ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

01/25/2021 2:56:36 AM

ਮੇਖ- ਸਿਤਾਰਾ ਦੁਪਹਿਰ ਤੱਕ ਵਪਾਰ ਕਾਰੋਬਾਰ ਨੂੰ ਸੰਵਾਰਨ ਅਤੇ ਹਰ ਫ੍ਰੰਟ ’ਤੇ ਸਥਿਤੀ ਬਿਹਤਰ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਬ੍ਰਿਖ- ਜਿਹੜੇ ਲੋਕ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਦਾ ਕਦਮ ਹਰ ਫ੍ਰੰਟ ’ਤੇ ਬਿਹਤਰ ਰਹੇਗਾ ਪਰ ਰਾਹੂ-ਕੇਤੂ ਕਰ ਕੇ ਦੋਨੋਂ ਪਤੀ-ਪਤਨੀ ਦੀ ਸਿਹਤ ਕੁਝ ਕਮਜ਼ੋਰ ਰਹਿਣ ਦਾ ਡਰ।

ਮਿਥੁਨ- ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਨੁਕਸਾਨ, ਪ੍ਰੇਸ਼ਾਨੀ ਦਾ ਡਰ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ, ਇੱਜ਼ਤ ਮਾਣ ਦੀ ਪ੍ਰਾਪਤੀ, ਅਰਥ ਦਸ਼ਾ ਸੁਧਰੇਗੀ।

ਕਰਕ- ਸਿਤਾਰਾ ਦੁਪਹਿਰ ਤੱਕ ਜਨਰਲ ਤੌਰ ’ਤੇ ਬਿਹਤਰ, ਕਾਰੋਬਾਰੀ ਦਸ਼ਾ ਬਿਹਤਰ ਬਣੇਗੀ ਪਰ ਬਾਅਦ ’ਚ ਸਮਾਂ ਉਲਝਣਾਂ, ਝਗੜਿਆਂ, ਮੁਸ਼ਕਿਲਾਂ ਵਾਲਾ ਬਣ ਸਕਦਾ ਹੈ।

ਸਿੰਘ- ਸਿਤਾਰਾ ਦੁਪਹਿਰ ਤੱਕ ਸਫਲਤਾ ਦੇਣ, ਇੱਜ਼ਤ ਮਾਣ ਵਧਾਉਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਮੋਰਚੇ ’ਤੇ ਬਿਹਤਰੀ, ਅਰਥ ਦਸ਼ਾ ਕੰਫਰਟੇਬਲ ਬਣੇਗੀ।

ਕੰਨਿਆ- ਸਿਤਾਰਾ ਦੁਪਹਿਰ ਤੱਕ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਯਤਨ ਕਰਨ ’ਤੇ ਕੋਈ ਸਰਕਾਰੀ ਉਲਝਣ, ਮੁਸ਼ਕਲ ਹਟੇਗੀ।

ਤੁਲਾ- ਸਿਤਾਰਾ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਖਾਣ–ਪੀਣ ’ਚ ਬਦਪਰਹੇਜ਼ੀ ਨਾ ਕਰੋ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ, ਨੇਕ ਕੰਮਾਂ ’ਚ ਧਿਆਨ।

ਬ੍ਰਿਸ਼ਚਕ- ਸਿਤਾਰਾ ਦੁਪਹਿਰ ਤੱਕ ਬਿਹਤਰ, ਕਾਰੋਬਾਰੀ ਦਸ਼ਾ ਸੁਧਰੀ ਰਹੇਗੀ ਪਰ ਬਾਅਦ ’ਚ ਖਾਣਾ-ਪੀਣਾ ਵੀ ਸੰਭਲ ਸੰਭਾਲ ਕੇ ਕਰੋ, ਕਿਉਂਕਿ ਸਿਤਾਰਾ ਸਿਹਤ ਨੂੰ ਵਿਗਾੜ ਦੇਵੇਗਾ।

ਧਨ- ਦੁਪਹਿਰ ਤੱਕ ਸਮਾਂ ਅਹਿਤਿਆਤ, ਪ੍ਰੇਸ਼ਾਨੀ, ਨੁਕਸਾਨ ਅਤੇ ਝਮੇਲਿਆਂ ਨੂੰ ਜਗਾਉਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਮਾਣ-ਸਨਮਾਨ ਵਧੇਗਾ।

ਮਕਰ- ਸਿਤਾਰਾ ਦੁਪਹਿਰ ਤੱਕ ਬਿਹਤਰ, ਯਤਨ ਕਰਨ ’ਤੇ ਕੋਈ ਉਦੇਸ਼ ਪ੍ਰੋਗਰਾਮ ਹੱਲ ਹੋਣਗੇ ਪਰ ਬਾਅਦ ’ਚ ਰੁਕਾਵਟਾਂ, ਝਮੇਲੇ ਗਲੇ ਪੈ ਸਕਦੇ ਹਨ, ਅਹਿਤਿਆਤ ਰੱਖੋ।

ਕੁੰਭ- ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਮੀਨ- ਸਿਤਾਰਾ ਦੁਪਹਿਰ ਤੱਕ ਮਿੱਤਰਾਂ-ਸੱਜਣ ਸਾਥੀਆਂ ਨਾਲ ਮੇਲ-ਜੋਲ ਦਾ ਬਿਹਤਰ ਨਤੀਜਾ ਦੇਵੇਗਾ, ਫਿਰ ਬਾਅਦ ’ਚ ਸਮਾਂ ਓਵਰਆਲ ਸਫਲਤਾ ਦੇਣ ਵਾਲਾ ਬਣੇਗਾ।

25 ਜਨਵਰੀ 2021, ਸੋਮਵਾਰ ਪੋਹ ਸੁਦੀ ਤਿਥੀ ਦੁਆਦਸ਼ੀ (25-26 ਮੱਧ ਰਾਤ 12.25 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੇਖ ’ਚ

ਬੁੱੱਧ ਮਕਰ ’ਚ

ਗੁਰੂ ਮਕਰ ’ਚ

ਸ਼ੁੱਕਰ ਧਨ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਮਾਘ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 5 (ਮਾਘ), ਹਿਜਰੀ ਸਾਲ 1442, ਮਹੀਨਾ : ਜਮਾਦਿ ਉਲਸਾਨੀ, ਤਰੀਕ : 11, ਸੂਰਜ ਉਦੇ ਸਵੇਰੇ 7.28 ਵਜੇ, ਸੂਰਜ ਅਸਤ ਸ਼ਾਮ 5.52 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮ੍ਰਿਗਸ਼ਿਰ (25-26 ਮੱਧ ਰਾਤ 1.56 ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਏਂਦਰ (ਰਾਤ 10.28 ਤਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਦੁਪਹਿਰ 1.03 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਤੇ ਤਿਉਹਾਰ : ਹਿਮਾਚਲ ਸਟੇਟ ਹੁਡ ਡੇ, ਨੈਸ਼ਨਲ ਵੋਟਰਸ ਡੇ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa