ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

05/07/2021 3:02:58 AM

ਮੇਖ- ਧਿਆਨ ਰੱਖੋ ਕਿ ਉਲਝਣਾਂ ਝਗੜਿਆਂ ਕਰ ਕੇ ਆਪ ਦੀ ਕੋਈ ਬਣੀ ਬਣਾਈ ਪਲਾਨਿੰਗ ਉਖੜ ਵਿਗੜ ਨਾ ਜਾਵੇ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਬ੍ਰਿਖ- ਟੀਚਿੰਗ, ਕੰਸਲਟੈਂਸੀ,ਸਟੇਸ਼ਨਰੀ, ਪ੍ਰਕਾਸ਼ਨ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।

ਮਿਥੁਨ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਅਫਸਰ ਲਿਹਾਜ਼ ਕਰਨਗੇ ਅਤੇ ਉਹ ਆਪ ਦੇ ਪ੍ਰਤੀ ਸਾਫਟ ਰੁਖ ਰੱਖਣਗੇ, ਵਿਰੋਧੀ ਆਪ ਅੱਗੇ ਟਿਕ ਨਾ ਸਕਣਗੇ।

ਕਰਕ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ ਪਰ ਫੈਮਿਲੀ ਫਰੰਟ ’ਤੇ ਕੁਝ ਖਿਚਾਤਾਣੀ-ਕਲੇਸ਼ ਰਹਿ ਸਕਦਾ ਹੈ।

ਸਿੰਘ- ਸਿਹਤ, ਲੈਣ ਦੇਣ ਅਤੇ ਖਾਣ-ਪੀਣ ਦੇ ਮਾਮਲੇ ’ਚ ਲਾਪਰਵਾਹ ਨਹੀਂ ਰਹਿਣਾ ਚਾਹੀਦਾ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਕੰਨਿਆ- ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਫੈਮਿਲੀ ਫਰੰਟ ’ਤੇ ਤਾਲਮੇਲ ਸਹਿਯੋਗ ਬਣਿਆ ਰਹੇਗਾ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ।

ਤੁਲਾ- ਸ਼ਤਰੂ ਆਪ ਦੇ ਖਿਲਾਫ ਆਪਣੀ ਉੱਛਲ ਕੂਦ ਅਤੇ ਸ਼ਰਾਰਤਾਂ ਵਧਾ ਸਕਦੇ ਹਨ, ਇਸ ਲਈ ਉਨ੍ਹਾਂ ਨਾਲ ਨੇੜਤਾ ਮਹਿੰਗੀ ਪੈ ਸਕਦੀ ਹੈ, ਮਨ ਵੀ ਟੈਂਸ ਅਸ਼ਾਂਤ ਰਹੇਗਾ।

ਬ੍ਰਿਸ਼ਚਕ- ਯਤਨ ਕਰਨ ’ਤੇ ਆਪ ਦੀ ਕਿਸੇ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਪੇਚੀਦਗੀ ਹਟੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਧਨ- ਕੋਰਟ-ਕਚਹਿਰੀ ਦੇ ਕਿਸੇ ਕੰਮ ’ਚੋਂ ਜਿਥੇ ਕੋਈ ਬਾਧਾ ਮੁਸ਼ਕਲ ਹਟੇਗੀ, ਉਥੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ- ਮਿੱਤਰਾਂ, ਸੱਜਣ-ਸਾਥੀਅਂ ਨਾਲ ਮੇਲ ਸਹਿਯੋਗ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਦਾ ਕੋਈ ਉਲਝਿਆ ਰੁੱਕਿਆ ਕੰਮ ਸਿਰੇ ਚੜ੍ਹ ਸਕਦਾ ਹੈ।

ਕੁੰਭ- ਟੀਚਿੰਗ, ਸਟੇਸ਼ਨਰੀ, ਕੰਸਲਟੈਂਸੀ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਹਰ ਪੱਖੋਂ ਬਿਹਤਰੀ ਹੋਵੇਗੀ।

ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਠੰਡੀਅਾਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰਨਾ ਚਾਹੀਦਾ।

7 ਮਈ 2021, ਸ਼ੁੱਕਰਵਾਰ ਵਿਸਾਖ ਵਦੀ ਤਿਥੀ ਇਕਾਦਸ਼ੀ (ਬਾਅਦ ਦੁਪਹਿਰ 3.33 ਤੱਕ) ਅਤੇ ਮਗਰੋਂ ਤਿਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਕੁੰਭ (ਸਵੇੇਰੇ .55 ਤਕ ਅਤੇ ਮਗਰੋਂ ਮੀਨ ’ਚ)

ਮੰਗਲ ਮਿਥੁਨ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮੇਖ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਵਿਸਾਖ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 17 (ਵਿਸਾਖ), ਹਿਜਰੀ ਸਾਲ 1442, ਮਹੀਨਾ : ਰਮਜ਼ਾਨ, ਤਰੀਕ : 24, ਸੂਰਜ ਉਦੇ ਸਵੇਰੇ 5.43 ਵਜੇ, ਸੂਰਜ ਅਸਤ ਸ਼ਾਮ 7.06 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਭਾਦਰਪਦ (ਦੁਪਹਿਰ 12.26 ਤਕ)ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ। ਯੋਗ : ਵੈਧ੍ਰਿਤੀ (ਸ਼ਾਮ 7.29 ਤਕ) ਅਤੇ ਮਗਰੋਂ ਯੋਗ ਵਿਸ਼ਕੁੰਭ ਚੰਦਰਮਾ :ਕੁੰਭ ਰਾਸ਼ੀ ’ਤੇ ( ਸਵੇਰੇ 5.55 ਤੱਕ)­ ਅਤੇ ਮਗਰੋਂ ਮੀਨ ਰਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਵਰੁਥਿਨੀ ਇਕਾਦਸ਼ੀ ਵਰਤ, ਸ਼੍ਰੀ ਵੱਲਭ ਅਾਚਾਰੀਆ ਜਯੰਤੀ, ਰਬਿੰਦਰਨਾਥ ਟੈਗੋਰ ਜਯੰਤੀ, ਜਮਾਤੁਲ ਵਿਦਾ (ਮੁਸਲਿਮ), ਮੇਲਾ ਆਣੀ (ਕੁੱਲੂ, ਹਿਮਾਚਲ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa