ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

04/02/2021 3:53:09 AM

ਮੇਖ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਗੜਬੜੀ ਬਣੇ ਰਹਿਣ ਦਾ ਡਰ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਸਹੀ ਰਹੇਗਾ।

ਬ੍ਰਿਖ- ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ ਰਹੇਗੀ, ਯਤਨ ਕਰਨ ਦੇ ਬਾਵਜੂਦ ਵੀ ਆਪ ਦਾ ਕੋਈ ਕੰਮ ਸਿਰੇ ਨਾ ਚੜ੍ਹੇਗਾ, ਮਨ ਵੀ ਡਰਿਆ-ਡਰਿਆ ਰਹੇਗਾ।

ਮਿਥੁਨ- ਵਿਰੋਧੀਆਂ ਨਾਲ ਹਰ ਤਰ੍ਹਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।

ਕਰਕ- ਕਿਉਂਕਿ ਮਨ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਗੱਲ ਨਾ ਹੋ ਜਾਵੇ ਪਰ ਜਨਰਲ ਹਾਲਾਤ ਅਨੁਕੂਲ ਰਹਿਣਗੇ।

ਸਿੰਘ- ਸਿਤਾਰਾ ਜ਼ਮੀਨੀ ਜਾਇਦਾਦੀ ਕੰਮ ਨਾਲ ਜੁੜੀ ਕਿਸੇ ਕੋਸ਼ਿਸ਼ ਨੂੰ ਵਿਗਾੜਣ ਅਤੇ ਕਿਸੇ ਬਾਧਾ ਰੁਕਾਵਟ ਨੂੰ ਜਗਾਉਣ ਵਾਲਾ ਹੈ, ਮਨ ਕਿਸੇ ਡਰ ’ਚ ਪੀੜਤ ਰਹੇਗਾ।

ਕੰਨਿਆ- ਮਿੱਤਰ, ਕੰਮਕਾਜੀ ਸਾਥੀ ਨੁਕਸਾਨ ਦੇ ਸਕਦੇ ਹਨ, ਪਰੇਸ਼ਾਨ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨਾਲ ਜ਼ਿਆਦਾ ਮੇਲ, ਵਾਸਤਾ ਨਾ ਰੱਖੋ, ਮਨ ਵੀ ਟੈਂਸ ਰਹੇਗਾ।

ਤੁਲਾ- ਕੰਮਕਾਜੀ ਕੰਮਾਂ ਨੂੰ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਆਪ ਦੀ ਕਿਸੇ ਪੇਮੈਂਟ ਦੇ ਫਸ ਜਾਣ ਦਾ ਡਰ ਹੋ ਸਕਦਾ ਹੈ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਆਪ ਘਬਰਾਹਟ ਮਹਿਸੂਸ ਕਰੋਗੇ, ਫੈਮਿਲੀ ਫਰੰਟ ’ਤੇ ਪਰੇਸ਼ਾਨੀ ਰਹੇਗੀ।

ਧਨ- ਖਰਚਿਆਂ ਦਾ ਜ਼ੋਰ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕਿਸੇ ਨੂੰ ਉਧਾਰ ਦੇਣ ਜਾਂ ਕਿਸੇ ਤੋਂ ਉਧਾਰ ਲੈਣ ਤੋਂ ਬਚਣਾ ਚਾਹੀਦਾ ਹੈ।

ਮਕਰ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਹੱਥ ’ਚ ਲੈਣ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਲ ਹਟੇਗੀ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ।

ਕੁੰਭ- ਕਿਸੇ ਸਰਕਾਰੀ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਪ੍ਰੋਗਰਾਮ ਉਲਝ ਵਿਗੜ ਸਕਦਾ ਹੈ, ਮਨ ਡਿਸਟਰਬ ਜਿਹਾ ਰਹੇਗਾ।

ਮੀਨ- ਬਾਧਾਵਾਂ ਮੁਸ਼ਕਲਾਂ ਵਾਲੇ ਸਿਤਾਰੇ ਕਰ ਕੇ ਆਪ ਦੀਆਂ ਮੁਸ਼ਕਲਾਂ ਪਰੇਸ਼ਾਨੀਅਾਂ ਜਾਗਦੀਅਾਂ ਰਹਿ ਸਕਦੀਆਂ ਹਨ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹੇਗਾ।

2 ਅਪ੍ਰੈਲ 2021, ਸ਼ੁੱਕਰਵਾਰ ਚੇਤ ਵਦੀ ਤਿਥੀ ਪੰਚਮੀ (ਸਵੇਰੇ 8.16 ਤਕ) ਅਤੇ ਮਗਰੋਂ ਤਿਥੀ ਛੱਠ (ਜਿਹੜੀ ਕਸ਼ੈਅ ਹੋ ਗਈ ਹੈ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀਸੂਰਜ ਮੀਨ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਬ੍ਰਿਖ ’ਚ

ਬੁੱੱਧ ਮੀਨ ’ਚ

ਗੁਰੂ ਮਕਰ ’ਚ

ਸ਼ੁੱਕਰ ਮੀਨ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 12 (ਚੇਤ), ਹਿਜਰੀ ਸਾਲ 1442, ਮਹੀਨਾ : ਸ਼ਬਾਨ, ਤਰੀਕ :19, ਸੂਰਜ ਉਦੇ ਸਵੇਰੇ 6.19 ਵਜੇ, ਸੂਰਜ ਅਸਤ ਸ਼ਾਮ 6.44 ਵਜੇ (ਜਲੰਧਰ ਟਾਈਮ) ਨਕਸ਼ੱਤਰ : ਜੇਸ਼ਠਾ (2-3 ਮੱਧ ਰਾਤ 3.44 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ ਯੋਗ ਵਿਅਤੀਘਾਤ (ਰਾਤ 11.39 ਤਕ) ਅਤੇ ਮਗਰੋਂ ਯੋਗ ਵਰਿਆਨ ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (2-3 ਮੱਧ ਰਾਤ 3.44 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 2-3 ਮੱਧ ਰਾਤ 3.44 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (3 ਅਪ੍ਰੈਲ ਸਵੇਰੇ 5.59 ’ਤੇੇ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰੰਗ ਪੰਚਮੀ, ਮੇਲਾ ਨਵਚੰਡੀ (ਮੇਰਠ), ਮੇਲਾ ਸ਼੍ਰੀ ਗੁਰੂ ਰਾਮ ਰਾਏ (ਦੇਹਰਾਦੂਨ), ਗੁੱਡ ਫਰਾਈਡੇਅ (ਕ੍ਰਿਸ਼ੀਚਅਨ), ਏਕਨਾਥ ਛੱਠ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa