ਮੇਖ ਰਾਸ਼ੀ ਵਾਲਿਆਂ ਲਈ ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ

05/06/2022 3:16:11 AM

ਮੇਖ : ਉਤਸ਼ਾਹ ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ, ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਫਰੂਟਫੁੱਲ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਖ : ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗਵੀ ਬਿਹਤਰ ਨਤੀਜਾ ਦੇਵੇਗੀ, ਸਫਲਤਾ ਅਤੇ ਇੱਜ਼ਤਮਾਣ ਦੀ ਪ੍ਰਾਪਤੀ।

ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਕਦਮ ਬੜ੍ਹਤ ਵੱਲ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।

ਕਰਕ : ਨੁਕਸਾਨ ਪ੍ਰੇਸ਼ਾਨੀ ਦਾ ਡਰ, ਲੈਣ ਦੇਣ ਅਤੇ ਲਿਖਣ ਪੜ੍ਹਨ ਦੇ ਕੰਮਾਂ ਨੂੰ ਚੌਕਸੀ ਨਾਲ ਫਾਈਨਲ ਕਰੋ, ਖਰਚ ਵੀ ਹੱਥ ਰੋਕ ਕੇ ਕਰਨੇ ਚਾਹੀਦੇ ਹਨ।

ਸਿੰਘ : ਸਿਤਾਰਾ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ ਪਰ ਘਰੇਲੂ ਮੋਰਚੇ ’ਤੇ ਕੁਝ ਤਣਾਤਣੀ, ਨਾਰਾਜ਼ਗੀ ਵੀ ਰਹਿਣ ਦਾ ਡਰ।

ਕੰਨਿਆ : ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਪ੍ਰਤਿਸ਼ਠਾ ਬਣੀ ਰਹੇਗੀ, ਕੰਮਕਾਜੀ ਦਸ਼ਾ ਬਿਹਤਰ ਰਹੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ।

ਤੁਲਾ : ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ, ਹਰ ਫ੍ਰੰਟ ’ਤੇ ਆਪ ਦਾ ਕਦਮ ਬੜ੍ਹਤ ਵੱਲ, ਨੇਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਵਿਗੜਿਆ ਕੰਮ ਬਣੇਗਾ।

ਬ੍ਰਿਸ਼ਚਕ : ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਇਸ ਲਈ ਖਾਣਾ-ਪੀਣਾ ਲਿਮਿਟ ’ਚ ਰਹਿ ਕੇ ਕਰਨਾ ਚਾਹੀਦਾ ਹੈ, ਸਫਰ ਵੀ ਟਾਲ ਦਿਓ।

ਧਨ : ਵਪਾਰ ਅਤੇ ਕੰਮਕਾਜੀ ਦੀ ਦਸ਼ਾ ਚੰਗੀ, ਦੋਨੋਂ ਪਤੀ ਪਤਨੀ ਇਕ ਦੂਜੇ ਦੇ ਪ੍ਰਤੀ ਨਰਮ ਕੰਸੀਡ੍ਰੇਟ ਰਹਿਣਗੇ, ਮਾਣ–ਸਨਮਾਨ ਦੀ ਪ੍ਰਾਪਤੀ।

ਮਕਰ : ਸੰਭਲ ਸੰਭਾਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਵਿਰੋਧੀ ਆਪ ਨੂੰ ਘਰੇਲੂ ਅਤੇ ਪ੍ਰੇਸ਼ਾਨ ਕਰਨ ਲਈ ਕੋਈ ਕਸਰ ਨਾ ਛੱਡਣਗੇ।

ਕੁੰਭ : ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ, ਹਰ ਪੱਖੋਂ ਬਿਹਤਰੀ ਹੋਵੇਗੀ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ।

ਮੀਨ : ਜ਼ਮੀਨੀ-ਜਾਇਦਾਦੀ ਕੰਮਾਂ ਲਈ ਆਪ ਦੇ ਯਤਨ ਚੰਗੀ ਰਿਟਰਨ ਦੇਣਗੇ, ਸ਼ਤਰੂ ਕਮਜ਼ੋਰ ਰਹਿਗੇ, ਤੇਜ ਪ੍ਰਭਾਵ ਬਣਿਆ ਰਹੇਗਾ।

6 ਮਈ 2022, ਸ਼ੁੱਕਰਵਾਰ

ਵਿਸਾਖ ਸੁਦੀ ਤਿੱਥੀ ਪੰਚਮੀ (ਦੁਪਹਿਰ 12.33 ਤੱਕ) ਅਤੇ ਮਗਰੋਂ ਤਿਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਮਿਥੁਨ ’ਚ

ਮੰਗਲ ਕੁੰਭ ’ਚ

ਬੁੱੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਵਿਸਾਖ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 16 (ਵਿਸਾਖ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 4, ਸੂਰਜ ਉਦੇ ਸਵੇਰੇ 5.43 ਵਜੇ, ਸੂਰਜ ਅਸਤ ਸ਼ਾਮ 7.06 ਵਜੇ (ਜਲੰਧਰ ਟਾਈਮ) ਨਕਸ਼ੱਤਰ : ਆਰਦਰਾ (ਸਵੇਰੇ 9.20 ਤਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ : ਧ੍ਰਿਤੀ (ਸ਼ਾਮ 7.06 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਮਿਥੁਨ ਰਾਸ਼ੀ ’ਤੇ (6 ਮਈ ਦਿਨ ਰਾਤ ਅਤੇ 7ਮਈ ਸਵੇਰੇ 5.35 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਆਦਿ ਜਗਤੁ ਗੁਰੂ ਸ਼੍ਰੀ ਸ਼ੰਕਰਾਚਾਰੀਆ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh