ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

01/28/2023 3:28:03 AM

ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨ ਕਰਨ ’ਤੇ ਆਪ ਦੀਆਂ ਕੋਸ਼ਿਸ਼ਾਂ, ਪ੍ਰੋਗਰਾਮ ਸਿਰੇ ਚੜ੍ਹਣਗੇ ਪਰ ਫੈਮਿਲੀ ਫ੍ਰੰਟ ’ਤੇ ਖਿਚਾਤਣੀ ਰਹਿ ਸਕਦੀ ਹੈ।

ਬ੍ਰਿਖ : ਸਿਤਾਰਾ ਨੁਕਸਾਨ ਦੇਣ, ਕਿਸੇ ਨਾ ਕਿਸੇ ਪੇਮੈਂਟ ਨੂੰ ਫਸਾਉਣ ਅਤੇ ਮਾਨਸਿਕ ਤੌਰ ’ਤੇ ਅਪਸੈੱਟ ਰੱਖਣ ਵਾਲਾ, ਜਨਰਲ ਹਾਲਾਤ ਅਨੁਕੂੂੂਲ ਚੱਲਣਗੇ।

ਮਿਥੁਨ : ਮਿੱਟੀ-ਰੇਤਾ ਬਜਰੀ, ਸੀਮੈਂਟ, ਕੰਸਟ੍ਰੱਕਸ਼ਨ ਮਟੀਰੀਅਲ, ਟਿੰਬਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ : ਕਿਸੇ ਅਫਸਰ ਦੇ ਸਾਫਟ-ਸੁਪੋਰਟਿਵ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਰਸਤੇ ’ਚੋਂ ਹਟ ਸਕਦੀ ਹੈ, ਇੱਜ਼ਤਮਾਣ ਦੀ ਪ੍ਰਾਪਤੀ।

ਸਿੰਘ : ਸਟ੍ਰਾਂਗ ਸਿਤਾਰਾ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਕੰਮਕਾਜੀ ਦਸ਼ਾ ਸੰਤੋਖਜਨਕ।

ਕੰਨਿਆ : ਸਿਹਤ ਅਤੇ ਖਾਣ-ਪੀਣ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ, ਕਿਸੇ ’ਤੇ ਅੱਖਾਂ ਬੰਦ ਕਰ ਕੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸ਼ੁੱਭ ਕੰਮਾਂ’ਚ ਧਿਆਨ, ਠੰਡੀਆਂ ਵਸਤਾਂ ਦੀ ਵਰਤੋਂ ਘੱਟ ਹੀ ਕਰੋ ਕਿਉਂਕਿ ਗਲਾ ਖਰਾਬ ਰਹਿ ਸਕਦਾ ਹੈ।

ਬ੍ਰਿਸ਼ਚਕ : ਦੁਸ਼ਮਣਾਂ ਦੀਆਂ ਸ਼ਰਾਰਤਾਂ ਅਤੇ ਉਛਲ-ਕੂਦ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਮਨ ਵੀ ਪ੍ਰੇਸ਼ਾਨ ਡਾਵਾਂਡੋਲ ਜਿਹਾ ਰਹੇਗਾ।

ਧਨ : ਜੇ ਆਪ ਦੀ ਕੋਈ ਫੈਮਿਲੀ ਪ੍ਰਾਬਲਮ ਹੋਵੇ ਤਾਂ ਸੰਤਾਨ ਦੀ ਮਦਦ, ਸਹਿਯੋਗ ਨਾਲ ਸੈਟਲ ਕਰਨ ਦਾ ਯਤਨ ਕਰੋ।

ਮਕਰ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨਾ ਸਹੀ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।

ਕੁੰਭ : ਉਤਸ਼ਾਹ-ਹਿੰਮਤ ਯਤਨ ਸ਼ਕਤੀ ਬਣੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰਨ ਤੋਂ ਬਚਣਗੇ, ਵੈਸੇ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਮੀਨ : ਸਿਤਾਰਾ ਧਨ ਲਾਭ ਦੇਣ, ਕਾਰੋਬਾਰੀ ਪਲਾਨਿੰਗ ਨੂੰ ਅੱਗੇ ਵਧਾਉਣ ਵਾਲਾ, ਮਨ ’ਤੇ ਪਾਜ਼ੇਟਿਵ-ਸਾਤਵਿਕ ਸੋਚ ਬਣੀ ਰਹੇਗੀ, ਧਾਰਮਿਕ ਕੰਮਾਂ ’ਚ ਧਿਆਨ।

28 ਜਨਵਰੀ 2023, ਸ਼ਨੀਵਾਰ

ਮਾਘ ਸੁਦੀ ਤਿੱਥੀ ਸਪਤਮੀ (ਸਵੇਰੇ 8.44 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਮੇਖ ’ਚ

ਮੰਗਲ ਬ੍ਰਿਖ ’ਚ

ਬੁੱਧ ਧਨ ’ਚ

ਗੁਰੂ ਮੀਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਮਾਘ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 8 (ਮਾਘ), ਹਿਜਰੀ ਸਾਲ 1444, ਮਹੀਨਾ : ਰਜਬ, ਤਰੀਕ : 5, ਸੂਰਜ ਉਦੇ ਸਵੇਰੇ 7.27 ਵਜੇ, ਸੂਰਜ ਅਸਤ ਸ਼ਾਮ 5.55 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਸ਼ਾਮ 7.06 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸਾਧਿਯ (ਪੁਰਵ ਦੁਪਹਿਰ 11.54 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 7.06 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਵੇਗੀ (ਸਵੇਰੇ 8.44 ਤੋੋਂ ਰਾਤ 8.56 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰੱਥ ਸਪਤਮੀ ਵਰਤ, ਆਰੋਗਿਯ ਸਪਤਮੀ, ਪੁੱਤਰ ਸਪਤਮੀ ਵਰਤ, ਸ਼੍ਰੀ ਭੀਸ਼ਮ ਅਸ਼ਟਮੀ, ਲਾਲਾ ਲਾਜਪਤ ਰਾਏ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh