ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

05/30/2021 3:04:50 AM

ਮੇਖ- ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਆਪ ਨੂੰ ਇੰਪੋਰਟੈਂਸ ਦੇਣਗੇ ਅਤੇ ਆਪ ਦਾ ਲਿਹਾਜ਼ ਕਰਨਗੇ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਬ੍ਰਿਖ- ਧਾਰਮਿਕ ਕੰਮ ਕਰਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ ਪਰ ਸੁਭਾਅ ’ਚ ਗੁੱਸਾ ਰਹੇਗਾ।

ਮਿਥੁਨ- ਸਿਹਤ ਅਤੇ ਖਾਣ-ਪੀਣ ਦੇ ਮਾਮਲੇ ’ਚ ਲਾਪਰਵਾਹ ਨਹੀਂ ਰਹਿਣਾ ਚਾਹੀਦਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, ਨੇਕ ਕੰਮਾਂ ’ਚ ਰੁਚੀ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਦੀਆਂ ਕੋਸ਼ਿਸ਼ਾਂ ਚੰਗ ਨਤੀਜਾ ਦੇਣਗੀਆਂ, ਘਰੇਲੂ ਮੋਰਚੇ ’ਤੇ ਕੁਝ ਰੁਖਾਪਨ ਨਜ਼ਰ ਆ ਸਕਦਾ ਹੈ।

ਸਿੰਘ- ਕਿਉਂਕਿ ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਦੁਸ਼ਮਣਾਂ ਪੱਖੋਂ ਲਾਪਰਵਾਹ ਨਾ ਰਹੋ, ਉਨ੍ਹਾਂਂ ਦੀਆਂ ਸਰਗਰਮੀਆਂ ਅਤੇ ਸ਼ਰਾਰਤਾਂ ’ਤੇ ਨਜ਼ਰ ਰੱਖੋ।

ਕੰਨਿਆ- ਸੰਤਾਨ ਦੇ ਸੁਪੋਰਟਿਵ ਅਤੇ ਸਹਿਯੋਗੀ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਉਹ ਜ਼ਰੂਰਤ ਦੇ ਹਰ ਮੌਕੇ ’ਤੇ ਸਾਥ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ- ਕਿਸੇ ਜਾਇਦਾਦੀ ਕੰਮ ਨੂੰ ਨਿਪਟਾਉਣ ਲਈ ਆਪ ਜ਼ਿਆਦਾ ਐਕਟਿਵ ਰਹੋਗੇ, ਤੇਜ-ਪ੍ਰਭਾਵ- ਦਬਦਬਾ ਬਣਿਆ ਰਹੇਗਾ ਪਰ ਪੈਰ ਫਿਸਲਣ ਦਾ ਵੀ ਡਰ ਰਹੇਗਾ।

ਬ੍ਰਿਸ਼ਚਕ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।

ਧਨ- ਲੋਹਾ-ਮਸ਼ੀਨਰੀ, ਹਾਰਡ ਵੇਅਰ, ਸਰੀਆ, ਟਿੰਬਰ, ਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਯਤਨ ਵੀ ਠੀਕ ਨਤੀਜਾ ਦੇਣਗੇ।

ਮਕਰ- ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜ-ਦੌੜ ਸਹੀ ਨਤੀਜਾ ਦੇਵੇਗੀ, ਜਿਹੜੇ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਸਫਲਤਾ ਮਿਲੇਗੀ।

ਕੁੰਭ- ਖਰਚ ਜਾਇਜ਼ ਅਤੇ ਫਜ਼ੂਲ ਦੋਵੇਂ ਤਰ੍ਹਾਂ ਦੇ ਹੋਣਗੇ, ਇਸ ਲਈ ਜਿਹੜੇ ਖਰਚ ਨੂੰ ਟਾਲ ਸਕੋ, ਉਸ ਨੂੰ ਟਾਲਣ ਦਾ ਯਤਨ ਕਰੋ।

ਮੀਨ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਉਲਝੇ ਰੁਕੇ ਕੰਮਕਾਜੀ ਕੰਮਾਂ ’ਚ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।

30 ਮਈ 2021,ਐਤਵਾਰ ਜੇਠ ਵਦੀ ਤਿਥੀ ਪੰਚਮੀ (30-31 ਮੱਧ ਰਾਤ 2.13 ਤੱਕ) ਅਤੇ ਮਗਰੋਂ ਤਿਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਮਕਰ ’ਚ

ਮੰਗਲ ਮਿਥੁਨ ’ਚ

ਬੁੱੱਧ ਮਿਥੁਨ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਜੇਠ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1943, ਮਿਤੀ :9(ਜੇਠ), ਹਿਜਰੀ ਸਾਲ 1442, ਮਹੀਨਾ : ਸ਼ਵਾਲ, ਤਰੀਕ : 17, ਸੂਰਜ ਉਦੇ ਸਵੇਰੇ 5.29 ਵਜੇ, ਸੂਰਜ ਅਸਤ ਸ਼ਾਮ 7.22 ਵਜੇ (ਜਲੰਧਰ ਟਾਈਮ) ਨਕਸ਼ੱਤਰ : ਉਤਰਾ ਖਾੜਾ (ਸ਼ਾਮ 4.42 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਸ਼ੁਕਲ (ਸਵੇਰੇ 8.30 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa