ਕੰਨਿਆ ਰਾਸ਼ੀ ਵਾਲੇ ਇਨ੍ਹਾਂ ਤੋਂ ਰਹਿਣ ਬਚ ਕੇ, ਨਹੀਂ ਤਾਂ ਕਰਨਾ ਪਏਗਾ ਪ੍ਰੇਸ਼ਾਨੀਆਂ ਦਾ ਸਾਹਮਣਾ

11/18/2022 3:10:11 AM

ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਜਿੱਥੇ ਬਾਧਾ ਮੁਸ਼ਕਲ ਹਟੇਗੀ, ਉੱਥੇ ਕੁਝ ਨਾ ਕੁਝ ਪੇਸ਼ਕਦਮੀ ਵੀ ਹੋਵੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਬ੍ਰਿਖ : ਜਾਇਦਾਦੀ ਕੰਮਾਂ ’ਚ ਬਿਹਤਰੀ ਤਾਂ ਹੋਵੇਗੀ ਪਰ ਕੋਈ ਵੀ ਯਤਨ ਕਮਜ਼ੋਰ ਅਤੇ ਅਨਮੰਨੇ ਮਨ ਨਾਲ ਕਰੋ, ਵਰਨਾ ਨਤੀਜਾ ਉਮੀਦ ਮੁਤਾਬਕ ਨਾ ਮਿਲੇਗਾ।

ਮਿਥੁਨ : ਮਿੱਤਰਾਂ-ਸੱਜਣ ਸਾਥੀਆਂ ਦੇ ਸਾਫਟ-ਸੁਪੋਰਟਿਵ ਰੁਖ ’ਤੇ ਭਰੋਸਾ ਕਰ ਲੈਣਾ ਕੋਈ ਘਾਟੇ ਦਾ ਸੌਦਾ ਨਾ ਹੋਵੇਗਾ, ਵੈਸੇ ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕਰਕ : ਸਿਤਾਰਾ ਆਮਦਨ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਮੁਸ਼ਕਲ ਵੀ ਹੱਲ ਹੋਵੇਗੀ ਪਰ ਫੈਮਿਲੀ ਫ੍ਰੰਟ ’ਤੇ ਚਿੰਤਾ, ਪ੍ਰੇਸ਼ਾਨੀ ਬਣੀ ਰਹਿਣ ਦਾ ਡਰ।

ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਾਣ ਸਨਮਾਨ ਦੀ ਪ੍ਰਾਪਤੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਕੰਨਿਆ : ਸਮਾਂ ਉਲਝਣਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਵਾਲਾ ਇਸ ਲਈ ਆਪਣੇ-ਆਪ ਨੂੰ ਝਮੇਲਿਆਂ ਤੋਂ ਬਚਾ ਕੇ ਰੱਖੋ, ਖਰਚਿਆਂ ਦਾ ਵੀ ਜ਼ੋਰ।

ਤੁਲਾ : ਮਿੱਟੀ-ਰੇਤਾ-ਬਜਰੀ ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਮਾਣ ਸਨਮਾਨ ਦੀ ਪ੍ਰਾਪਤੀ ਹੋਵੇਗੀ।

ਬ੍ਰਿਸ਼ਚਕ : ਕਿਸੇ ਅਫਸਰ ਦੇ ਸੁਪੋਰਟਿਵ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਸਰਕਾਰੀ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਧਨ : ਜਨਰਲ ਸਿਤਾਰਾ ਸਟ੍ਰਾਂਗ, ਮਨੋਬਲ ਵੀ ਬਣਿਆ ਰਹੇਗਾ ਪਰ ਮਨ ਅਤੇ ਸੋਚ ’ਤੇ ਕਿਸੇ ਸਮੇਂ ਕੋਈ ਗਲਤ ਪ੍ਰਭਾਵ ਹਾਵੀ ਹੋ ਸਕਦਾ ਹੈ।

ਮਕਰ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਕਮਜ਼ੋਰ ਰਹੇਗਾ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਕਰੋ, ਆਪਣੀ ਕੋਈ ਪੇਮੈਂਟ ਵੀ ਕਿਸੇ ਹੇਠ ਨਾ ਫਸਣ ਦਿਓ।

ਕੁੰਭ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਆਪ ਹਰ ਕੰਮ ਨੂੰ ਉਸ ਦੇ ਟਾਰਗੈੱਟ ਵੱਲ ਲਿਜਾਣ ਲਈ ਪੂਰੀ ਤਰ੍ਹਾਂ ਐਕਟਿਵ ਰਹੋਗੇ।

ਮੀਨ : ਵੈਰ-ਵਿਰੋਧ ਦੀ ਅਣਦੇਖੀ ਨਾ ਕਰੋ ਕਿਉਂਕਿ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਪ੍ਰੋਗਰਾਮਿੰਗ ’ਚ ਬਿਜ਼ੀ ਰਹਿਣਗੇ।

18 ਨਵੰਬਰ 2022, ਸ਼ੁੱਕਰਵਾਰ

ਮੱਘਰ ਵਦੀ ਤਿੱਥੀ ਨੌਮੀ (ਸਵੇਰੇ 9.34 ਤਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਸਿੰਘ ’ਚ

ਮੰਗਲ ਬ੍ਰਿਖ ’ਚ

ਬੁੱਧ ਬ੍ਰਿਸ਼ਚਕ ’ਚ

ਗੁਰੂ ਮੀਨ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਮੱਘਰ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 27 (ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲਸਾਨੀ, ਤਰੀਕ : 22, ਸੂਰਜ ਉਦੇ ਸਵੇਰੇ 7.01 ਵਜੇ, ਸੂਰਜ ਅਸਤ ਸ਼ਾਮ 5.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (ਰਾਤ 11.08 ਤੱਕ) ਅਤੇ ਨਗਰੋਂ ਨਕੱਤਰ ਉਤਰਾ ਫਾਲਗੁਣੀ, ਯੋਗ : ਵੈਧ੍ਰਿਤੀ (18-19 ਮੱਧ ਰਾਤ 1.10 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਸਿੰਘ ਰਾਸ਼ੀ ’ਤੇ (17 ਨਵੰਬਰ ਦਿਨ ਰਾਤ ਅਤੇ ਅਗਲੇ ਦਿਨ (18 ਨਵੰਬਰ) ਸਵੇਰੇ 5.29 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਾੇ ਦਸ ਤੋਂ ਦੁਪਹਿਰ 12 ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh