ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

09/13/2021 3:29:17 AM

ਮੇਖ : ਪੇਟ ਦਾ ਧਿਆਨ ਰੱਖਣਾ ਜ਼ਰੂਰੀ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਜ਼ਰੂਰੀ, ਲਿਖਣ-ਪੜ੍ਹਨ ਦਾ ਵੀ ਕੋਈ ਕੰਮ ਜਲਦਬਾਜ਼ੀ ’ਚ ਨਾ ਕਰੋ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅੱਧੇ ਅਧੂਰੇ ਮਨ ਨਾਲ ਕੋਈ ਯਤਨ ਨਾ ਕਰੋ, ਪਤੀ-ਪਤਨੀ ਸਬੰਧਾਂ ’ਚ ਤਣਾਅ ਅਤੇ ਨਾਰਾਜ਼ਗੀ ਰਹਿ ਸਕਦੀ ਹੈ।

ਮਿਥੁਨ : ਕੰਮਕਾਜੀ ਸਾਥੀ ਪੂਰੀ ਤਰ੍ਹਾਂ ਨਾ ਤਾਂ ਆਪ ਦਾ ਸਾਥ ਦੇਣਗੇ ਅਤੇ ਨਾ ਹੀ ਆਪ ਦੀ ਗੱਲ ਧਿਆਨ ਨਾਲ ਸੁਣਨਗੇ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਕਰਕ : ਧਿਆਨ ਰੱਖੋ ਕਿ ਕਿਸੇ ਨਾ ਕਿਸੇ ਉਲਝਣ, ਮੁਸ਼ਕਲ ਨਾਲ ਨਿਪਟਣਾ ਪੈ ਸਕਦਾ ਹੈ, ਇਸ ਲਈ ਹਰ ਸਮੇਂ ਪ੍ਰੋ-ਐਕਟਿਵ ਰਹਿਣ ਦੀ ਲੋੜ ਰਹੇਗੀ।

ਸਿੰਘ : ਸਿਤਾਰਾ ਜਾਇਦਾਦੀ ਕੰਮਾਂ ਲਈ ਕਮਜ਼ੋਰ, ਇਸ ਲਈ ਧਿਆਨ ਰੱਖੋ ਕਿ ਮੰਜ਼ਿਲ ਨੇੜੇ ਪਹੁੰਚਿਆ ਕੋਈ ਕੰਮ ਦੁਬਾਰਾ ਵਿਗੜ ਨਾ ਜਾਵੇ।

ਕੰਨਿਆ : ਕੋਈ ਘਟੀਆ ਨੇਚਰ ਵਾਲਾ ਆਦਮੀ, ਆਪ ਲਈ ਕੋਈ ਨਾ ਕੋਈ ਮੁਸ਼ਕਲ, ਸਮੱਸਿਆ ਖੜ੍ਹੀ ਰੱਖ ਸਕਦਾ ਹੈ, ਕੰਮਕਾਜੀ ਭੱਜ-ਦੌੜ ਵੀ ਕੋਈ ਖਾਸ ਨਤੀਜਾ ਨਾ ਦੇਵੇਗੀ।

ਤੁਲਾ : ਕੰਮਕਾਜੀ ਕੰਮਾਂ ’ਚ ਪੂਰੀ ਤਰ੍ਹਾਂ ਅਲਰਟ ਰਹੋ, ਕਿਉਂਕਿ ਆਪ ਦੀ ਕਿਸੇ ਪੇਮੈਂਟ ਦੇ ਫਸਣ ਦਾ ਖਤਰਾ ਹੈ, ਅਰਥ ਤੰਗੀ ਵੀ ਆਪ ਨੂੰ ਪਰੇਸ਼ਾਨ ਰੱਖੇਗੀ।

ਬ੍ਰਿਸ਼ਚਕ : ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ ਪਰ ਫਿਰ ਵੀ ਕੋਈ ਕੰਮ ਜਾਂ ਯਤਨ ਅਣਮੰਨੇ ਮਨ ਨਾਲ ਨਾ ਕਰੋ, ਮਨ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ।

ਧਨ : ਲਿਖਣ-ਪੜ੍ਹਨ ਦਾ ਕੰਮ ਸੁਚੇਤ ਰਹਿ ਕੇ ਕਰੋ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਨਾ ਫਸਣ ਦਿਓ, ਨੁਕਸਾਨ ਦਾ ਡਰ, ਖਰਚ ਵੀ ਵਧਣਗੇ।

ਮਕਰ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਸਾੜ੍ਹਸਤੀ ਕਰਕੇ ਕਿਸੇ ਨਾ ਕਿਸੇ ਪੇਚੀਦਗੀ ਨਾਲ ਵਾਸਤਾ ਰਹੇਗਾ।

ਕੁੰਭ : ਸਰਕਾਰੀ ਕੰਮਾਂ ’ਚ ਮੁਸ਼ਕਲਾਂ, ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਫਸਰਾਂ ਦੇ ਰੁਖ ’ਚ ਵੀ ਸਖਤੀ, ਨਾਰਾਜ਼ਗੀ ਨਜ਼ਰ ਆਵੇਗੀ।

ਮੀਨ : ਸਿਤਾਰਾ ਰੁਕਾਵਟਾਂ, ਮੁਸ਼ਕਲਾਂ ਵਾਲਾ, ਇਸ ਲਈ ਅਣਮੰਨੇ ਮਨ ਨਾਲ ਕੋਈ ਯਤਨ ਹੱਥ ’ਚ ਨਾ ਲਓ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

13 ਸਤੰਬਰ 2021, ਸੋਮਵਾਰ ਭਾਦੋਂ ਸੁਦੀ ਤਿਥੀ ਸਪਤਮੀ (ਬਾਅਦ ਦੁਪਹਿਰ 3.11 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਸਿੰਘ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਕੰਨਿਆ ’ਚ

ਬੁੱੱਧ ਕੰਨਿਆ ’ਚ

ਗੁਰੂ ਕੁੰਭ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਭਾਦੋਂ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ :1943, ਮਿਤੀ :22 (ਭਾਦੋਂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 5, ਸੂਰਜ ਉਦੇ ਸਵੇਰੇ 6.15 ਵਜੇ, ਸੂਰਜ ਅਸਤ ਸ਼ਾਮ 6.32 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਨੁਰਾਧਾ (ਸਵੇਰੇ 8.24 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਵਿਸ਼ਕੁੰਭ (ਸਵੇਰੇ 8.49 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਬਾਅਦ ਦੁਪਹਿਰ 3.11 ਤੋਂ ਲੈ ਕੇ 13-14 ਮੱਧ ਰਾਤ 2.11 ਤੱਕ), ਸਵੇਰੇ 8.24 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੁਕਤਾ ਭਰਣ ਸੰਤਾਨ ਸਪਤਮੀ ਵਰਤ, ਸ਼੍ਰੀ ਮਹਾਲਕਸ਼ਮੀ ਵਰਤ ਸ਼ੁਰੂ (ਚੰਦਰ ਉਦੇ ਵਿਆਪਿਨੀ।)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa