ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

04/22/2021 2:49:20 AM

ਮੇਖ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੰਤਾਨ ਵੀ ਆਪ ਦੀ ਗੱਲ ਧਿਆਨ-ਹਮਦਰਦੀ ਨਾਲ ਸੁਣੇਗੀ।

ਬ੍ਰਿਖ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜੇ ਦੀ ਆਸ ਰੱਖਣੀ ਚਾਹੀਦੀ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਮਿਥੁਨ- ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ, ਪਰ ਢਈਏ ਕਰ ਕੇ ਸਿਹਤ ਅਪਸੈੱਟ ਰਹਿ ਸਕਦੀ ਹੈ, ਧਿਆਨ ਨਾਲ ਰਹੋ।

ਕਰਕ- ਸਿਤਾਰਾ ਧਨ ਲਾਭ ਅਤੇ ਕਿਸੇ ਉਲਝੇ ਵਿਗੜੇ ਕਾਰੋਬਾਰੀ ਕੰਮ ਨੂੰ ਸੰਵਾਰਨ ਵਾਲਾ, ਕੰਮਕਾਜੀ ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ।

ਸਿੰਘ- ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ- ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਵਿਰੋਧੀ ਕਮਜ਼ੋਰ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕੰਨਿਆ- ਕਿਸੇ ’ਤੇ ਜ਼ਰੂਰਤ ਤੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪ ਦੇ ਭਰੋਸੇ ਨੂੰ ਤੋੜ ਸਕਦਾ ਹੈ, ਨੁਕਸਾਨ-ਪ੍ਰੇਸ਼ਾਨੀ ਦਾ ਵੀ ਡਰ ਰਹੇਗਾ।

ਤੁਲਾ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਹਾਵੀ ਰਹਿਣਗੇ।

ਬ੍ਰਿਸ਼ਚਕ- ਅਫਸਰਾਂ ਦੇ ਸਾਫਟ ਸੁਪੋਰਟਿਵ ਰੁਖ਼ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਸ਼ਾਂਤ ਹੋ ਸਕਦੀ ਹੈ, ਜਨਰਲ ਤੌਰ ’ਤੇ ਬਿਹਤਰ ਹਾਲਾਤ ਰਹਿਣਗੇ।

ਧਨ- ਧਾਰਮਿਕ ਕੰਮਾਂ ਨੂੰ ਕਰਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਰੁਚੀ ਰਹੇਗੀ, ਯਤਨ ਕਰਨ ’ਤੇ ਕੋਈ ਬਾਧਾ-ਮੁਸ਼ਕਿਲ ਵੀ ਰਸਤੇ ’ਚੋਂ ਹਟੇਗੀ।

ਮਕਰ- ਸਿਤਾਰਾ ਸਿਹਤ ਨੂੰ ਵਿਗਾੜਨ ਅਤੇ ਨੁਕਸਾਨ ਦੇਣ ਵਾਲਾ ਹੈ, ਇਸ ਲਈ ਖਾਣ-ਪੀਣ ਅਤੇ ਲੈਣ-ਦੇਣ ਦੇ ਕੰਮ ਸੰਭਲ-ਸੰਭਾਲ ਕੇ ਕਰਨੇ ਚਾਹੀਦੇ ਹਨ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ ਮਿਲੇਗੀ, ਪਰ ਠੰਡੀਆਂ ਅਤੇ ਵਾਈ-ਵਾਦੀ ਵਾਲੀਆਂ ਵਸਤਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

ਮੀਨ- ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਕਦੀ ਬਾਜ਼ ਨਹੀਂ ਆਉਣਗੇ।

22 ਅਪ੍ਰੈਲ, 2021, ਵੀਰਵਾਰ ਚੇਤ ਸੁਦੀ ਤਿਥੀ ਦਸ਼ਮੀ (ਰਾਤ 11.36 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਕਰਕ ’ਚ

ਮੰਗਲ ਮਿਥੁਨ ’ਚ

ਬੁੱੱਧ ਮੇਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਮੇਖ ’ਚ

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਵਿਸਾਖ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 2 (ਵਿਸਾਖ), ਹਿਜਰੀ ਸਾਲ 1442, ਮਹੀਨਾ : ਰਮਜ਼ਾਨ, ਤਰੀਕ : 9, ਸੂਰਜ ਉਦੇ ਸਵੇਰੇ 5.56 ਵਜੇ, ਸੂਰਜ ਅਸਤ ਸ਼ਾਮ 6.57 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਸ਼ਲੇਖਾ (ਸਵੇਰੇ 8.15 ਤਕ) ਅਤੇ ਮਗਰੋਂ ਨਕੱਸ਼ਤਰ ਮੱਘਾ। ਯੋਗ : ਗੰਡ (ਸ਼ਾਮ 5 ਵਜੇ ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਕਰਕ ਰਾਸ਼ੀ ’ਤੇ (ਸਵੇਰੇ 8.15 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ 8.15 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਵਿਸ਼ਵ ਭੌਂ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa