ਰਾਸ਼ੀਫਲ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਰੱਖੇਗਾ ਬੜ੍ਹਤ ਵੱਲ

10/06/2021 3:24:52 AM

ਮੇਖ : ਕਮਜ਼ੋਰ ਸਿਤਾਰਾ ਅਤੇ ਮਨੋਬਲ ਦੇ ਟੁੱਟਣ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਕਰ ਸਕੋਗੇ, ਨੁਕਸਾਨ ਅਤੇ ਧਨ ਹਾਨੀ ਵਾਲਾ ਸਿਤਾਰਾ।

ਬ੍ਰਿਖ : ਕਿਸੇ ਵੀ ਯਤਨ ਨੂੰ ਅੱਗੇ ਵਧਾਉਣ ਲਈ ਜ਼ੋਰ ਜ਼ਿਆਦਾ ਲੱਗੇਗਾ ਪਰ ਅਰਥ ਦਸ਼ਾ ਬਿਹਤਰ ਰਹੇਗੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਿਹਤਰ ਰਹਿਣਗੇ।

ਮਿਥੁਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ ਪਰ ਢਈਏ ਕਰ ਕੇ ਸਿਹਤ ਵਿਗੜੀ ਰਹੇਗੀ ਅਤੇ ਮਨ ਪ੍ਰੇਸ਼ਾਨ ਰਹੇਗਾ।

ਕਰਕ : ਉਤਸ਼ਾਹ ਹਿੰਮਤ ਅਤੇ ਭੱਜਦੌੜ ਦਾ ਪਾਜ਼ੇਟਿਵ ਨਤੀਜਾ ਮਿਲੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ ਪਰ ਸੁਭਾਅ ’ਚ ਗੁੱਸੇ ਦਾ ਅਸਰ ਰਹੇਗਾ।

ਸਿੰਘ : ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ, ਮਨੋਰਥਾਂ ’ਚ ਵਿਜੇ ਮਿਲੇਗੀ, ਧਾਰਮਿਕ ਕੰਮਾਂ ’ਚ ਧਿਆਨ ਪਰ ਮਨ ਕੁਝ ਪ੍ਰੇਸ਼ਾਨ ਰਹੇਗਾ।

ਤੁਲਾ : ਖਰਚਿਆਂ ਕਰਕੇ ਕਿਸੇ ਸਮੇਂ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲਿਆ ਜਾ ਸਕੇ, ਟਾਲ ਦਿਓ, ਨੁਕਸਾਨ ਦਾ ਵੀ ਡਰ ਰਹੇਗਾ।

ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਧਨ ਲਾਭ ਦਿਲਾਉਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਹੱਲ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰਾਂ ਦਾ ਨਰਮ ਰੁਖ ਆਪ ਦੀ ਕਿਸੇ ਪ੍ਰਾਬਲਮ ਨੂੰ ਸੰਵਾਰਨ ’ਚ ਹੈਲਪਫੁਲ ਹੋਵੇਗਾ।

ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਤਬੀਅਤ ’ਚ ਤੇਜ਼ੀ ਬਣੀ ਰਹੇਗੀ।

ਕੁੰਭ : ਸਿਤਾਰਾ ਪੇਟ ਲਈ ਠੀਕ ਨਹੀਂ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ੱਰਖੋ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਫਸਣ ਦਿਓ।

ਮੀਨ : ਵਪਾਰ ਅਤੇ ਕੰਮਕਾਜੀ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਘਰੇਲੂ ਮੋਰਚੇ ’ਚ ਮਿਠਾਸ, ਸਦਭਾਅ ਬਣਿਆ ਰਹੇਗਾ।

6 ਅਕਤੂਬਰ 2021, ਬੁੱਧਵਾਰ ਅੱਸੂ ਵਦੀ ਤਿਥੀ ਮੱਸਿਆ (ਸ਼ਾਮ 4.35 ਤਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਕੰਨਿਆ ’ਚ

ਮੰਗਲ ਕੰਨਿਆ ’ਚ

ਬੁੱਧ ਕੰਨਿਆ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 14 (ਅੱਸੂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 28, ਸੂਰਜ ਉਦੇ ਸਵੇਰੇ 6.28 ਵਜੇ, ਸੂਰਜ ਅਸਤ ਸ਼ਾਮ 6.03 ਵਜੇ (ਜਲੰਧਰ ਟਾਈਮ) ਨਕਸ਼ੱਤਰ : ਹਸਤ (ਰਾਤ 11.20 ਤੱਕ) ਅਤੇ ਮਗਰੋਂ ਚਿਤਰਾ, ਯੋਗ : ਬ੍ਰਹਮ (ਸਵੇਰੇ 8.32 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੱਸੂ ਮਹਾਲਯ ਮੱਸਿਆ, ਮੱਸਿਆ ਅਤੇ ਅਗਿਯਾਤ ਮ੍ਰਿਤਿਯੁ ਤਿਥੀ ਵਾਲਿਅਾਂ ਦਾ ਸਰਾਧ, ਸਰਾਧ ਸਮਾਪਤ ਸਰਭ ਪਿੱਤਰ ਸਰਾਧ, ਆਖਰੀ ਚਹਾਰ ਸ਼ੰਬਾ, ਸ਼ਹਾਦਤ-ਏ-ਇਮਾਮ ਹਸਨ (ਮੁਸਲਿਮ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa