ਕੰਨਿਆ ਰਾਸ਼ੀ ਵਾਲਿਆਂ ਦਾ ਜਨਰਲ ਸਿਤਾਰਾ ਮਜ਼ਬੂਤ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

02/28/2023 12:35:01 AM

ਮੇਖ : ਕਾਰੋਬਾਰੀ ਟੂਰਿੰਗ, ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਕੋਸ਼ਿਸ਼ਾਂ ਕਰ ਕੇ ਕੋਈ ਉਲਝਿਆ ਰੁਕਿਆ ਕਾਰੋਬਾਰੀ ਕੰਮ ਸੁਧਰ ਸਕਦਾ ਹੈ, ਇੱਜ਼ਤ-ਮਾਣ ਦੀ ਪ੍ਰਾਪਤੀ।

ਬ੍ਰਿਖ : ਕੰਮਕਾਜੀ ਦਸ਼ਾ ਬਿਹਤਰ ਰਹੇਗੀ, ਆਪ ਜਨਰਲ ਤੌਰ ’ਤੇ ਹਰ ਮੋਰਚੇ ’ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ, ਮੂਡ ’ਚ ਖੁਸ਼ਦਿਲੀ ਰਹੇਗੀ, ਸਫਲਤਾ ਅਤੇ ਮਾਣ-ਸਨਮਾਨ ਮਿਲੇਗਾ।

ਮਿਥੁਨ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਹਰ ਫਰੰਟ ’ਤੇ ਸੁਚੇਤ ਰਹਿਣ ਸਹੀ ਰਹੇਗਾ, ਕੋਈ ਵੀ ਕੰਮ ਸੋਚੇ-ਵਿਚਾਰੇ ਬਗੈਰ ਫਾਈਨਲ ਨਾ ਕਰੋ।

ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ ਅਤੇ ਹਰ ਮੋਰਚੇ ’ਤੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਵੀ ਸਿਰੇ ਚੜ੍ਹੇਗਾ।

ਸਿੰਘ : ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਕੰਨਿਆ : ਜਨਰਲ ਸਿਤਾਰਾ ਮਜ਼ਬੂਤ, ਜਿਹੜੇ ਆਪ ਦੇ ਪ੍ਰੋਗਰਾਮਾਂ ’ਚ ਸਫਲਤਾ ਦੇਵੇਗਾ, ਇੱਜ਼ਤ-ਮਾਣ ਦੇਵੇਗਾ, ਸ਼ੁੱਭ ਕੰਮਾਂ ’ਚ ਧਿਆਨ, ਸਫਲਤਾ ਸਾਥ ਦੇਵੇਗੀ।

ਤੁਲਾ : ਸਿਤਾਰਾ ਸਿਹਤ, ਖਾਸ ਕਰ ਕੇ ਪੇਟ ਲਈ ਅਹਿਤਿਆਤ ਵਾਲਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ, ਸਫਰ ’ਚ ਪ੍ਰੇਸ਼ਾਨੀ ਦਾ ਡਰ।

ਬ੍ਰਿਸ਼ਚਕ : ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਮਨ ’ਚ ਸਫਰ ਦੀ ਚਾਹਤ ਰਹੇਗੀ, ਆਪ ਦੀ ਸੋਚ ਪਾਜ਼ੇਟਿਵ ਰਹੇਗੀ।

ਧਨ : ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਮਨ ਵੀ ਅਸ਼ਾਂਤ, ਪ੍ਰੇਸ਼ਾਨ, ਡਾਵਾਂਡੋਲ ਜਿਹਾ ਰਹੇਗਾ।

ਮਕਰ : ਜਨਰਲ ਸਿਤਾਰਾ ਮਜ਼ਬੂਤ, ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸ਼ੁੱਭ ਕੰਮਾਂ ’ਚ ਰੂਚੀ, ਇਰਾਦਿਆਂ ’ਚ ਸਫਲਤਾ ਮਿਲੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।

ਕੁੰਭ : ਵੱਡੇ ਲੋਕਾਂ ਦੇ ਸਾਫਟ ਸੁਪੋਰਟਿਵ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਮੀਨ : ਵੱਡੇ ਲੋਕ ਆਪ ਦੇ ਪ੍ਰਤੀ ਸਾਫਟ ਸੁਪੋਰਟਿਵ ਰੁਖ ਰੱਖਣਗੇ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਤੇਜ ਪ੍ਰਭਾਵ, ਦਬਦਬਾ ਬਣਿਆ ਰਹੇਗਾ।

28 ਫਰਵਰੀ 2023, ਮੰਗਲਵਾਰ
ਫੱਗਣ ਸੁਦੀ ਤਿੱਥੀ ਨੌਮੀ (28 ਫਰਵਰੀ-1 ਮਾਰਚ ਮੱਧ ਰਾਤ 4.19 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਬ੍ਰਿਖ ’ਚ

ਬੁੱਧ ਮਕਰ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਫੱਗਣ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 9 (ਫੱਗਣ), ਹਿਜਰੀ ਸਾਲ 1444, ਮਹੀਨਾ : ਸ਼ਬਾਨ ਤਰੀਕ : 7, ਸੂਰਜ ਉਦੇ ਸਵੇਰੇ 7 ਵਜੇ, ਸੂਰਜ ਅਸਤ ਸ਼ਾਮ 6.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਸਵੇਰੇ 7.19 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਵਿਸ਼ਕੁੰਭ (ਸ਼ਾਮ 4.25 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਰਾਤ 8.32 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰਾਸ਼ਟਰੀ ਵਿਗਿਆਨ ਦਿਵਸ, ਡਾ. ਰਾਜਿੰਦਰ ਪ੍ਰਸਾਦ ਪੁੰਨ ਤਿਥੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mandeep Singh

This news is Content Editor Mandeep Singh