ਬ੍ਰਿਖ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜ ਦੀ ਦਸ਼ਾ ਰਹੇਗੀ ਚੰਗੀ

12/17/2021 3:33:24 AM

ਮੇਖ : ਟੀਚਿੰਗ, ਕੋਚਿੰਗ, ਕੰਸਲਟੈਂਸੀ, ਫੋਟੋਗ੍ਰਾਫੀ, ਵਿਡੀਓਗ੍ਰਾਫੀ, ਬਿਊਟੀਫਿਕੇਸ਼ਨ ਦੇ ਕੰਮਕਾਜ ਕਰਨ ਨਾਲ ਜੁੜੇ ਲੋਕਾਂ ਨੂੰ ਆਪਣੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਉੱਚੇ ਮਨੋਬਲ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਤਬੀਅਤ ’ਚ ਜ਼ਿੰਦਾਦਿਲੀ ਅਤੇ ਸਵਛੰਦਤਾ ਹਾਵੀ ਰਹੇਗੀ।

ਮਿਥੁਨ : ਕਿਉਂਕਿ ਸਿਤਾਰਾ ਉਲਝਣਾਂ ਝਮੇਲਿਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਇੰਪੋਰਟੈਂਟ ਕੰਮ ਹੱਥ ’ਚ ਲਓ, ਨਾ ਹੀ ਕੋਈ ਕੰਮ ਤਿਆਰੀ ਦੇ ਬਗੈਰ ਸ਼ੁਰੂ ਕਰੋ।

ਕਰਕ : ਸਿਤਾਰਾ ਵਪਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਆਪ ਦਾ ਕਦਮ ਬੜ੍ਹਤ ਵੱਲ ਰੱਖਣ ਵਾਲਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਸਿੰਘ : ਰਾਜਕੀ ਕੰਮਾਂ ’ਚ ਸਫਲਤਾ, ਅਫਸਰ ਅਤੇ ਵੱਡੇ ਲੋਕ ਸਾਫਟ-ਸੁਪੋਰਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਆਪ ਦੇ ਅੱਗੇ ਟਿਕ ਨਾ ਸਕਣਗੇ।

ਕੰਨਿਆ : ਧਾਰਮਿਕ ਕੰਮਾਂ ਨੂੰ ਕਰਨ, ਪੌਰਾਣਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਉਦੇਸ਼ ਮਨੋਰਥ ਹੱਲ ਹੋਣਗੇ।

ਤੁਲਾ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣ-ਪੀਣ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ, ਸਫਰ ਵੀ ਨੁਕਸਾਨ ਵਾਲਾ, ਇਸ ਲਈ ਉਸ ਨੂੰ ਟਾਲਣਾ ਠੀਕ ਰਹੇਗਾ।

ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸੁਪੋਰਟਿਵ ਕੰਸੀਡ੍ਰੇਟ ਰਹਿਣਗੇ ਅਤੇ ਇਕ ਦੂਜੇ ਨਾਲ ਇਤਫਾਕ ਰੱਖਣਗੇ।

ਧਨ :ਕਿਸੇ ਸਟ੍ਰਾਂਗ ਵਿਰੋਧੀ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਇਸ ਲਈ ਸ਼ਤਰੂ ਨਾਲ ਕਿਸੇ ਵੀ ਟਕਰਾਅ ਤੋਂ ਬਚਣਾ ਸਹੀ ਰਹੇਗਾ।

ਮਕਰ : ਸੰਤਾਨ, ਸਹਿਯੋਗੀ ਰਹੇਗੀ ਅਤੇ ਉਸ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਜੇ ਕੋਈ ਯਤਨ ਜਾਂ ਭੱਜਦੌੜ ਕਰੋਗੇ, ਉਸ ਦਾ ਬਿਹਤਰ ਨਤੀਜਾ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮੀਨ : ਮਿੱਤਰਾਂ-ਸੱਜਣ ਸਾਥੀਆਂ ਅਤੇ ਵੱਡੇ ਲੋਕਾਂ ਦੀ ਮਦਦ ਅਤੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਘਟੀਆ ਸਾਥੀਆਂ ਨੂੰ ਜ਼ਿਆਦਾ ਲਿਫਟ ਨਾ ਦਿਓ।

17 ਦਸੰਬਰ 2021, ਸ਼ੁੱਕਰਵਾਰ ਮੱਘਰ ਸੁਦੀ ਤਿਥੀ ਚੌਦਸ (ਪੂਰਾ ਦਿਨ ਰਾਤ)।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਧਨ ’ਚ ਚੰਦਰਮਾ ਬ੍ਰਿਖ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਧਨ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਕਰ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਪੋਹ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 26(ਮੱਘਰ), ਹਿਜਰੀ ਸਾਲ 1443, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 12, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 5.23 ਵਜੇ (ਜਲੰਧਰ ਟਾਈਮ) ਨਕਸ਼ੱਤਰ : ਕ੍ਰਿਤਿਕਾ (ਸਵੇਰੇ 10.40 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਸਿੱਧ (ਸਵੇਰੇ 8.13 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸੇਰੇ ਸਾਢੇ ਦੱਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਸ਼ਿਵ ਚਤੁਰਦਸ਼ੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 

Bharat Thapa

This news is Content Editor Bharat Thapa