ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਪੱਖੋ ਕਮਜ਼ੋਰ, ਖਾਣਾ-ਪੀਣਾ ਲਿਮਟ ’ਚ ਕਰਨਾ ਰਹੇਗਾ ਸਹੀ

12/03/2021 3:43:42 AM

ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਲਿਮਟ ’ਚ ਕਰਨਾ ਸਹੀ ਰਹੇਗਾ, ਕਿਸੇ ਵੀ ਜ਼ਿੰਮੇਵਾਰੀ ਅਤੇ ਝਮੇਲੇ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।

ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਈ ਵੀ ਕੰਮ ਜਾਂ ਯਤਨ ਅਨਮੰਨੇ ਮਨ ਨਾਲ ਨਾ ਕਰੋ, ਫੈਮਿਲੀ ਫ੍ਰੰਟ ’ਤੇ ਵੀ ਪ੍ਰੇਸ਼ਾਨੀ ਰਹੇਗੀ।

ਮਿਥੁਨ : ਦੁਸ਼ਮਣਾਂ, ਖਾਸ ਕਰ ਕੇ ਹਲਕੀ ਨੇਚਰ ਵਾਲੇ ਦੁਸ਼ਮਣਾਂ ਤੋਂ ਫਾਸਲਾ ਰੱਖਣਾ ਜ਼ਰੂਰੀ, ਮਨ ਵੀ ਅਸ਼ਾਂਤ,ਪ੍ਰੇਸ਼ਾਨੀ, ਟੈਂਸ ਜਿਹਾ ਰਹਿ ਸਕਦਾ ਹੈ।

ਕਰਕ : ਮਨ ਗਲਤ ਅਤੇ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ, ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ ਪਰ ਆਮ ਹਾਲਾਤ ਅਨੁਕੂਲ ਚੱਲਣਗੇ।

ਸਿੰਘ : ਕੋਰਟ ਕਚਹਿਰੀ ’ਚ ਤਿਆਰੀ ਦੇ ਬਗੈਰ ਨਾ ਜਾਓ, ਕਿਉਂਕਿ ਉੱਥੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਨਾ ਹੋਵੇਗੀ, ਮਨ ਵੀ ਡਿਸਟਰਬ ਜਿਹਾ ਰਹੇਗਾ।

ਕੰਨਿਆ : ਘਟੀਆ ਲੋਕਾਂ ਤੋਂ ਡਿਸਟੈਂਸ ਬਣਾ ਕੇ ਰੱਖੋ, ਕਿਉਂਕਿ ਉਹ ਕਦੀ ਵੀ ਆਪ ਦਾ ਲਿਹਾਜ਼ ਨਾ ਕਰਨਗੇ, ਬਲਕਿ ਆਪ ਦੀ ਲੱਤ ਖਿੱਚਦੇ ਰਹਿਣਗੇ।

ਤੁਲਾ : ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮਾਂ ’ਚ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਅਰਥ ਤੰਗੀ ਦੀ ਸਥਿਤੀ ਨਾਲ ਵੀ ਨਿਪਟਣਾ ਪੈ ਸਕਦਾ ਹੈ।

ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਹਲਕੇ ਯਤਨਾਂ ਨਾਲ ਆਪ ਦਾ ਕੋਈ ਕੰਮ ਅੱਗੇ ਨਾ ਵਧੇਗਾ, ਮਨ ਵੀ ਡਿਸਟਰਬ ਅਤੇ ਅਪਸੈੱਟ ਜਿਹਾ ਰਹੇਗਾ।

ਧਨ : ਸਿਤਾਰਾ ਉਲਝਣਾਂ,ਝਗੜਿਆਂ-ਪੇਚੀਦਗੀਆਂ ਵਾਲਾ, ਇਸ ਲਈ ਕੋਈ ਵੀ ਪ੍ਰੋਗਰਾਮ ਜਾਂ ਯਤਨ ਸ਼ੁਰੂ ਨਹੀਂ ਕਰਨਾ ਚਾਹੀਦਾ, ਫਿਕਰ ਪ੍ਰੇਸ਼ਾਨੀ ਵੀ ਰਹੇਗੀ।

ਮਕਰ : ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਮੁਸ਼ਕਲ ਪ੍ਰੇਸ਼ਾਨੀ ਹਟੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ,ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਯਤਨ ਉਲਝ ਵਿਗੜ ਸਕਦਾ ਹੈ।

ਮੀਨ : ਧਾਰਮਿਕ ਕੰਮਾਂ ਕਥਾ-ਵਾਰਤਾ, ਭਜਨ ਕੀਰਤਨ ’ਚ ਵੀ ਜੀਅ ਨਾ ਲੱਗੇਗਾ, ਕਿਸੇ ਨਾ ਕਿਸੇ ਉਲਝਣ, ਮੁਸ਼ਕਲ, ਸਮੱਸਿਆ ਨਾਲ ਵਾਸਤਾ ਰਹਿ ਸਕਦਾ ਹੈ।

3 ਦਸੰਬਰ 2021, ਸ਼ੁੱਕਰਵਾਰ ਮੱਘਰ ਵਦੀ ਤਿਥੀ ਚੌਦਸ (ਸ਼ਾਮ 4.56 ਤੱਕ) ਅਤੇ ਮਗਰੋਂ ਤਿਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਤੁਲਾ ’ਚ ਸਵੇਰੇ 8.26 ਤੱਕ

ਮੰਗਲ ਤੁਲਾ ’ਚ

ਬੁੱਧ ਬ੍ਰਿਸ਼ਚਕ ’ਚ

ਗੁਰੂ ਕੁੰਭ ’ਚ

ਸ਼ੁੱਕਰ ਧਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਮੱਘਰ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 11 (ਮੱਘਰ), ਹਿਜਰੀ ਸਾਲ 1443, ਮਹੀਨਾ : ਰਬਿ ਉਲਸਾਨੀ, ਤਰੀਕ : 26, ਸੂਰਜ ਉਦੇ ਸਵੇਰੇ 7.14 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ) ਨਕਸ਼ੱਤਰ : ਸਵਾਤੀ (ਸ਼ਾਮ 4.27 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ ਯੋਗ : ਸ਼ੌਭਨ (ਸ਼ਾਮ 4.59 ਤਕ) ਅਤੇ ਮਗਰੋਂ ਯੋਗ ਅਤਿਗੰਡ ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ ) ਭਦਰਾ ਰਹੇਗੀ (ਰਾਤ 8.29 ਤੋਂ ਲੈ ਕੇ ਅਗਲੇ ਦਿਨ (3 ਦਸੰਬਰ) ਸਵੇਰੇ 6.42 ਤਕ ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ :ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa