ਕੰਨਿਆ ਸਮੇਤ ਇਨ੍ਹਾਂ ਰਾਸ਼ੀ ਵਾਲਿਆਂ ਨੂੰ ਵੀਰਵਾਰ ਬਿਹਤਰ ਮੌਕਿਆਂ ਦੀ ਹੋਵੇਗੀ ਪ੍ਰਾਪਤੀ

09/29/2022 3:51:18 AM

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ।

ਬ੍ਰਿਖ : ਡਰੇ-ਡਰੇ ਮਨ ਅਤੇ ਮਨੋਬਲ ’ਚ ਟੁੱਟਣ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਮਿਥੁਨ : ਧਾਰਮਿਕ ਕੰਮਾਂ ਨਾਲ ਜੁੜਣ ਅਤੇ ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਕੰਮਕਾਜੀ ਦਸ਼ਾ ਠੀਕ-ਠਾਕ ਰਹੇਗੀ।

ਕਰਕ : ਜ਼ਮੀਨੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਸਿੰਘ : ਆਪਣੇ ਕਿਸੇ ਕੰਮ ਨੂੰ ਨਿਪਟਾਉਣ ਲਈ ਜਿਹੜੀ ਭੱਜਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲ ਸਕਦਾ ਹੈ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ : ਸਿਤਾਰਾ ਧਨ ਲਾਭ ਲਈ ਚੰਗਾ, ਕਿਸੇ ਕਾਰੋਬਾਰੀ ਪ੍ਰੋਗਰਾਮਿੰਗ ਲਈ ਆਪ ਦੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਇਰਾਦਿਆਂ ’ਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਵਧੇ ਹੋਏ ਖਰਚਿਆਂ ਕਰ ਕੇ ਅਰਥ ਦਸ਼ਾ ਤੰਗ ਰਹੇਗੀ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਾਓ।

ਧਨ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਕੰਸਲਟੈਂਸੀ, ਟੂਰਿਜ਼ਮ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤਮਾਣ ਦੀ ਪ੍ਰਾਪਤੀ।

ਮਕਰ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਘਰੇਲੂ ਮੋਰਚੇ ’ਤੇ ਟੈਨਸ਼ਨ ਪ੍ਰੇਸ਼ਾਨੀ ਰਹੇਗੀ।

ਕੁੰਭ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ।

ਮੀਨ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਕਮਜ਼ੋਰ, ਸਿਹਤ ਨਾਲ ਜੁੜੀ ਕੋਈ ਨਾ ਕੋਈ ਪ੍ਰਾਬਲਮ ਰਹਿਣ ਦਾ ਡਰ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

29 ਸਤੰਬਰ 2022, ਵੀਰਵਾਰ

ਅੱਸੂ ਸੁਦੀ ਤਿੱਥੀ ਚੌਥ (29-30 ਮੱਧ ਰਾਤ 12.09 ਤਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਤੁਲਾ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 7(ਅੱਸੂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 2, ਸੂਰਜ ਉਦੇ ਸਵੇਰੇ 6.24 ਵਜੇ, ਸੂਰਜ ਅਸਤ ਸ਼ਾਮ 6.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (29 ਸਤੰਬਰ ਦਿਨ ਰਾਤ ਅਤੇ ਅਗਲੇ ਦਿਨ 30 ਸਤੰਬਰ) ਸਵੇਰੇ 5.13 ਤੱਕ) ਯੋਗ : ਵਿਸ਼ਕੁੰਭ (29-30 ਮੱਧ ਰਾਤ 12.55 ਤਕ) ਅਤੇ ਮਗਰੋਂ ਯੋਗ ਧ੍ਰਿਤੀ ਚੰਦਰਮਾ : ਤੁਲਾ ਰਾਸ਼ੀ ’ਤੇ (ਰਾਤ 11.24 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ, ਦੁਪਹਿਰ 12.49 ਤੋਂ ਲੈ ਕੇ 29-30 ਮੱਧ ਰਾਤ 12.09 ਤਕ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ),ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਿੱਧੀ ਵਿਨਾਇਕ ਚੌੌਥ ਵਰਤ, ਵਰਲਡ ਹਾਰਟ ਕੇਅਰ ਡੇਅ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh