ਸਿੰਘ ਰਾਸ਼ੀ ਵਾਲਿਆਂ ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

03/09/2024 2:42:11 AM

ਮੇਖ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਕਾਰੋਬਾਰੀ ਪਲਾਨਿੰਗ, ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਸਫਲਤਾ ਸਾਥ ਦੇਵੇਗੀ।

ਬ੍ਰਿਖ : ਸਰਕਾਰੀ, ਗੈਰ-ਸਰਕਾਰੀ ਕੰਮਾਂ ’ਚ ਪੱਖ ਮਜ਼ਬੂਤ, ਵੱਡੇ ਲੋਕ ਆਪ ਦੇ ਪੱਖ, ਆਪ ਦੀ ਗੱਲ ਨੂੰ ਧੀਰਜ ਅਤੇ ਧਿਆਨ ਨਾਲ ਸੁਣਨਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਮਿਥੁਨ :  ਜਨਰਲ ਸਿਤਾਰਾ ਬਿਹਤਰ, ਇਰਾਦਿਆਂ ’ਚ ਮਜ਼ਬੂਤੀ, ਉਦੇਸ਼ ਮਨੋਰਥ ਯਤਨ ਕਰਨ ’ਤੇ ਸਿਰੇ ਚੜ੍ਹ ਸਕਦੇ ਹਨ ਪਰ ਵ੍ਹੀਕਲ ਸੁਚੇਤ ਰਹਿ ਕੇ ਹੀ ਡਰਾਈਵ ਕਰੋ।

ਕਰਕ : ਸਿਤਾਰਾ ਸਿਹਤ ਨੂੰ ਵਿਗਾੜਣ ਅਤੇ ਪੈਰ ਫਿਸਲਾਉਣ ਵਾਲਾ, ਇਸ ਲਈ ਸੀੜ੍ਹੀਆਂ ਚੜ੍ਹਦੇ-ਉਤਰਦੇ ਸਮੇਂ ਜਾਂ ਬਾਥਰੂਮ ’ਚ ਚੱਲਦੇ ਫਿਰਦੇ ਸਮੇਂ ਪੈੈਰ ਜਮਾ ਕੇ ਰੱਖਣਾ ਸਹੀ ਰਹੇਗਾ।

ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ ਰਹੋਗੇ, ਘਰੇਲੂ ਮੋਰਚੇ ’ਤੇ ਵੀ ਆਪ ਦੀ ਪਕੜ ਮਜ਼ਬੂੂਤ ਬਣੀ ਰਹੇਗੀ।

ਕੰਨਿਆ : ਬੇਸ਼ੱਕ ਸ਼ਤਰੂ ਆਪ ਦਾ ਕੁਝ ਵਿਗਾੜ ਤਾਂ ਨਾ ਸਕਣਗੇ ਤਾਂ ਵੀ ਉਹ ਆਪਣੀ ਹੋਂਦ ਦਾ ਅਹਿਸਾਸ ਜ਼ਰੂਰ ਕਰਦੇ ਰਹਿਣਗੇ, ਇਸ ਲਈ ਉਨ੍ਹਾਂ ਵੱਲੋਂ ਲਾਪ੍ਰਵਾਹ ਨਾ ਰਹੋ।

ਤੁਲਾ : ਆਪ ਆਪਣੇ ਯਤਨ, ਵਿਵੇਕ ਨਾਲ ਸੰਤਾਨ ਨਾਲ ਜੁੜੀ ਕਿਸੇ ਮੁਸ਼ਕਲ ਨੂੰ ਕੁਝ ਹੱਦ ਤੱਕ ਸੈਟਲਡਾਉਣ ਕਰਨ ’ਚ ਸਫਲ ਹੋ ਜਾਓਗੇ।

ਬ੍ਰਿਸ਼ਚਕ : ਕਿਸੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਮਦਦ ਲਈ ਰਾਜ਼ੀ ਦਿਸਣਗੇ।

ਧਨ : ਮਿੱਤਰ, ਕੰਮਕਾਜੀ ਸਾਥੀ, ਆਪ ਨਾਲ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ, ਕੰਮਕਾਜੀ ਦਸ਼ਾ ਵੀ ਸੰਤੋਖਜਨਕ ਰਹੇਗੀ।

ਮਕਰ : ਲੋਹਾ-ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਕ੍ਰੈਪ, ਸਰੀਆ, ਹਾਰਡਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮੋਰੇਲ ਬੂਸਟਿੰਗ ਰਹੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਮੀਨ : ਸਿਤਾਰਾ ਨੁਕਸਾਨ ਵਾਲਾ, ਉਧਾਰੀ ਦੇ ਚੱਕਰ ’ਚ ਨਾ ਫਸੋ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਫਾਈਨਲ ਕਰੋ ਤਾਂ ਕਿ ਆਪ ਦੂਜਿਆਂ  ਦੇ ਚੱਕਰ ’ਚ ਨਾ ਫਸ ਸਕੋ।


9 ਮਾਰਚ 2024, ਸ਼ਨੀਵਾਰ

ਫੱਗਣ ਵਦੀ ਤਿੱਥੀ ਚੌਦਸ (ਸ਼ਾਮ 6.18 ਤੱਕ) ਅਤੇ ਮਗਰੋਂ ਤਿਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                ਕੁੰਭ ’ਚ

ਚੰਦਰਮਾ             ਕੁੰਭ ’ਚ

ਮੰਗਲ              ਮਕਰ ’ਚ 

ਬੁੱਧ                  ਮੀਨ ’ਚ

ਗੁਰੂ                 ਮੇਖ ’ਚ

ਸ਼ੁੱਕਰ               ਕੁੰਭ ’ਚ

ਸ਼ਨੀ                ਕੁੰਭ ’ਚ

ਰਾਹੂ                ਮੀਨ ’ਚ                                                    

ਕੇਤੂ                ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ : 1945, ਮਿਤੀ: 19 (ਫੱਗਣ), ਹਿਜਰੀ ਸਾਲ 1445, ਮਹੀਨਾ: ਸ਼ਬਾਨ, ਤਰੀਕ : 27, ਸੂਰਜ ਉਦੇ ਸਵੇਰੇ 6.49 ਵਜੇ, ਸੂਰਜ ਅਸਤ ਸ਼ਾਮ 6.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਸਵੇਰੇ 7.55 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਸਿੱਧ (ਰਾਤ 8.32 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਰਵੇਗੀ (ਸਵੇਰੇ 8.08 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਕੋਂ ਸਾਢੇ ਦਸ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 

 

 

 

 

 

Inder Prajapati

This news is Content Editor Inder Prajapati