ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

05/09/2022 3:09:49 AM

ਮੇਖ : ਸਿਤਾਰਾ ਸ਼ਾਮ ਤੱਕ ਕੋਰਟ ਕਚਹਿਰੀ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਸ਼ਤਰੂ ਵੀ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਨਗੇ ਪਰ ਬਾਅਦ ’ਚ ਜਨਰਲ ਸਿਤਾਰਾ ਬਿਹਤਰ ਬਣੇਗਾ।

ਬ੍ਰਿਖ : ਸ਼ਾਮ ਤੱਕ ਕਿਸ ਸੱਜਣ ਮਿੱਤਰ ਦਾ ਸਹਿਯੋਗ, ਆਪ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ’ਚ ਮਦਦਗਾਰ ਹੋ ਸਕਦਾ ਹੈ ਪਰ ਬਾਅਦ ’ਚ ਸਮਾਂ ਸਫਲਤਾ, ਇੱਜ਼ਤ-ਮਾਣ ਵਾਲਾ।

ਮਿਥੁਨ : ਸਿਤਾਰਾ ਸ਼ਾਮ ਤੱਕ ਆਮਦਨ ਦੇਣ ਅਤੇ ਕਾਰੋਬਾਰੀ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਬਿਹਤਰ ਨਤੀਜਾ ਦੇਵੇਗੀ।

ਕਰਕ : ਜਨਰਲ ਸਿਤਾਰਾ ਕੰਮਕਾਜੀ ਦਸ਼ਾ ਬਿਹਤਰ ਰੱਖਣ, ਸਫਲਤਾ ਦੇਣ ਵਾਲਾ, ਸ਼ਾਮ ਤੱਕ ਉੱਚੇ ਮਨੋਬਲ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।

ਸਿੰਘ : ਸਿਤਾਰਾ ਸ਼ਾਮ ਤੱਕ ਹਰ ਫਰੰਟ ’ਤੇ ਕਮਜ਼ੋਰ ਰਹੇਗਾ, ਲੈਣ-ਦੇਣ, ਲਿਖਣ-ਪੜ੍ਹਣ ਦੇ ਕੰਮਾਂ ’ਚ ਪੇਸ਼ਕਦਮੀ ਹੋ ਸਕਦੀ ਹੈ ਪਰ ਬਾਅਦ ’ਚ ਹਾਲਾਤ ਬਿਹਤਰ ਕਰਵਟ ਲੈ ਸਕਦੇ ਹਨ।

ਕੰਨਿਆ : ਸਿਤਾਰਾ ਸ਼ਾਮ ਤੱਕ ਇੰਪੋਰਟ-ਐਕਸਪੋਰਟ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਲਈ ਕਾਰੋਬਾਰੀ ਤੌਰ ’ਤੇ ਚੰਗਾ ਪਰ ਬਾਅਦ ’ਚ ਕੋਈ ਉਲਝਣ ਆਪ ਨੂੰ ਘੇਰ ਸਕਦੀ ਹੈ।

ਤੁਲਾ : ਸਟ੍ਰਾਂਗ ਸਿਤਾਰੇ ਕਰ ਕੇ ਸ਼ਾਮ ਤੱਕ ਯਤਨ ਕਰਨ ’ਤੇ ਆਪ ਕਿਸੇ ਸਰਕਾਰੀ ਪ੍ਰਾਬਲਮ ’ਤੇ ਕਾਬੂ ਪਾ ਲੈਣ ’ਚ ਸਫਲ ਹੋ ਸਕਦੇ ਹੋ, ਫਿਰ ਬਾਅਦ ’ਚ ਵੀ ਸਮਾਂ ਬਿਹਤਰ ਬਣਿਆ ਰਹੇਗਾ।

ਬ੍ਰਿਸ਼ਚਕ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਹਰ ਫਰੰਟ ’ਤੇ ਆਪ ਨੂੰ ਸਫਲ, ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਮਨ ’ਤੇ ਵੀ ਸਾਤਵਿਕ-ਪਾਜ਼ੇਟਿਵ ਸੋਚ ਬਣੀ ਰਹੇਗੀ।

ਧਨ : ਸਿਤਾਰਾ ਸ਼ਾਮ ਤੱਕ ਆਪੋਜ਼ਿਟ ਹਾਲਾਤ ਰੱਖ ਸਕਦਾ ਹੈ, ਪੇਟ ’ਚ ਗੜਬੜੀ ਰਹਿਣ, ਆਪ ਦੀ ਕਿਸੇ ਪੇਮੈਂਟ ਦੇ ਫਸਣ ਦਾ ਡਰ ਪਰ ਬਾਅਦ ’ਚ ਸਮਾਂ ਬਿਹਤਰ ਰਹੇਗਾ।

ਮਕਰ : ਸਿਤਾਰਾ ਸ਼ਾਮ ਤੱਕ ਬਿਹਤਰ, ਕਾਰੋਬਾਰੀ ਦਸ਼ਾ ਸੁਧਰੀ ਰਹੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਲਿਹਾਜ਼ਦਾਰ ਰਹਿਣਗੇ ਪਰ ਬਾਅਦ ’ਚ ਸਿਤਾਰਾ ਕੁਝ ਕਮਜ਼ੋਰ ਬਣੇਗਾ।

ਕੁੰਭ : ਸਿਤਾਰਾ ਸ਼ਾਮ ਤੱਕ ਕਮਜ਼ੋੋਰ, ਆਪ ਨੂੰ ਹਰ ਮੋਰਚੇ ’ਤੇ ਆਪਣੇ ਆਪ ਨੂੰ ਸੰਭਲ ਅਤੇ ਬਚਾ ਕੇ ਰੱਖਣਾ ਠੀਕ ਰਹੇਗਾ ਪਰ ਬਾਅਦ ’ਚ ਅਰਥਾ ਦਸ਼ਾ ਕੰਫਰਟੇਬਲ ਰਹੇਗੀ।

ਮੀਨ : ਸਿਤਾਰਾ ਸ਼ਾਮ ਤੱਕ ਕਿਸੇ ਉਲਝੇ ਅਟਕੇ ਕੰਮ ਨੂੰ ਸੁਲਝਾਉਣ ਅਤੇ ਸਫਲਤਾ ਦੇ ਰਸਤੇ ਖੋਲ੍ਹਣ ਵਾਲਾ ਪਰ ਬਾਅਦ ’ਚ ਸ਼ਤਰੂ ਸਿਰ ਚੁੱਕਦੇ ਦਿਸਣਗੇ।

 

9 ਮਈ 2022, ਸੋਮਵਾਰ

ਵਿਸਾਖ ਸੁਦੀ ਤਿੱਥੀ ਅਸ਼ਟਮੀ (ਸ਼ਾਮ 6.33 ਤੱਕ) ਅਤੇ ਮਗਰੋਂ ਤਿਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਕਰਕ ’ਚ

ਮੰਗਲ ਕੁੰਭ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਵਿਸਾਖ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 19 (ਵਿਸਾਖ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 7, ਸੂਰਜ ਉਦੇ ਸਵੇਰੇ 5.40 ਵਜੇ, ਸੂਰਜ ਅਸਤ ਸ਼ਾਮ 7.08 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਸ਼ਲੇਖਾ (ਸ਼ਾਮ 5.08 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਵ੍ਰਿਧੀ (ਰਾਤ 8.43 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਕਰਕ ਰਾਸ਼ੀ ’ਤੇ (ਸ਼ਾਮ 5.08 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 5.08 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 5.47 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਦੁਰਗਾ ਅਸ਼ਟਮੀ, ਸ਼੍ਰੀ ਬਗਲਾਮੁਖੀ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh