ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

05/04/2021 3:16:54 AM

ਮੇਖ- ਕਿਸੇ ਅਫਸਰ ਦੇ ਸਾਫਟ-ਸੁਪੋਰਟਿਵ ਰੁਖ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ, ਵੱਡੇ ਲੋਕ ਆਪ ਦੀ ਗੱਲ ਧਿਆਨ ਨਾਲ ਸੁਣਨਗੇ।

ਬ੍ਰਿਖ- ਧਾਰਮਿਕ ਕੰਮਾਂ ਨੂੰ ਕਰਨ ਅਤੇ ਭਜਨ ਕੀਰਤਨ, ਕਥਾ-ਵਾਰਤਾ ਸੁਣਨ ’ਚ ਜੀਅ ਲੱਗੇਗਾ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਮਾਣ-ਯਸ਼ ਦੀ ਪ੍ਰਾਪਤੀ।

ਮਿਥੁਨ- ਪੇਟ ਬਾਰੇ ਸਾਵਧਾਨੀ ਰੱਖਣੀ ਜ਼ਰੂਰੀ, ਮੌਸਮ ਦੇ ਅੈਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਠੀਕ ਰਹੇਗਾ, ਨੁਕਸਾਨ ਪ੍ਰੇਸ਼ਾਨੀ ਦਾ ਡਰ।

ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।

ਸਿੰਘ- ਮਨੋਬਲ ਦੇ ਟੁੱਟਣ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਮਨ ਵੀ ਉਦਾਸ ਅਤੇ ਡਾਵਾਂਡੋਲ ਜਿਹਾ ਰਹੇਗਾ।

ਕੰਨਿਆ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਵਿਰੋਧੀ ਕਮਜ਼ੋਰ ਅਤੇ ਘਟੀਅਾ ਲੋਕਾਂ ਤੋਂ ਫਾਸਲਾ ਰੱਖਣਾ ਜ਼ਰੂਰੀ।

ਤੁਲਾ- ਸਿਤਾਰਾ ਜ਼ਮੀਨੀ ਕੰਮ ਸੰਵਾਰਨ ਅਤੇ ਹਰ ਫ੍ਰੰਟ ’ਤੇ ਬਿਹਤਰੀ ਕਰਨ ਵਾਲਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ, ਤੇਜਹੀਣ, ਪ੍ਰਭਾਵਹੀਣ ਬਣੇ ਰਹਿਣਗੇ।

ਬ੍ਰਿਸ਼ਚਕ- ਜਨਰਲ ਸਿਤਾਰਾ ਸਟ੍ਰਾਂਗ, ਉਤਸ਼ਾਹ-ਹਿੰਮਤ ਅਤੇ ਸੰਘਰਸ਼ ਸ਼ਕਤੀ ਬਣੀ ਰਹੇਗੀ ਪਰ ਆਪਣੇ ਗੁੱਸੇ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ।

ਧਨ- ਜਨਰਲ ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਕੰਮ ਸੰਵਾਰਨ ਵਾਲਾ ਪਰ ਸਾੜਸਤੀ ਵੀ ਆਪੋਜ਼ਿਟ ਹਾਲਾਤ ਅਤੇ ਪ੍ਰਤੀਕੂਲ ਹਾਲਾਤ ਬਣਾਉਂਦੀ ਰਹਿ ਸਕਦੀ ਹੈ।

ਮਕਰ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ-ਮਨੋਰਥਾਂ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਕੁੰਭ- ਖਰਚਿਆਂ ਕਰਕੇ ਅਰਥ ਦਸ਼ਾ ਪਤਲੀ ਰਹੇਗੀ, ਗੈਰ ਜ਼ਰੂਰੀ ਖਰਚਿਆਂ ਨੂੰ ਟਾਲਣ ਦਾ ਯਤਨ ਕਰੋ, ਬੇਗਾਨੇ ਝਮੇਲਿਆਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ।

ਮੀਨ- ਸਟੀਲ ਫਰਨੀਚਰ, ਗੱਡੀਆਂ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਇੱਜ਼ਤ-ਮਾਣ ਦੀ ਪ੍ਰਾਪਤੀ।

4 ਮਈ 2021, ਮੰਗਲਵਾਰ ਵਿਸਾਖ ਵਦੀ ਤਿਥੀ ਅਸ਼ਟਮੀ (ਦੁਪਹਿਰ 1.11 ਤੱਕ) ਅਤੇ ਮਗਰੋਂ ਤਿਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਮਕਰ ’ਚ

ਮੰਗਲ ਮਿਥੁਨ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮੇਖ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਵਿਸਾਖ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 14 (ਵਿਸਾਖ), ਹਿਜਰੀ ਸਾਲ 1442, ਮਹੀਨਾ : ਰਮਜ਼ਾਨ, ਤਰੀਕ : 21, ਸੂਰਜ ਉਦੇ ਸਵੇਰੇ 5.44 ਵਜੇ, ਸੂਰਜ ਅਸਤ ਸ਼ਾਮ 7.05 ਵਜੇ (ਜਲੰਧਰ ਟਾਈਮ) ਨਕਸ਼ੱਤਰ : ਸ਼੍ਰਵਣ (ਸਵੇਰੇ 8.26 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ। ਯੋਗ : ਸ਼ੁਕਲ (ਰਾਤ 8.21 ਤੱਕ)­ ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਮਕਰ ਰਾਸ਼ੀ ’ਤੇ (ਰਾਤ 8.44 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਰਾਤ 8.44 ਤੋਂ ਬਾਅਦ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa