ਮੇਖ ਤੇ ਕਰਕ ਰਾਸ਼ੀ ਵਾਲੇ ਲੋਕ ਦੁਸ਼ਮਣਾਂ ਤੋਂ ਰੱਖਣ ਫਾਸਲਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/25/2024 2:08:29 AM

ਮੇਖ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਉਹ ਆਪ ਲਈ ਮੁਸ਼ਕਲਾਂ ਪੈਦਾ ਕਰ ਦੇਣਗੇ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਬ੍ਰਿਖ : ਸਿਤਾਰਾ ਸੰਤਾਨ ਪੱਖੋਂ ਫਿਕਰ, ਪ੍ਰੇਸ਼ਾਨੀ ਰੱਖਣ ਵਾਲਾ, ਸੰਤਾਨ ਸ਼ਾਇਦ ਹਰ ਮਾਮਲੇ ’ਤੇ ਆਪ ਨਾਲ ਤਾਲਮੇਲ ਨਾ ਰੱਖ ਸਕੇਗੀ।

ਮਿਥੁਨ : ਕੋਰਟ ਕਚਹਿਰੀ ’ਚ ਜਾਣ ਦੇ ਪ੍ਰੋਗਰਾਮ ਨੂੰ ਜੇ ਟਾਲ ਸਕੋ ਤਾਂ ਟਾਲ ਦੇਣਾ ਬਿਹਤਰ ਰਹੇਗਾ, ਕਿਉਂਕਿ ਉਥੇ ਸ਼ਾਇਦ ਆਪ ਨੂੰ ਫੇਵਰੇਬਲ ਹਾਲਾਤ ਨਾ ਮਿਲਣਗੇ।

ਕਰਕ : ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀ, ਆਪ ਦੀ ਲੱਤ ਖਿੱਚਣ ਅਤੇ ਪ੍ਰੇਸ਼ਾਨ ਕਰਨ ਲਈ ਬਿਜ਼ੀ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖੋ।

ਸਿੰਘ : ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ ਤਾਂ ਹੈ ਪਰ ਆਪ ਦੀ ਮਿਹਨਤ ਅਤੇ ਭੱਜ-ਦੌੜ ਦੀ ਉਮੀਦ ਮੁਤਾਬਕ ਸ਼ਾਇਦ ਰਿਟਰਨ ਨਾ ਮਿਲ ਸਕੇਗੀ।

ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਨਹੀਂ ਮਿਲੇਗੀ ਪਰ ਮਨ ਕੁਝ ਉਦਾਸ, ਪ੍ਰੇਸ਼ਾਨ, ਮਾਯੂਸ ਵੀ ਰਹੇਗਾ।

ਤੁਲਾ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ ਹੈ, ਇਸ ਲਈ ਆਪ ਦੀ ਕੋਈ ਵੀ ਕੋਸ਼ਿਸ਼ ਸ਼ਾਇਦ ਨਾ ਤਾਂ ਅੱਗੇ ਵਧੇਗੀ ਅਤੇ ਨਾ ਹੀ ਸਿਰੇ ਚੜ੍ਹ ਸਕੇਗੀ।

ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਧਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਭੱਜ-ਦੌੜ ਤਾਂ ਕਰੋਗੇ ਪਰ ਸ਼ਾਇਦ ਨਤੀਜਾ ਮਰਜ਼ੀ ਮੁਤਾਬਕ ਨਾ ਮਿਲੇਗਾ, ਉਂਝ ਸ਼ਤਰੂ ਕਮਜ਼ੋਰ ਰਹਿਣਗੇ।

ਮਕਰ : ਆਪ ਦੇ ਮਨ ਅਤੇ ਸੋਚ ’ਤੇ ਨੈਗੇਟਿਵਿਟੀ ਹਾਵੀ ਰਹਿ ਸਕਦੀ ਹੈ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।

ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਲਿਮਿਟ ’ਚ ਰੱਖੋ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜ਼ੋਰ ਲਗਾਉਣ ’ਤੇ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਕੁਝ ਤਣਾਤਣੀ, ਖਿੱਚਾਤਣੀ ਰਹਿਣ ਦਾ ਡਰ।

25 ਮਾਰਚ 2024, ਸੋਮਵਾਰ

ਫੱਗਣ ਸੁਦੀ ਤਿੱਥੀ ਪੁੰਨਿਆ (ਦੁਪਹਿਰ 12.30 ਤੱਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                   ਮੀਨ ’ਚ

ਚੰਦਰਮਾ               ਕੰਨਿਆ ’ਚ 

ਮੰਗਲ                  ਕੁੰਭ ’ਚ

ਬੁੱਧ                     ਮੀਨ ’ਚ

ਗੁਰੂ                    ਮੇਖ ’ਚ

ਸ਼ੁੱਕਰ                 ਕੁੰਭ ’ਚ

ਸ਼ਨੀ                  ਕੁੰਭ ’ਚ

ਰਾਹੂ                 ਮੀਨ ’ਚ                                                    

ਕੇਤੂ                 ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 5 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 14, ਸੂਰਜ ਉਦੇ ਸਵੇਰੇ 6.29 ਵਜੇ, ਸੂਰਜ ਅਸਤ ਸ਼ਾਮ 6.39 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉੱਤਰਾ ਫਾਲਗੁਣੀ (ਸਵੇਰੇ 10.38 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਵ੍ਰਿਧੀ (ਰਾਤ 9.30 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਫੱਗਣ ਪੁੰਨਿਆ, ਹੋਲੀ ਪੁਰਬ, ਹੋਲਾਸ਼ਟਕ (ਹੋਲੀਅਾਂ) ਸਮਾਪਤ, ਧੁਲੀਵੰਦਨ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


 

Harpreet SIngh

This news is Content Editor Harpreet SIngh