ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

04/08/2021 2:45:36 AM

ਮੇਖ- ਗੱਡੀਆਂ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਲਾਭ ਮਿਲੇਗਾ, ਵੱਡੇ ਲੋਕ ਮਿਹਰਬਾਨ ਅਤੇ ਸੁਪੋਰਟਿਵ ਰਹਿਣਗੇ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ।

ਮਿਥੁਨ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕਿਸੇ ਪ੍ਰੋਗਰਾਮ ਉਦੇਸ਼ ’ਚ ਪੇਸ਼ਕਦਮੀ ਹੋਵੇਗੀ, ਜਨਰਲ ਹਾਲਾਤ ਬਿਹਤਰ ਰਹਿਣਗੇ।

ਕਰਕ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਸੁਚੇਤ ਰਹਿਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ , ਇਰਾਦਿਆਂ ’ਚ ਸਫਲਤਾ ਮਿਲੇਗੀ, ਵਿਰੋਧੀ ਵੀ ਆਪ ਅੱਗੇ ਟਿਕ ਨਾ ਸਕਣਗੇ।

ਕੰਨਿਆ- ਸ਼ਤਰੂ ਪੱਖ ਨੂੰ ਅਤੇ ਉਸ ਦੀ ਸ਼ਰਾਰਤਾਂ ਦੀ ਅਣਦੇਖੀ ਨਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।

ਤੁਲਾ- ਸੰਤਾਨ ਆਪ ਨਾਲ ਤਾਲਮੇਲ ਸਹਿਯੋਗ ਕਰੇਗੀ ਅਤੇ ਉਸ ਦੇ ਸੁਪੋਰਟਿਵ ਰੁਖ ਕਰ ਕੇ ਆਪ ਦਾ ਕੋਈ ਉਲਝਿਆ ਕੰਮ ਸਿਰੇ ਚੜ੍ਹ ਸਕਦਾ ਹੈ।

ਬ੍ਰਿਸ਼ਚਕ- ਸਿਤਾਰਾ ਜ਼ਮੀਨੀ ਅਦਾਲਤੀ ਕੰਮਾਂ ਨੂੰ ਸੰਵਾਰਨ ਅਤੇ ਰਸਤੇ ’ਚ ਪੇਸ਼ ਆ ਰਹੀ ਕਿਸੇ ਬਾਧਾ ਮੁਸ਼ਕਲ ਨੂੰ ਹਟਾਉਣ ਵਾਲਾ, ਵਿਰੋਧੀ ਕਮਜ਼ੋਰ ਰਹਿਣਗੇ।

ਧਨ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ- ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੰਮਕਾਜੀ ਕੋਸ਼ਿਸ਼ਾਂ ਸਿਰੇ ਚੜ੍ਹਣਗੀਆਂ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ।

ਮੀਨ- ਸਿਤਾਰਾ ਜਨਰਲ ਤੌਰ ’ਤੇ ਕਮਜ਼ੋਰ, ਇਸ ਲਈ ਕੋਈ ਵੀ ਪ੍ਰੋਗਰਾਮ ਸ਼ੁਰੂ ਨਾ ਕਰੋ ਕਿਉਂਕਿ ਉਸ ਦੇ ਸਿਰੇ ਚੜ੍ਹਣ ਦੀ ਆਸ ਘੱਟ ਹੀ ਹੋਵੇਗੀ।

8 ਅਪ੍ਰੈਲ 2021, ਵੀਰਵਾਰ ਚੇਤ ਵਦੀ ਤਿਥੀ ਦੁਆਦਸ਼ੀ (8-9 ਮੱਧ ਰਾਤ 3.16 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਕੁੰਭ ’ਚ

ਮੰਗਲ ਬ੍ਰਿਖ ’ਚ

ਬੁੱੱਧ ਮੀਨ ’ਚ

ਗੁਰੂ ਕੁੰਭ ’ਚ

ਸ਼ੁੱਕਰ ਮੀਨ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 18 (ਚੇਤ), ਹਿਜਰੀ ਸਾਲ 1442, ਮਹੀਨਾ : ਸ਼ਬਾਨ, ਤਰੀਕ :25, ਸੂਰਜ ਉਦੇ ਸਵੇਰੇ 6.12 ਵਜੇ, ਸੂਰਜ ਅਸਤ ਸ਼ਾਮ 6.48 ਵਜੇ (ਜਲੰਧਰ ਟਾਈਮ) ਨਕਸ਼ੱਤਰ :ਸ਼ਤਭਿਖਾ (8-9 ਮੱਧ ਰਾਤ 4.57 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ ਯੋਗ : ਸ਼ੁਭ (ਦੁਪਹਿਰ 1.50 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਵਰੁਣੀ ਪੂਰਬ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa