ਕਰਕ ਤੇ ਤੁਲਾ ਰਾਸ਼ੀ ਵਾਲਿਆਂ ਨੂੰ ਵਪਾਰਕ ਕੰਮਾਂ ''ਚ ਮਿਲੇਗਾ ਲਾਭ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/24/2024 2:35:51 AM

ਮੇਖ : ਸਿਤਾਰਾ ਦੁਪਹਿਰ ਤੱਕ ਸਫਲਤਾ ਦੇਣ ਅਤੇ ਬਿਹਤਰੀ ਦੇ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਹਰ ਮੋਰਚੇ ’ਤੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।

ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਮੋਰਚੇ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੋਗਾ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹ ਸਕਦੀ ਹੈ।

ਮਿਥੁਨ : ਦੁਪਹਿਰ ਤੱਕ ਕੰਮਾਂ ਨੂੰ ਨਿਪਟਾਉਣ ਲਈ ਸਮਾਂ ਫੇਵਰੇਬਲ, ਵਿਅਸਤਤਾ ਬਣੀ ਰਹੇਗੀ ਪਰ ਬਾਅਦ ’ਚ ਸਰਕਾਰੀ ਕੋਸ਼ਿਸ਼ਾਂ ਰੁਕਦੀਆਂ ਭਟਕਦੀਆਂ ਨਜ਼ਰ ਆਉਣਗੀਆਂ।

ਕਰਕ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੋਸ਼ਿਸ਼ਾਂ ’ਚ ਲਾਭ ਦੇਵੇਗਾ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਚੰਗਾ ਨਤੀਜਾ ਦੇਵੇਗੀ।

ਸਿੰਘ : ਸਮਾਂ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਕਾਰੋਬਾਰੀ ਟੂਰ ਨੂੰ ਸਫਲ ਰੱਖਣ ਵਾਲਾ ਹੋਵੇਗਾ ਪਰ ਘਰੇਲੂ ਮੋਰਚੇ ’ਤੇ ਕੁਝ ਤਣਾਅ ਵੀ ਰਹੇਗਾ।

ਕੰਨਿਆ : ਸਿਤਾਰਾ ਦੁਪਹਿਰ ਤੱਕ ਨੁਕਸਾਨ ਵਾਲਾ, ਲੈਣ ਦੇਣ ਦੇ ਕੰਮ ਸੁਚੇਤ ਰਹਿ ਕੇ ਹੀ ਨਿਪਟਾਓ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਤੁਲਾ : ਸਿਤਾਰਾ ਦੁਪਹਿਰ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਇੱਜ਼ਤਮਾਣ ਦੀ ਵੀ ਪ੍ਰਾਪਤੀ ਪਰ ਬਾਅਦ ’ਚ ਆਪਣੇ ਆਪ ਨੂੰ ਝਮੇਲਿਆਂ ਤੋਂ ਬਚਾਅ ਕੇ ਰੱਖੋ।

ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਸਫਲਤਾ, ਇੱਜ਼ਤਮਾਣ ਦੇਣ ਵਾਲਾ ਅਤੇ ਦੁਸ਼ਮਣਾਂ ਨੂੰ ਕਮਜ਼ੋਰ ਰੱਖਣ ਵਾਲਾ ਪਰ ਬਾਅਦ ’ਚ ਵਪਾਰ ਕਾਰੋਬਾਰ ’ਚ ਲਾਭ ਵਾਲਾ।

ਧਨ : ਦੁਪਹਿਰ ਤੱਕ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਪਰ ਬਾਅਦ ’ਚ ਜ਼ੋਰ ਲਾਉਣ ’ਤੇ ਸਫਲਤਾ ਮਿਲੇਗੀ।

ਮਕਰ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਫਿਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।

ਕੁੰਭ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਫਿਰ ਬਾਅਦ ’ਚ ਕੰਮਕਾਜੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ।

ਮੀਨ : ਸਿਤਾਰਾ ਦੁਪਹਿਰ ਤੱਕ ਅਹਿਤਿਆਤ ਵਾਲਾ, ਪ੍ਰੇਸ਼ਾਨੀ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੀ ਰਹੇਗੀ, ਮਾਣ-ਸਨਮਾਨ ਵਧੇਗਾ।

24 ਮਾਰਚ 2024, ਐਤਵਾਰ

ਫੱਗਣ ਵਦੀ ਤਿੱਥੀ ਚੌਦਸ (ਸਵੇਰੇ 9.56 ਤੱਕ) ਅਤੇ ਮਗਰੋਂ ਤਿਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                  ਮੀਨ ’ਚ

ਚੰਦਰਮਾ              ਸਿੰਘ ’ਚ 

ਮੰਗਲ                ਕੁੰਭ ’ਚ

ਬੁੱਧ                   ਮੀਨ ’ਚ

ਗੁਰੂ                   ਮੇਖ ’ਚ

ਸ਼ੁੱਕਰ                 ਕੁੰਭ ’ਚ

ਸ਼ਨੀ                  ਕੁੰਭ ’ਚ

ਰਾਹੂ                  ਮੀਨ ’ਚ                                                    

ਕੇਤੂ                  ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 4 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 13, ਸੂਰਜ ਉਦੇ ਸਵੇਰੇ 6.30 ਵਜੇ, ਸੂਰਜ ਅਸਤ ਸ਼ਾਮ 6.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵ ਫਾਲਗੁਣੀ (ਸਵੇਰੇ 7.34 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਗੰਡ (ਰਾਤ 8.34 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਸਿੰਘ ਰਾਸ਼ੀ ’ਤੇ (ਦੁਪਹਿਰ 2.20 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 9.56 ਤੋਂ ਰਾਤ 11.13 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿ ਨਾਰਾਇਣ ਵਰਤ, ਸ਼੍ਰੀ ਲਕਸ਼ਮੀ ਨਾਰਾਇਣ ਵਰਤ, ਹੋਲਿਕਾ ਦਹਨ (ਭਦਰਾ ਤੋਂ ਬਾਅਦ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Harpreet SIngh

This news is Content Editor Harpreet SIngh