਪਤ ਹੋ ਸਕਦੇ ਹਨ। ਕਿਸਮਤ ਦਾ ਸਾਥ ਮਿਲੇਗਾ। ਚਾਰੇ ਪਾਸਿਓਂ ਸਫ਼ਲਤਾ ਮਿਲੇਗੀ। ਅੱਜ ਦੇ ਦਿਨ ਤੁਹਾਡੇ ਨਾਲ ਕੁਝ ਘਟਨਾ ਵਾਪਰ ਸਕਦੀ ਹੈ।
ਬ੍ਰਿਖ : ਕੋਰਟ-ਕਚਹਿਰੀ ਦੇ ਕਾਰਜ ਅਨੁਕੂਲ ਰਹਿਣਗੇ। ਵਪਾਰਕ ਯਾਤਰਾ ਸਫ਼ਲ ਰਹੇਗੀ। ਲਾਭ ਦੇ ਮੌਕੇ ਹੱਥ ਆਉਣਗੇ। ਕਾਰੋਬਾਰ ਲਾਭਦਾਇਕ ਰਹੇਗਾ। ਨੌਕਰੀ ’ਚ ਪ੍ਰਭਾਵ ਵਧੇਗਾ। ਜੀਵਨਸਾਥੀ ਤੋਂ ਸਹਿਯੋਗ ਪ੍ਰਾਪਤ ਹੋਵੇਗਾ। ਘਰ-ਬਾਹਰ ਪ੍ਰਸੰਨਤਾ ਦਾ ਵਾਤਾਵਰਣ ਰਹੇਗਾ। ਸਮੇਂ ਦੀ ਬਰਬਾਦੀ ਜ਼ਿਆਦਾ ਹੋਵੇਗੀ ਅਤੇ ਕੰਮ ਘੱਟ।
ਮਿਥੁਨ : ਸਿਹਤ ਖ਼ਰਾਬ ਹੋ ਸਕਦੀ ਹੈ। ਗੁੱਸੇ ਅਤੇ ਉਤੇਜਨਾ ’ਤੇ ਕੰਟਰੋਲ ਰੱਖੋ। ਸੱਟ ਅਤੇ ਹਾਦਸੇ ਨਾਲ ਵੱਡੀ ਹਾਨੀ ਹੋਣ ਦਾ ਖ਼ਦਸ਼ਾ ਬਣਦਾ ਹੈ, ਸਾਵਧਾਨੀ ਜ਼ਰੂਰੀ ਹੈ। ਲੈਣ-ਦੇਣ ’ਚ ਜ਼ਲਦਬਾਜ਼ੀ ਤੋਂ ਬਚੋ। ਆਮਦਨ ਬਣੀ ਰਹੇਗੀ। ਅੱਜ ਦੇ ਦਿਨ ਤੁਸੀਂ ਕਿਸੇ ਬਾਹਰ ਨਾ ਜਾਓ ਕਿਉਂਕਿ ਹਾਦਸਾ ਵਾਪਰਨ ਦੀ ਸੰਭਾਵਨਾ ਹੈ।
ਕਰਕ : ਅਧਿਆਤਮ ’ਚ ਰੁਝਾਨ ਰਹੇਗਾ। ਸਤਿਸੰਗ ਦਾ ਲਾਭ ਪ੍ਰਾਪਤ ਹੋਵੇਗਾ। ਕਾਰੋਬਾਰ ’ਚ ਵਾਧਾ ਹੋਵੇਗਾ। ਆਲੇ-ਦੁਆਲੇ ਦਾ ਵਾਤਾਵਰਣ ਸੁੱਖਦ ਰਹੇਗਾ। ਨੌਕਰੀ ਕਰਦੇ ਹੋ ਤਾਂ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਹੈ। ਸਭ ਦਾ ਸਾਥ ਬਣਾ ਕੇ ਰੱਖੋ ਤਾਂ ਜ਼ਿਆਦਾ ਚੰਗੇ ਨਤੀਜੇ ਮਿਲਣਗੇ।
ਸਿੰਘ : ਕੰਮ ਵਾਲੀ ਥਾਂ ’ਤੇ ਸੁਧਾਰ ਅਤੇ ਬਦਲਾਅ ਹੋ ਸਕਦਾ ਹੈ। ਯੋਜਨਾ ਫਲੀਭੂਤ ਹੋਵੇਗੀ। ਤੁਰੰਤ ਲਾਭ ਨਹੀਂ ਹੋਵੇਗਾ। ਨਿਵੇਸ਼ ’ਚ ਜਲਦਬਾਜ਼ੀ ਨਾ ਕਰੋ। ਆਮਦਨ ਦੇ ਨਵੇਂ ਸਰੋਤ ਪ੍ਰਾਪਤ ਹੋ ਸਕਦੇ ਹਨ। ਕਿਸੇ ਕਰੀਬੀ ਮਿੱਤਰ ਦੀ ਗੱਲ ਦਿਲ ’ਤੇ ਲੱਗ ਸਕਦੀ ਹੈ ਅਤੇ ਮਿੱਤਰਤਾ ਵੀ ਟੁੱਟ ਸਕਦੀ ਹੈ।
ਕੰਨਿਆ : ਯਾਤਰਾ ਮਨ ਦੇ ਅਨੁਕੂਲ ਰਹੇਗੀ। ਨਵਾਂ ਕੰਮ ਮਿਲੇਗਾ। ਨਵੇਂ ਅਨੁਬੰਧ ਹੋਣਗੇ। ਡੁੱਬੀ ਹੋਈ ਰਕਮ ਪ੍ਰਾਪਤ ਹੋ ਸਕਦੀ ਹੈ। ਕਾਰੋਬਾਰ ’ਚ ਵਾਧਾ ਹੋਵੇਗਾ। ਨੌਕਰੀ ’ਚ ਪ੍ਰਭਾਵ ਵਧੇਗਾ। ਸਮੇਂ ਦੀ ਅਨੁਕੂਲਤਾ ਰਹੇਗੀ, ਲਾਭ ਲਓ। ਜੀਵਨ ’ਚ ਕੋਈ ਨਵਾਂ ਸਾਥੀ ਮਿਲ ਸਕਦਾ ਹੈ, ਜਿਸ ਕਾਰਨ ਤੁਹਾਡਾ ਮਨ ਖੁਸ਼ ਰਹੇਗਾ।
ਤੁਲਾ : ਸਿਹਤ ਦਾ ਪਾਯਾ ਕਮਜ਼ੋਰ ਰਹੇਗਾ। ਖਤਰੇ ਅਤੇ ਜ਼ਮਾਨਤ ਦੇ ਕਾਰਜ ਟਾਲ ਦਿਓ। ਕੋਈ ਵੀ ਮਹੱਤਵਪੂਰਨ ਫ਼ੈਸਲਾ ਲੈਣ ’ਚ ਜਲਦਬਾਜ਼ੀ ਨਾ ਕਰੋ। ਫਾਲਤੂ ਖਰਚ ਹੋਵੇਗਾ। ਕਰਜ਼ ਲੈਣਾ ਪੈ ਸਕਦਾ ਹੈ। ਆਮਦਨ ਦੀ ਘਾਟ ਹੋਵੇਗੀ। ਕੀਮਤੀ ਵਸਤੂਆਂ ਸੰਭਾਲ ਕੇ ਰੱਖੋ। ਅੱਜ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਦਿਓਗੇ ਤਾਂ ਨਤੀਜਾ ਬਿਹਤਰ ਰਹੇਗਾ।
ਬ੍ਰਿਸ਼ਚਕ : ਬੇਰੋਜ਼ਗਾਰੀ ਦੂਰ ਕਰਨ ਦੀ ਕੋਸ਼ਿਸ਼ ਸਫ਼ਲ ਰਹੇਗੀ। ਨਵੇਂ ਕੱਪੜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਨੌਕਰੀ ਦਾ ਅਸਰ ਵਧੇਗਾ। ਯਾਤਰਾ ਲਾਭਦਾਇਕ ਰਹੇਗੀ। ਸ਼ੇਅਰ ਮਾਰਕੀਟ ਤੇ ਮਿਊਚੁਅਲ ਫੰਡ ਮਨ ਦੇ ਅਨੁਕੂਲ ਲਾਭ ਦੇਵੇਗਾ। ਖਰਚ ਵਧ ਜਾਵੇਗਾ ਪਰ ਉਸ ਹਿਸਾਬ ਨਾਲ ਕਮਾਈ ਨਹੀਂ ਹੋਵੇਗੀ। ਮਾਨਸਿਕ ਤਣਾਅ ਹੋ ਸਕਦਾ ਹੈ।

ਧਨ : ਆਤਮ-ਵਿਸ਼ਵਾਸ ਬਣਿਆ ਰਹੇਗਾ। ਉਤਸ਼ਾਹ-ਵਧਾਊ ਸੂਚਨਾ ਪ੍ਰਾਪਤ ਹੋਵੇਗੀ। ਭੁੱਲੇ ਅਤੇ ਵਿਛੜੇ ਸਾਥੀਆਂ ਅਤੇ ਸੰਬੰਧੀਆਂ ਨਾਲ ਮੁਲਾਕਾਤ ਹੋਵੇਗੀ। ਕਾਰੋਬਾਰ ’ਚ ਅਨੁਕੂਲਤਾ ਰਹੇਗੀ। ਸਿਹਤ ਕਮਜ਼ੋਰ ਰਹਿ ਸਕਦੀ ਹੈ। ਕਿਸੇ ਦੇ ਨਾਲ ਕੋਈ ਪੁਰਾਣਾ ਝਗੜਾ ਹੈ ਤਾਂ ਉਸ ’ਚ ਅੱਜ ਇਕ ਨਵਾਂ ਮੋੜ ਆ ਸਕਦਾ ਹੈ।
ਮਕਰ : ਮਿੱਤਰਾਂ ਦਾ ਸਹਿਯੋਗ ਕਰਨ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ। ਸਮਾਜਿਕ ਪ੍ਰਤਿਸ਼ਠਾ ’ਚ ਵਾਧਾ ਹੋਵੇਗਾ। ਸ਼ੇਅਰ ਮਾਰਕੀਟ ਤੇ ਮਿਊਚੁਅਲ ਫੰਡ ’ਚ ਲਾਭ ਹੋਵੇਗਾ। ਯਾਤਰਾ ਸਫ਼ਲ ਰਹੇਗੀ। ਦੁਸ਼ਮਣ ਸਰਗਰਮ ਰਹਿਣਗੇ। ਪਰਿਵਾਰ ’ਚ ਕਿਸੇ ਮੈਂਬਰ ਦੀ ਨੌਕਰੀ ਲੱਗ ਸਕਦੀ ਹੈ।
ਕੁੰਭ : ਆਮਦਨ ’ਚ ਨਿਸ਼ਚਿਤਤਾ ਰਹੇਗੀ। ਸਮਾਂ ਜਲਦ ਸੁਧਰੇਗਾ। ਵਿਵਾਦ ਨੂੰ ਨਾ ਵਧਾਓ। ਬੇਵਜ੍ਹਾ ਕਿਹਾ-ਸੁਣੀ ਹੋ ਸਕਦੀ ਹੈ। ਸਿਹਤ ਕਮਜ਼ੋਰ ਰਹੇਗੀ। ਥਕਾਵਟ ਅਤੇ ਕਮਜ਼ੋਰੀ ਰਹਿ ਸਕਦੀ ਹੈ। ਲੈਣ-ਦੇਣ ’ਚ ਜਲਦਬਾਜ਼ੀ ਨਾ ਕਰੋ। ਫਜ਼ੂਲ ਦੀਆਂ ਗੱਲਾਂ ’ਚ ਨਾ ਉਲਝੋ ਅਤੇ ਆਪਣੇ ਉਦੇਸ਼ ’ਤੇ ਧਿਆਨ ਦਿਓ।
ਮੀਨ : ਰਚਨਾਤਮਕ ਕਾਰਜ ਸਫ਼ਲ ਰਹਿਣਗੇ। ਕੰਮ ਦੀ ਪ੍ਰਸ਼ੰਸਾ ਹੋਵੇਗੀ। ਪ੍ਰਸੰਨਤਾ ਅਤੇ ਸੰਤੁਸ਼ਟੀ ਰਹੇਗੀ। ਯਾਤਰਾ ਮਨੋਰੰਜਕ ਹੋ ਸਕਦੀ ਹੈ। ਵਪਾਰ ’ਚ ਨਵੇਂ ਪ੍ਰਯੋਗ ਕੀਤੇ ਜਾ ਸਕਦੇ ਹਨ। ਸਮੇਂ ਦੀ ਅਨੁਕੂਲਤਾ ਦਾ ਲਾਭ ਲਓ। ਧਨ ਪ੍ਰਾਪਤੀ ਸੁਗਮ ਹੋਵੇਗੀ। ਘਰ ਦੀ ਆਰਥਿਕ ਸਥਿਤੀ ਬਿਹਤਰ ਹੋਵੇਗੀ ਅਤੇ ਬਿਜ਼ਨੈੱਸ ਚੰਗਾ ਚੱਲੇਗਾ।

Aarti dhillon

This news is Content Editor Aarti dhillon