ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ ਦੇ ਕੰਮ ਸੰਵਾਰਨ ਵਾਲਾ, ਪੜ੍ਹੋ ਬਾਕੀ ਰਾਸ਼ੀਆਂ ਦਾ ਹਾਲ

09/21/2022 1:42:43 AM

ਮੇਖ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਬ੍ਰਿਖ : ਮਿੱਤਰਾਂ ਅਤੇ ਕੰਮਕਾਜੀ ਸਾਥੀਆਂ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਿਮਲੇਗੀ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਮਿਥੁਨ : ਡ੍ਰਿੰਕਸ, ਕੈਮੀਕਲਸ, ਪੇਂਟਸ, ਪੈਟ੍ਰੋਲੀਅਮ ਅਤੇ ਸੀ. ਪ੍ਰੋਡਕਟਸ  ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ ਅਤੇ ਸਫਲਤਾ ਮਿਲੇਗੀ।
ਕਰਕ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸੋਚ ਵਿਚਾਰ ’ਚ ਪਾਜ਼ੇਟਿਵਿਟੀ ਅਤੇ ਮਚਿਓਰਿਟੀ ਵਧੇਗੀ, ਮੂਡ ’ਚ ਖੁਸ਼ਦਿਲੀ ਅਤੇ ਜ਼ਿੰਦਾਦਿਲੀ ਰਹੇਗੀ।
ਸਿੰਘ : ਜਾਇਜ਼ ਕੰਮਾਂ ’ਤੇ ਖਰਚ ਹੋਵੇਗਾ, ਆਪ ਚਾਹ ਕੇ ਵੀ ਖਰਚਿਆਂ ਨੂੰ ਟਾਲ ਨਾ ਸਕੋਗੇ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, ਸਫਰ ਨਾ ਕਰੋ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪ੍ਰੋਗਰਾਮਿੰਗ ’ਚ ਕੁਝ ਪੇਸ਼ਕਦਮੀ ਹੋਵੇਗੀ।
ਤੁਲਾ : ਰਾਜਕੀ ਕੰਮਾਂ ’ਚ ਆਪ ਦੀ ਪੈਠ ਅਤੇ ਬੋਲਬਾਲਾ ਬਣਿਆ ਰਹੇਗਾ, ਵੱਡੇ ਲੋਕ ਵੀ ਆਪ ਦਾ ਲਿਹਾਜ਼ ਕਰਨਗੇ, ਮਾਣ-ਸਨਮਾਨ ਪ੍ਰਤਿਸ਼ਠਾ ਬਣੀ ਰਹੇਗਾ।
ਬ੍ਰਿਸ਼ਚਕ : ਜਨਰਲ ਸਿਤਾਰਾ ਸੁਖਦ, ਜਿਹੜਾ ਆਪ ਦੇ ਕਦਮ ਨੂੰ ਹਰ ਫਰੰਟ ’ਤੇ ਬੜ੍ਹਤ ਵੱਲ ਰੱਖੇਗਾ, ਵਿਰੋਧੀ ਵੀ ਆਪ ਅੱਗੇ ਟਿਕ ਨਾ ਸਕਣਗੇ।
ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਵੀ ਲਿਮਿਟ ’ਚ ਕਰਨਾ ਸਹੀ ਰਹੇਗਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੇ ਚੱਕਰ ’ਚ ਫਸੋ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਧਿਆਨ ਰੱਖੋ ਕਿ ਖੁਸ਼ਦਿਲ ਮੂਡ ਆਪ ਤੋਂ ਕੁਝ ਗਲਤ ਨਾ ਕਰਵਾ ਦੇਵੇ।
ਕੁੰਭ : ਕਿਸੇ ਪ੍ਰਬਲ ਸ਼ਤਰੂ ਕਰ ਕੇ ਆਪ ਦੀਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਡਿਗਣ-ਫਿਸਲਣ ਦਾ ਵੀ ਡਰ ਰਹੇਗਾ ਪਰ ਅਰਥ ਦਸ਼ਾ ਠੀਕ–ਠਾਕ ਰਹੇਗੀ।
ਮੀਨ : ਸਟ੍ਰਾਂਗ ਸਿਤਾਰਾ ਆਪ ਦੀ ਉਪਸਥਿਤੀ ਨੂੰ ਇਫੈਕਟਿਵ ਬਣਾ ਸਕਦਾ ਹੈ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ, ਮਾਣ-ਸਨਮਾਨ ਦੀ ਪ੍ਰਾਪਤੀ।

21 ਸਤੰਬਰ 2022, ਬੁੱਧਵਾਰ
ਅੱਸੂ ਵਦੀ ਤਿੱਥੀ ਇਕਾਦਸ਼ੀ (ਰਾਤ 11.35 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ      ਕੰਨਿਆ ’ਚ 
ਚੰਦਰਮਾ    ਕਰਕ ’ਚ
ਮੰਗਲ     ਬ੍ਰਿਖ ’ਚ
 ਬੁੱੱਧ      ਕੰਨਿਆ ’ਚ
 ਗੁਰੂ     ਮੀਨ ’ਚ 
 ਸ਼ੁੱਕਰ     ਸਿੰਘ ’ਚ 
ਸ਼ਨੀ   ਮਕਰ ’ਚ
ਰਾਹੂ    ਮੇਖ ’ਚ                                                     
ਕੇਤੂ    ਤੁਲਾ ’ਚ

ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 30 (ਭਾਦੋਂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 24,  ਸੂਰਜ ਉਦੇ ਸਵੇਰੇ 6.19 ਵਜੇ, ਸੂਰਜ ਅਸਤ ਸ਼ਾਮ 6.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁੱਖ (ਰਾਤ 11.47 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ,  ਯੋਗ : ਪਰਿਧ  (ਸਵੇਰੇ 9.12 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਰਾਤ 11.47 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਇਕਾਦਸ਼ੀ ਦਾ ਸਰਾਧ, ਇੰਦਰਾ ਇਕਾਦਸ਼ੀ ਵਰਤ, ਸੰਯੁਕਤ ਵਿਸ਼ਵ ਸ਼ਾਂਤੀ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)  

Manoj

This news is Content Editor Manoj