ਰਾਸ਼ੀਫਲ : ਜਨਰਲ ਤੌਰ ’ਤੇ ਸਿਤਾਰਾ ਸਟ੍ਰਾਂਗ, ਆਪ ਨੂੰ ਹਰ ਫ੍ਰੰਟ ’ਤੇ ਰੱਖੇਗਾ ਹਾਵੀ-ਪ੍ਰਭਾਵੀ

10/05/2021 2:59:56 AM

ਮੇਖ : ਦੁਸ਼ਮਣਾਂ ਦੀਆਂ ਸ਼ਰਾਰਤਾਂ-ਹਰਕਤਾਂ ’ਤੇ ਨਜ਼ਰ ਰੱਖਣੀ ਜ਼ਰੂਰੀ, ਕਿਉਂਕਿ ਉਹ ਕਿਸੇ ਤਰ੍ਹਾਂ ਵੀ ਆਪ ਦਾ ਲਿਹਾਜ਼ ਨਾ ਕਰਨਗੇ, ਮਨ ਡਿਸਟਰਬ ਅਤੇ ਬੇਚੈਨ ਜਿਹਾ ਰਹੇਗਾ।

ਬ੍ਰਿਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ ਪਰ ਘਰੇਲੂ ਮੋਰਚੇ ’ਤੇ ਤਣਾਅ, ਪ੍ਰੇਸ਼ਾਨੀ ਰਹੇਗੀ।

ਮਿਥੁਨ : ਕਿਸੇ ਪੇਚੀਦਾ ਬਣੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਮਾਣ-ਸਨਮਾਨ ਦੀ ਪ੍ਰਾਪਤੀ, ਵਿਰੋਧੀ ਆਪ ਦੇ ਅੱਗੇ ਟਿਕ ਨਾ ਸਕਣਗੇ।

ਕਰਕ : ਕਿਸੇ ਉਲਝੇ ਅਟਕੇ ਕੰਮ ਨੂੰ ਸੰਵਾਰਨ ਲਈ ਜੇਕਰ ਆਪ ਕਿਸੇ ਵੱਡੇ ਆਦਮੀ ਦੀ ਮਦਦ ਲਵੋਗੇ ਤਾਂ ਉਸ ’ਚ ਸਫਲਤਾ ਜ਼ਰੂਰ ਮਿਲ ਸਕਦੀ ਹੈ।

ਸਿੰਘ : ਖੇਤੀ ਉਤਪਾਦਾਂ, ਖੇਤੀ ਉਪਰਕਣਾਂ, ਖਾਦਾਂ, ਬੀਜਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।

ਕੰਨਿਆ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਸ਼ੁੱਭ ਕੰਮਾਂ ’ਚ ਧਿਆਨ।

ਤੁਲਾ : ਖਰਚਿਆਂ ਕਰਕੇ ਕਿਸੇ ਸਮੇਂ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲਿਆ ਜਾ ਸਕੇ, ਟਾਲ ਦਿਓ, ਨੁਕਸਾਨ ਦਾ ਵੀ ਡਰ ਰਹੇਗਾ।

ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਧਨ ਲਾਭ ਦਿਲਾਉਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਹੱਲ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ : ਯਤਨ ਕਰਨ ’ਤੇ ਕਿਸੇ ਰਾਜਕੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ ਅਤੇ ਸਫਲਤਾ ਮਿਲੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ, ਜਨਰਲ ਹਾਲਾਤ ਬਿਹਤਰ ਰਹਿਣਗੇ।

ਮਕਰ : ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਸਿਰੇ ਚੜ੍ਹੇਗਾ।

ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸੰਭਲ-ਸੰਭਾਲ ਕੇ ਖਾਣਾ-ਪੀਣਾ ਅਤੇ ਰਹਿਣਾ ਚਾਹੀਦਾ ਹੈ, ਲਿਖਣ-ਪੜ੍ਹਨ ਦਾ ਕੰਮ ਵੀ ਅਹਿਤਿਆਤ ਨਾਲ ਕਰੋ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਅਤੇ ਕੰਸੀਡ੍ਰੇਟ ਰਹੋਗੇ।

5 ਅਕਤੂਬਰ 2021, ਮੰਗਲਵਾਰ ਅੱਸੂ ਵਦੀ ਤਿਥੀ ਚੌਦਸ (ਸ਼ਾਮ 7.05 ਤਕ) ਅਤੇ ਮਗਰੋਂ ਤਿਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ ਸੂਰਜ ਕੰਨਿਆ ’ਚ ਚੰਦਰਮਾ ਸਿੰਘ ’ਚ (ਸਵੇਰੇ 8.17 ਤੱਕ)

ਮੰਗਲ ਕੰਨਿਆ ’ਚ

ਬੁੱਧ ਕੰਨਿਆ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 13 (ਅੱਸੂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 27, ਸੂਰਜ ਉਦੇ ਸਵੇਰੇ 6.28 ਵਜੇ, ਸੂਰਜ ਅਸਤ ਸ਼ਾਮ 6.04 ਵਜੇ (ਜਲੰਧਰ ਟਾਈਮ) ਨਕਸ਼ੱਤਰ : ਉੱਤਰਾ ਫਾਲਗੁਣੀ (5-6 ਮੱਧ ਰਾਤ 1.10 ਤੱਕ) ਅਤੇ ਮਗਰੋਂ ਹਸਤ, ਯੋਗ : ਸ਼ੁਕਲ (ਪੁਰਵ ਦੁਪਹਿਰ 11.34 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਸਿੰਘ ਰਾਸ਼ੀ ’ਤੇ (ਸਵੇਰੇ 8.17 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 8.06 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਥਿਆਰ, ਜ਼ਹਿਰ, ਪਾਣੀ, ਅੱਗ, ਦੁਰਘਟਨਾ ਆਦਿ ’ਚ ਮਰੇ ਬੰਦੇ ਦਾ ਸਰਾਧ, ਸ਼੍ਰੀ ਕਾਤਯਾਯਨੀ ਜਯੰਤੀ, ਮੇਲਾ ਆਸ਼ਾਮਤੀ (ਮਾਰਤੰਡ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa