ਸਿੰਘ ਰਾਸ਼ੀ ਵਾਲੇ ਸਿਹਤ ਦਾ ਰੱਖਣ ਧਿਆਨ, ਬਾਕੀ ਵੀ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਦਿਨ

04/07/2024 2:44:17 AM

ਮੇਖ : ਕਿਸੇ ਨਾ ਕਿਸੇ ਪੰਗੇ ਨਾਲ ਆਪ ਨੂੰ ਨਿਪਟਣਾ ਪੈ ਸਕਦਾ ਹੈ, ਇਸ ਲਈ ਹਰ ਸਥਿਤੀ ਨਾਲ ਬਹੁਤ ਸੀਰੀਅਸ ਰਹਿ ਕੇ ਨਿਪਟੋ, ਉਂਝ ਨੁਕਸਾਨ ਦਾ ਡਰ।

ਬ੍ਰਿਖ : ਟੀਚਿੰਗ, ਕੋਚਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੀ ਕੰਮਕਾਜੀ ਮਿਹਨਤ ਦੀ ਬਿਹਤਰ ਰਿਟਰਨ ਮਿਲੇਗੀ।

ਮਿਥੁਨ : ਸਰਕਾਰੀ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜਦੌੜ ਚੰਗਾ ਰਿਜ਼ਲਟ ਦੇਵੇਗੀ, ਵੱਡੇ ਲੋਕਾਂ ਦੇ ਸਾਫਟ-ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ।

ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ਅਤੇ ਬਿਹਤਰੀਦੇ ਹਾਲਾਤ ਬਣਾਉਣ ਵਾਲਾ ਹੋਵੋਗਾ, ਤੇਜ ਪ੍ਰਭਾਵ ਬਣਿਆ ਰਹੇਗਾ।

ਸਿੰਘ : ਸਿਹਤ ਦੇ ਵਿਗੜਨ, ਪੈਰ ਫਿਸਲਣ ਅਤੇ ਕਿਸੇ ਸਮੱਸਿਆ ਦੇ ਜਾਗਣ ਦਾ ਡਰ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫ੍ਰੰਟ ’ਤੇ ਕੁਝ ਪ੍ਰੇਸ਼ਾਨੀ ਰਹੇਗੀ।

 ਤੁਲਾ : ਸ਼ਤਰੂ ਬੇਸ਼ੱਕ ਆਪ ਦਾ ਕੁਝ ਵਿਗਾੜ ਤਾਂ ਨਾ ਸਕੇਗਾ ਤਾਂ ਵੀ ਆਪ ਦੇ ਲਈ ਪ੍ਰੇਸ਼ਾਨੀ ਰੱਖਣ ਦਾ ਕਾਰਨ ਜ਼ਰੂਰ ਬਣਿਆ ਰਹੇਗਾ, ਇਸ ਲਈ ਸੰਭਲ ਸੰਭਾਲ ਰੱਖੋ।

ਬ੍ਰਿਸ਼ਚਕ : ਸੰਤਾਨ ਸਾਥ ਦੇਵੇਗੀ, ਸੰਤਾਨ ਸਹਿਯੋਗ ਕਰੇਗੀ, ਸੁਪੋਰਟ ਕਰੇਗੀ, ਸੰਤਾਨ ਦੇ ਐਕਟਿਵ ਸਹਿਯੋਗ ਨਾਲ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਧਨ : ਅਦਾਲਤੀ ਕੰਮਾਂ ’ਚ ਆਪ ਦੀ ਪੈਠ ਬਣੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਆਪ ਅੱਗੇ ਘਬਰਾਹਟ ਮਹਿਸੂਸ ਕਰਨਗੇ।

ਮਕਰ : ਵੱਡੇ ਲੋਕਾਂ ਨਾਲ ਮੇਲ ਮਿਲਾਪ ਬਹੁਤ ਸਹਿਯੋਗੀ, ਲਾਭਕਾਰੀ ਰਹਿ ਸਕਦਾ ਹੈ, ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਸਫਲਤਾ ਸਾਥ ਦੇਵੇਗੀ।

ਕੁੰਭ : ਪਲਾਨਿੰਗ, ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਯਤਨ ਕਰਨ ’ਤੇ ਹਟ ਸਕਦੀ ਹੈ, ਵਪਾਰ ਕਾਰੋਬਾਰ ’ਚ ਲਾਭ, ਮਾਣ-ਸਨਮਾਨ ਦੀ ਪ੍ਰਾਪਤੀ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ ਉਸ ’ਚ ਸਫਲਤਾ ਮਿਲੇਗੀ।

 

7 ਅਪ੍ਰੈਲ 2024, ਐਤਵਾਰ

ਚੇਤ ਵਦੀ ਤਿੱਥੀ ਤਰੋਦਸ਼ੀ (ਸਵੇਰੇ 6.54 ਤੱਕ) ਅਤੇ ਮਗਰੋਂ ਤਿੱਥੀ ਚੌਦਸ (ਜਿਹੜੀ ਕਸ਼ੈ ਹੋ ਗਈ ਹੈ)।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ           ਮੀਨ ’ਚ

ਚੰਦਰਮਾ        ਕੁੰਭ ’ਚ 

ਮੰਗਲ          ਕੁੰਭ ’ਚ

ਬੁੱਧ             ਮੇਖ ’ਚ

ਗੁਰੂ             ਮੇਖ ’ਚ

ਸ਼ੁੱਕਰ           ਮੀਨ ’ਚ

ਸ਼ਨੀ            ਕੁੰਭ ’ਚ

ਰਾਹੂ            ਮੀਨ ’ਚ                                                    

ਕੇਤੂ            ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 18 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 27, ਸੂਰਜ ਉਦੇ ਸਵੇਰੇ 6.13 ਵਜੇ, ਸੂਰਜ ਅਸਤ ਸ਼ਾਮ 6.47 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਭਾਦਰਪਦ (ਦੁਪਹਿਰ 12.58ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਬ੍ਰਹਮ (ਰਾਤ 10.17 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕੁੰਭ ਰਾਸ਼ੀ ’ਤੇ (ਸਵੇਰੇ 7.40 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਰਵੇਗੀ (ਸਵੇਰੇ 6.54 ਤੋਂ ਲੈ ਕੇ ਸ਼ਾਮ 5.08 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਪ੍ਰਥੁਦਕ (ਪਿਹੋਵਾ ਤੀਰਥ), ਮਾਸਿਕ ਸ਼ਿਵਰਾਤਰੀ ਵਰਤ, ਸ਼ਬ-ਏ-ਕੇਂਦਰ (ਮੁਸਲਿਮ), ਵਿਸ਼ਵ ਸਿਹਤ ਦਿਵਸ, ਮੇਲਾ ਗੁਪਤ ਗੰੰਗਾ (ਅਖਨੂਰ, ਜੰਮੂ ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Harpreet SIngh

This news is Content Editor Harpreet SIngh