ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

09/17/2021 3:49:58 AM

ਮੇਖ : ਅਫਸਰਾਂ ਦੇ ਸਾਫਟ ਹਮਦਰਦਾਨਾ ਰੁਖ ਕਰ ਕੇ ਕਿਸੇ ਸਰਕਾਰੀ ਸਮੱਸਿਆ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਬ੍ਰਿਖ : ਧਾਰਮਿਕ ਕੰਮ ਕਰਨ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਮਿਥੁਨ : ਕਿਉਂਕਿ ਪੇਟ ’ਚ ਗੜਬੜੀ ਰਹਿਣ ਦਾ ਡਰ ਬਣਿਆ ਰਹੇਗਾ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਸਹੀ ਰਹੇਗਾ, ਧਾਰਮਿਕ ਕੰਮਾਂ ’ਚ ਰੁਚੀ ਰਹੇਗੀ।

ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਸਿੰਘ : ਦੁਸ਼ਮਣਾਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ, ਕੋਈ ਨਵਾਂ ਯਤਨ ਕਰਨਾ ਵੀ ਬੇਕਾਰ ਜਾਵੇਗਾ, ਨੁਕਸਾਨ ਦਾ ਡਰ।

ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਹਰ ਫ੍ਰੰਟ ’ਤੇ ਬੜ੍ਹਤ ਵੱਲ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਤੁਲਾ : ਯਤਨ ਕਰਨ ’ਤੇ ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ, ਵੱਡੇ ਲੋਕਾਂ ’ਚ ਪੈਠ ਲਿਹਾਜ਼ਦਾਰੀ ਬਣੀ ਰਹੇਗੀ।

ਬ੍ਰਿਸ਼ਚਕ : ਉਤਸ਼ਾਹ ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਧਨ : ਲੋਹਾ, ਲੋਹਾ ਮਸ਼ੀਨਰੀ, ਸਟੀਲ ਫਰਨੀਚਰ, ਸਟੀਲ ਸ਼ਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੰਮਕਾਜੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਨ ’ਤੇ ਸਾਤਵਿਕ ਸੋਚ ਵਧੇਗੀ।

ਕੁੰਭ : ਖਰਚਿਆਂ ਕਰ ਕੇ ਧਨ ਦਾ ਠਹਿਰਾਅ ਥੋੜ੍ਹਾ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲ ਸਕੋ, ਟਾਲ ਦੇਣਾ ਚਾਹੀਦਾ ਹੈ, ਨੁਕਸਾਨ ਦਾ ਡਰ ਬਣਿਆ ਰਹੇਗਾ।

ਮੀਨ : ਵਪਾਰ ਅਤੇ ਕਾਰੋਬਾਰ ਦੇ ਕੰਮਾਂ ’ਚ ਲਾਭ, ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ, ਵੈਸੇ ਵੀ ਹਰ ਪੱਖੋਂ ਹਾਵੀ-ਪ੍ਰਭਾਵੀ ਰਹੋਗੇ।

17 ਸਤੰਬਰ 2021, ਸ਼ੁੱਕਰਵਾਰ ਭਾਦੋਂ ਸੁਦੀ ਤਿਥੀ ਇਕਾਦਸ਼ੀ (ਸਵੇਰੇ 8.08 ਤੱਕ) ਅਤੇ ਮਗਰੋਂ ਤਿਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਮਕਰ ’ਚ

ਮੰਗਲ ਕੰਨਿਆ ’ਚ

ਬੁੱੱਧ ਕੰਨਿਆ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1943, ਮਿਤੀ :26 (ਭਾਦੋਂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 9, ਸੂਰਜ ਉਦੇ ਸਵੇਰੇ 6.17 ਵਜੇ, ਸੂਰਜ ਅਸਤ ਸ਼ਾਮ 6.27 ਵਜੇ (ਜਲੰਧਰ ਟਾਈਮ) ਨਕਸ਼ੱਤਰ : ਸ਼੍ਰਵਣ (17-18 ਮੱਧ ਰਾਤ 3.36 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਅਤਿਗੰਡ (ਰਾਤ 8.20 ਤੱਕ) ਅਤੇ ਮਗਰੋਂ ਸੁਕਰਮਾ,ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸਵੇਰੇ 8.08 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪਦਮਾ ਇਕਾਦਸ਼ੀ ਵਰਤ, ਸ਼੍ਰਵਣ ਦੁਆਦਸ਼ੀ, ਸ਼੍ਰੀ ਵਾਮਨ ਜਯੰਤੀ, ਵਿਸ਼ਵਕਰਮਾ ਪੂਜਨ, ਮੇਲਾ ਵਾਸਨ ਦੁਆਦਸ਼ੀ (ਅੰਬਾਲਾ, ਪਟਿਆਲਾ, ਨਾਹਲ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa