ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

05/06/2021 3:24:15 AM

ਮੇਖ- ਵ੍ਹੀਕਲਜ਼ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਧੰਦੇ ’ਚ ਭਰਪੂਰ ਲਾਭ ਮਿਲੇਗਾ, ਮਾਣ ਯਸ਼ ਦੀ ਪ੍ਰਾਪਤੀ।

ਬ੍ਰਿਖ- ਕਿਸੇ ਅਫਸਰ ਦੇ ਸੁਪੋਰਟਿਵ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚ ਆਪ ਦੀ ਪੈਠ ਦਨਦਨਾਹਟ ਵਧੇਗੀ, ਵਿਰੋਧੀ ਨਿਸਤੇਜ ਰਹਿਣਗੇ।

ਮਿਥੁਨ- ਧਾਰਮਿਕ ਕੰਮਾਂ ਅਤੇ ਧਾਰਮਿਕ ਲਿਟਰੇਚਰ ਪੜ੍ਹਨ ’ਚ ਜੀਅ ਲੱਗੇਗਾ, ਇਰਾਦਿਆਂ ’ਚ ਮਜ਼ਬੂਤੀ, ਮਨੋਬਲ-ਦਬਦਬਾ ਵੀ ਬਣਿਆ ਰਹੇਗਾ, ਤਬੀਅਤ ’ਚ ਤੇਜ਼ੀ ਰਹੇਗੀ।

ਕਰਕ- ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਜ਼ਰੂਰੀ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਨੂੰ ਦੋਵੇਂ ਪਤੀ-ਪਤਨੀ ਇਕ ਹੀ ਸੋਚ-ਅਪਰੋਚ ਨਾਲ ਦੇਖਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਕੰਨਿਆ- ਮਨ ਅਸ਼ਾਂਤ-ਟੈਂਸ ਪਰੇਸ਼ਾਨ ਡਿਸਟਰਬ ਜਿਹਾ ਰਹੇਗਾ, ਇਸ ਲਈ ਹਰ ਕੰਮ ਆਪ ਪੂਰੀ ਅਟੈਂਸ਼ਨ ਨਾਲ ਨਾ ਕਰ ਸਕੋਗੇ, ਵਿਰੋਧੀ ਸਿਰ ਚੁੱਕੀ ਰਹਿਣਗੇ।

ਤੁਲਾ- ਸੰਤਾਨ ਦੇ ਸਹਿਯੋਗੀ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਕੋਈ ਪ੍ਰੋਗਰਾਮ ਵੀ ਸਿਰੇ ਚੜ੍ਹ ਸਕਦਾ ਹੈ।

ਬ੍ਰਿਸ਼ਚਕ- ਜਨਰਲ ਸਿਤਾਰਾ ਸਟ੍ਰਾਂਗ, ਜਿਸ ਕਰ ਕੇ ਆਪ ਦੇ ਕਿਸੇ ਜਾਇਦਾਦੀ ਯਤਨ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ ਪਰ ਫੈਮਿਲੀ ਫਰੰਟ ’ਤੇ ਪਰੇਸ਼ਾਨੀ ਰਹੇਗੀ।

ਧਨ- ਮਿੱਤਰ ਅਤੇ ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਸੁਪੋਰਟਿਵ ਰੁਖ ਰੱਖਣਗੇ, ਕੰਮਕਾਜੀ ਭੱਜ-ਦੌੜ ਵੀ ਬਣੀ ਰਹੇਗੀ ਪਰ ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਮਕਰ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ, ਰੁਕਿਆ, ਕਾਰੋਬਾਰੀ ਕੰਮ ਕੁਝ ਅੱਗੇ ਵਧੇਗਾ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ ਰਹੋਗੇ।

ਕੁੰਭ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਵੈਸੇ ਠੰਡੀਆਂ ਵਸਤਾਂ ਦੀ ਵਰਤੋਂ ਸੰਭਲ-ਸੰਭਾਲ ਕੇ ਕਰਨੀ ਚਾਹੀਦੀ ਹੈ।

ਮੀਨ- ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਕਰੋ, ਤਾਂਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਨੁਕਸਾਨ, ਧਨ ਹਾਨੀ ਅਤੇ ਖਰਚਿਆਂ ਦਾ ਵੀ ਪ੍ਰੈਸ਼ਰ ਰਹੇਗਾ।

6 ਮਈ 2021, ਵੀਰਵਾਰ ਵਿਸਾਖ ਵਦੀ ਤਿਥੀ ਦਸਮੀ (ਦੁਪਹਿਰ 2.11 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਕੁੰਭ ’ਚ

ਮੰਗਲ ਮਿਥੁਨ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਵਿਸਾਖ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 16 (ਵਿਸਾਖ), ਹਿਜਰੀ ਸਾਲ 1442, ਮਹੀਨਾ : ਰਮਜ਼ਾਨ, ਤਰੀਕ : 23, ਸੂਰਜ ਉਦੇ ਸਵੇਰੇ 5.43 ਵਜੇ, ਸੂਰਜ ਅਸਤ ਸ਼ਾਮ 7.07 ਵਜੇ (ਜਲੰਧਰ ਟਾਈਮ) ਨਕਸ਼ੱਤਰ : ਸ਼ਤਭਿਖਾ (ਸਵੇਰੇ 10.32 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ ਯੋਗ : ਏਂਦਰ ( ਸ਼ਾਮ 7.21 ਤੱਕ)­ ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 2.11ਤਕ)ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa