ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

02/07/2021 2:18:08 AM

ਮੇਖ- ਸਿਤਾਰਾ ਬਾਅਦ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਬ੍ਰਿਖ- ਸਿਤਾਰਾ ਬਾਅਦ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਅਨੁਕੂਲ, ਕੰਮਕਾਜੀ ਦਸ਼ਾ ਠੀਕ ਪਰ ਬਾਅਦ ’ਚ ਸਮਾਂ ਪੇਟ ਲਈ ਕਮਜ਼ੋਰ ਸਮਝੋ, ਟੈਨਸ਼ਨ ਪ੍ਰੇਸ਼ਾਨੀ ਵੀ ਰਹੇਗੀ।

ਮਿਥੁਨ- ਸਿਤਾਰਾ ਬਾਅਦ ਦੁਪਹਿਰ ਤੱਕ ਟੈਨਸ਼ਨ, ਪ੍ਰੇਸ਼ਾਨੀ ਅਤੇ ਕੰਪਲੀਕੇਸ਼ਨ ਵਾਲਾ, ਸਫਰ ਵੀ ਨਹੀਂ ਕਰਨਾ ਚਾਹੀਦਾ ਪਰ ਬਾਅਦ ’ਚ ਕਾਰੋਬਾਰੀ ਫ੍ਰੰਟ ’ਤੇ ਸਥਿਤੀ ਸੁਧਰੇਗੀ।

ਕਰਕ- ਜਨਰਲ ਸਿਤਾਰਾ ਹਰ ਫ੍ਰੰਟ ’ਤੇ ਕਦਮ ਨੂੰ ਪਿੱਛੇ ਰੱਖਣ ਅਤੇ ਮੁਸ਼ਕਲਾਂ - ਪ੍ਰਾਬਲਮਜ਼ ਨੂੰ ਜਗਾਈ ਰੱਖਣ ਵਾਲਾ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਸਿੰਘ- ਸਿਤਾਰਾ ਬਾਅਦ ਦੁਪਹਿਰ ਤੱਕ ਪ੍ਰਾਪਰਟੀ ਦੇ ਕੰਮਾਂ ਲਈ ਢਿੱਲਾ, ਇਸ ਲਈ ਕੋਈ ਵੀ ਕੋਸ਼ਿਸ਼ ਨਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਕੰਨਿਆ- ਘਟੀਆ ਸਾਥੀਆਂ ਨਾਲ ਨੇੜਤਾ ਰੱਖਣੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ ਪਰ ਬਾਅਦ ’ਚ ਸਮਾਂ ਸਫਲਤਾ ਇੱਜ਼ਤ ਮਾਣ ਵਾਲਾ ਹੋਵੇਗਾ।

ਤੁਲਾ- ਸਿਤਾਰਾ ਬਾਅਦ ਦੁਪਹਿਰ ਤੱਕ ਕੰਮਕਾਜੀ ਕੰਮਾਂ ਨੂੰ ਉਲਝਾਉਣ, ਵਿਗਾੜਣ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ- ਸਿਤਾਰਾ ਬਾਅਦ ਦੁਪਹਿਰ ਤੱਕ ਆਰਥਿਕ ਕੰਮਾਂ ਲਈ ਕਮਜ਼ੋਰ ਪਰ ਬਾਅਦ ’ਚ ਕਾਰੋਬਾਰੀ ਕੰਮਾਂ ਲਈ ਸਥਿਤੀ ਬਿਹਤਰ ਬਣੇਗੀ, ਯਤਨ ਕਰਨ ’ਤੇ ਕੋਈ ਵਿਗੜਿਆ ਕੰਮ ਸੁਧਰੇਗਾ।

ਧਨ- ਸਿਤਾਰਾ ਬਾਅਦ ਦੁਪਹਿਰ ਤੱਕ ਨੁਕਸਾਨ ਵਾਲਾ, ਇਸ ਲਈ ਲੈਣ-ਦੇਣ ਦੇ ਕੰਮਾਂ ’ਚ ਅਹਿਤਿਆਤ ਰੱਖਣੀ ਚਾਹੀਦੀ ਹੈ ਪਰ ਬਾਅਦ ’ਚ ਕੰਮਕਾਜੀ ਸਥਿਤੀ ਬਿਹਤਰ ਬਣੇਗੀ।

ਮਕਰ- ਸਿਤਾਰਾ ਬਾਅਦ ਦੁਪਹਿਰ ਤੱਕ ਵਪਾਰ ਕਾਰੋਬਾਰ ’ਚ ਲਾਭ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਸਮਾਂ ਉਲਝਣਾਂ, ਪ੍ਰੇਸ਼ਾਨੀਆਂ ਵਾਲਾ ਬਣ ਸਕਦਾ ਹੈ।

ਕੁੰਭ- ਸਿਤਾਰਾ ਬਾਅਦ ਦੁਪਹਿਰ ਤੱਕ ਅਫਸਰਾਂ ਦੇ ਰੁਖ ਨੂੰ ਨਾਨ- ਕੋਅਾਪਰੇਟਿਵ ਰੱਖਣ ਵਾਲਾ ਹੈ ਪਰ ਬਾਅਦ ’ਚ ਕਾਰੋਬਾਰੀ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖੇਗਾ।

ਮੀਨ- ਸਿਤਾਰਾ ਬਾਅਦ ਦੁਪਹਿਰ ਤੱਕ ਮਨ ਨੂੰ ਉਚਾਟ- ਪ੍ਰੇਸ਼ਾਨ ਰੱਖੇਗਾ ਪਰ ਮਗਰੋਂ ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਇੱਜ਼ਤ ਮਾਣ ਦੀ ਪ੍ਰਾਪਤੀ।

7 ਫਰਵਰੀ 2021, ਐਤਵਾਰ ਮਾਘ ਵਦੀ ਤਿਥੀ ਇਕਾਦਸ਼ੀ (7-8 ਮੱਧ ਰਾਤ 4.48 ਤੱਕ) ਅਤੇ ਮਗਰੋਂ ਤਿੱਥੀ ਦੁਅਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੇਖ ’ਚ

ਬੁੱੱਧ ਮਕਰ ’ਚ

ਗੁਰੂ ਮਕਰ ’ਚ

ਸ਼ੁੱਕਰ ਮਕਰ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਮਾਘ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ :1942, ਮਿਤੀ :18 (ਮਾਘ), ਹਿਜਰੀ ਸਾਲ 1442, ਮਹੀਨਾ : ਜਮਾਦਿ ਉਲਸਾਨੀ, ਤਰੀਕ : 24, ਸੂਰਜ ਉਦੇ ਸਵੇਰੇ 7.20 ਵਜੇ, ਸੂਰਜ ਅਸਤ ਸ਼ਾਮ 6.04 ਵਜੇ (ਜਲੰਧਰ ਟਾਈਮ) ਨਕਸ਼ੱਤਰ : ਜੇਸ਼ਠਾ (ਸ਼ਾਮ 4.15 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਵਿਆਘਾਤ (ਦੁਪਹਿਰ ਦੋ ਵਜੇ ਤੱਕ ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਸ਼ਾਮ 4.15 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 4.15 ਤੱਕ ਜੰਮੇ ਨੂੰ ਬੱਚੇ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਡੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਛੱਟਤਿਲਾ ਇਕਾਦਸ਼ੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa