ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

09/13/2022 2:48:37 AM

ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸਫਲਤਾ ਅਤੇ ਇੱਜ਼ਤ-ਮਾਣ ਦੀ ਪ੍ਰਾਪਤੀ ਪਰ ਦੋਵੇਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ਤੋਂ ਇਕ ਦੂਜੇ ਦੇ ਪ੍ਰਤੀ ਨਾਰਾਜ਼ ਦਿਸਣਗੇ।

ਬ੍ਰਿਖ : ਕਿਉਂਕਿ ਸਿਤਾਰਾ ਉਲਝਣਾਂ ਨੂੰ ਉਭਾਰਨ ਅਤੇ ਪੇਚੀਦਗੀਆਂ ਨੂੰ ਜਗਾਈ ਰੱਖਣ ਵਾਲਾ, ਇਸ ਲਈ ਹਰ ਮੋਰਚੇ ’ਤੇ ਅੱਖਾਂ ਖੋਲ੍ਹ ਕੇ ਰੱਖਣਾ ਸਹੀ ਰਹੇਗਾ।

ਮਿਥੁਨ : ਮਿੱਟੀ, ਰੇਤਾ, ਬਜਰੀ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਯਤਨ ਕਰਨ ’ਤੇ ਸਫਲਤਾ, ਪਲਾਨਿੰਗ ਕੁਝ ਅੱਗੇ ਵਧੇਗੀ।

ਕਰਕ : ਅਣਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਸਰਕਾਰੀ ਕੰਮ ਸਿਰੇ ਨਹੀਂ ਚੜ੍ਹੇਗਾ, ਇਸ ਲਈ ਗਰਮਜੋਸ਼ੀ ਨਾਲ ਯਤਨ ਕਰੋ, ਸ਼ਤਰੂ ਕਮਜ਼ੋਰ ਰਹਿਣਗੇ।

ਸਿੰਘ : ਕਿਉਂਕਿ ਮਨ ਗਲਤ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ, ਮਨ ਵੀ ਟੈਂਸ ਰਹੇਗਾ।

ਕੰਨਿਆ : ਸਿਹਤ ’ਚ ਖਰਾਬੀ ਦਾ ਡਰ, ਇਸ ਲਈ ਖਾਣਾ-ਪੀਣਾ ਪੂਰੀ ਅਹਿਤਿਆਤ ਨਾਲ ਕਰੋ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ।

ਬ੍ਰਿਸ਼ਚਕ : ਨਾ ਤਾਂ ਵਿਰੋਧੀਆਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਕਦੇ ਬਾਜ਼ ਨਾ ਆਉਣਗੇ।

ਧਨ : ਸੰਤਾਨ ਪੱਖੋਂ ਕੋਈ ਫਿਕਰਮੰਦੀ ਰਹਿ ਸਕਦੀ ਹੈ, ਇਸ ਲਈ ਜੇ ਕੋਈ ਸਮੱਸਿਆ ਹੋਵੇ ਤਾਂ ਉਸ ਨੂੰ ਸੁਚੇਤ ਰਹਿ ਕੇ ਹੈਂਡਲ ਕਰਨਾ ਸਹੀ ਰਹੇਗਾ।

ਮਕਰ : ਕੋਰਟ ਕਚਹਿਰੀ ਦੇ ਕੰਮ ਨੂੰ ਜੇ ਟਾਲਿਆ ਜਾ ਸਕੇ ਤਾਂ ਟਾਲ ਦਿਓ, ਕਿਉਂਕਿ ਸਿਤਾਰਾ ਜ਼ਿਆਦਾ ਪਾਜ਼ੇਟਿਵ ਅਤੇ ਫੇਵਰੇਬਲ ਨਹੀਂ ਹੈ।

ਕੁੰਭ : ਹਲਕੀ ਸੋਚ ਅਤੇ ਨੇਚਰ ਵਾਲਾ ਕੋਈ ਸਾਥੀ ਪ੍ਰੇਸ਼ਾਨੀ ਦੇ ਸਕਦਾ ਹੈ ਪਰ ਕੰਮ-ਕਾਜੀ ਭੱਜ-ਦੌੜ ਸਹੀ ਨਤੀਜਾ ਦੇਵੇਗੀ।

ਮੀਨ : ਸਿਤਾਰਾ ਆਮਦਨ ਲਈ ਤਾਂ ਸਹੀ ਹੈ, ਫਿਰ ਵੀ ਕਿਸੇ ਕੰਮਕਾਜੀ ਕੰਮ ਜਾਂ ਪ੍ਰੋਗਰਾਮਾਂ ਨੂੰ ਲੈ ਕੇ ਅਣਮੰਨੇ ਮਨ ਤੋਂ ਕੋਈ ਯਤਨ ਨਾ ਕਰੋ, ਜਿਹੜਾ ਵੀ ਯਤਨ ਕਰੋ ਪੂਰੇ ਜ਼ੋਰ ਨਾਲ ਕਰਨਾ ਸਹੀ ਰਹੇਗਾ।

13 ਸਤੰਬਰ 2022, ਮੰਗਲਵਾਰ

ਅੱਸੂ ਵਦੀ ਤਿੱਥੀ ਤੀਜ (ਸਵੇਰੇ 10.38 ਤੱਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਸਿੰਘ ’ਚ

ਚੰਦਰਮਾ ਮੀਨ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਭਾਦੋਂ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 22 (ਭਾਦੋਂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 16, ਸੂਰਜ ਉਦੇ ਸਵੇਰੇ 6.14 ਵਜੇ, ਸੂਰਜ ਅਸਤ ਸ਼ਾਮ 6.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਸਵੇਰੇ 6.36 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਵ੍ਰਿਧੀ (ਸਵੇਰੇ 7.36 ਤੱਕ) ਅਤੇ ਮਗਰੋਂ ਯੋਗ ਧਰੁਵ ਚੰਦਰਮਾ : ਮੀਨ ਰਾਸ਼ੀ ’ਤੇ (ਸਵੇਰੇ 6.36) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਰਹੇਗੀ (ਸਵੇਰੇ 6.36 ਤੱਕ), ਸਵੇਰੇ 6.36 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 10.38 ਤੱਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੰਗਾਰਕੀ ਸ਼੍ਰੀ ਗਣੇਸ਼ ਚੌਥ ਵਰਤ, ਤਿੱਥੀ ਚੌਥ ਦਾ ਸਰਾਧ (ਸਵੇਰੇ 10.38 ਤੋਂ ਬਾਅਦ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh