ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

06/09/2021 3:03:02 AM

ਮੇਖ- ਟੀਚਿੰਗ, ਕੰਸਲਟੈਂਸੀ, ਸਟੇਸ਼ਨਰੀ, ਡੈਕੋਰੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।

ਬ੍ਰਿਖ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।

ਮਿਥੁਨ- ਖਰਚਾ ਜਾਇਜ਼ ਅਤੇ ਫਿਜ਼ੂਲ ਦੋਵੇਂ ਤਰ੍ਹਾਂ ਦਾ ਹੋਵੇਗਾ, ਨਾ ਤਾਂ ਲੈਣ-ਦੇਣ ਦੇ ਕੰਮਾਂ ’ਚ ਲਾਪਰਵਾਹੀ ਵਰਤੋਂ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਕਰਕ- ਡ੍ਰਿੰਕਸ, ਕੈਮੀਕਲਜ਼, ਪੇਂਟਸ, ਪੈਟ੍ਰੋਲੀਅਮ ਅਤੇ ਪੈਟ੍ਰੋਲੀਅਮ ਪ੍ਰਾਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਸਿੰਘ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਅਤੇ ਸੁਪੋਰਟਿਵ ਰਹਿਣਗੇ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਕੰਨਿਆ- ਧਾਰਮਿਕ ਕੰਮਾਂ ’ਚ ਧਿਆਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਤੁਲਾ- ਸਿਤਾਰਾ ਸਿਹਤ ਲਈ ਕਮਜ਼ੋਰ, ਧਿਆਨ ਰੱਖੋ ਕਿ ਕਿਧਰੇ ਸਟ ਨਾ ਲੱਗ ਜਾਵੇ, ਸਫਰ ਟਾਲ ਦੇਣਾ ਠੀਕ ਰਹੇਗਾ ਪਰ ਅਰਥ ਦਸ਼ਾ ਠੀਕ-ਠਾਕ ਰਹੇਗੀ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ-ਸੁਪਰੋਟਿਵ ਕੋ-ਆਪ੍ਰੇਟਿਵ ਰੁਖ ਰੱਖਣਗੇ।

ਧਨ- ਕੋਈ ਸਟ੍ਰਾਂਗ ਸ਼ਤਰੂ ਆਪ ਲਈ ਕੋਈ ਪੇਚੀਦਗੀ ਪੈਦਾ ਕਰ ਸਕਦਾ ਹੈ, ਇਸ ਲਈ ਸ਼ਤਰੂ ਨੂੰ ਚਾਹੇ ਉਹ ਸਟ੍ਰਾਂਗ ਹੋਵੇ ਜਾਂ ਵੀਕ, ਜ਼ਿਆਦਾ ਲਿਫਟ ਨਾ ਦਿਓ।

ਮਕਰ- ਸੰਤਾਨ ਦੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਸ਼ੁੱਭ ਕੰਮਾਂ ’ਚ ਧਿਆਨ, ਜਨਰਲ ਹਾਲਾਤ ਸੁਧਰਨਗੇ।

ਕੁੰਭ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ, ਕਿਸੇ ਅਫਸਰ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਸੁਲਝੇਗੀ।

ਮੀਨ- ਕਿਸੇ ਸੱਜਣ-ਮਿੱਤਰ ਦੀ ਮਦਦ ਨਾਲ ਆਪ ਦੀ ਕੋਈ ਪ੍ਰੇਸ਼ਾਨੀ ਹਟ ਸਕਦੀ ਹੈ, ਵੈਸੇ ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

9 ਜੂਨ 2021, ਬੁੱਧਵਾਰ ਜੇਠ ਸੁਦੀ ਤਿਥੀ ਚੌਦਸ(ਦੁਪਹਿਰ 1.59 ਤਕ) ਅਤੇ ਮਗਰੋਂ ਤਿਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਕਰਕ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਜੇਠ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 19(ਜੇਠ), ਹਿਜਰੀ ਸਾਲ 1442, ਮਹੀਨਾ : ਸ਼ਵਾਲ, ਤਰੀਕ : 27, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.27 ਵਜੇ (ਜਲੰਧਰ ਟਾਈਮ) ਨਕਸ਼ੱਤਰ : ਕ੍ਰਿਤਿਕਾ (ਸਵੇਰੇ 8.44 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ ਯੋਗ : ਸ਼ੁਕਰਾਨਾ (ਸਵੇਰੇ 6.47 ਤੱਕ)­ ਅਤੇ ਮਗਰੋਂ ਯੋਗ ਧ੍ਰਿਤੀ ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਓਹਾਰ : ਵਟ ਸਾਵਿਤਰੀ ਵਰਤ (ਮੱਸਿਆ ਪੱਖ) 9 ਅਤੇ 10 ਜੂਨ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa