ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

01/04/2021 3:37:08 AM

ਮੇਖ- ਜਨਰਲ ਸਿਤਾਰਾ ਸਟ੍ਰਾਂਗ, ਉਦੇਸ਼ ਮਨੋਰਥ ਹੱਲ ਹੋਣਗੇ, ਤੇਜ਼ ਪ੍ਰਭਾਵ ਦਬਦਬਾ ਰਹੇਗਾ, ਆਮਦਨ ਹੋਣ ਦੇ ਬਾਵਜੂਦ ਵੀ ਧਨ ਦੀ ਤੰਗੀ ਮਹਿਸੂਸ ਹੁੰਦੀ ਰਹੇਗੀ।

ਬ੍ਰਿਖ- ਕੋਰਟ ਕਚਹਿਰੀ ਦੇ ਕੰਮਾਂ ’ਚ ਸਫਲਤਾ ਮਿਲੇਗੀ ਪਰ ਭਰਪੂਰ ਜ਼ੋਰ ਲਗਾਉਣਾ ਜ਼ਰੂਰੀ ਹੋਵੇਗਾ, ਧਿਆਨ ਰੱਖੋ ਕਿ ਚਲਦੇ-ਫਿਰਦੇ ਜਾਂ ਪੌੜੀਅਾਂ ਚੜ੍ਹਦੇ-ਉਤਰਦੇ ਪੈਰ ਨਾ ਫਿਸਲ ਜਾਵੇ।

ਮਿਥੁਨ- ਮਿੱਤਰ, ਸਹਿਯੋਗੀ, ਕੰਮਕਾਜੀ ਸਾਥੀ ਹਰ ਫ੍ਰੰਟ ’ਤੇ ਆਪ ਨੂੰ ਸੁਪੋਰਟ ਕਰਨਗੇ ਅਤੇ ਤਾਲਮੇਲ ਰੱਖਣਗੇ, ਢਈਆ ਵੀ ਪੇਚੀਦਗੀਅਾਂ ਰੱਖਣ ਵਾਲਾ ਹੈ, ਅਹਿਤਿਆਤ ਰੱਖੋ।

ਕਰਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਹੈ ਪਰ ਫੈਮਿਲੀ ਫ੍ਰੰਟ ’ਤੇ ਟੈਨਸ਼ਨ, ਪ੍ਰੇਸ਼ਾਨੀ, ਖਿੱਚੋਤਾਣ ਰਹਿ ਸਕਦੀ ਹੈ।

ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਮੌਸਮ ਦੇ ਅੈਕਸਪੋਜ਼ਰ ਤੋਂ ਬਚਾਅ ਰੱਖੋ।

ਕੰਨਿਆ- ਸਿਤਾਰਾ ਨੁਕਸਾਨ, ਧਨ ਹਾਨੀ, ਟੈਨਸ਼ਨ, ਪ੍ਰੇਸ਼ਾਨੀ ਵਾਲਾ, ਉਧਾਰੀ ’ਚ ਨਾ ਫਸੋ, ਨਹੀਂ ਤਾਂ ਉਧਾਰ ਦਿੱਤੀ ਗਈ ਪੇਮੈਂਟ ਦੀ ਵਾਪਸੀ ਮੁਸ਼ਕਲ ਹੋ ਜਾਵੇਗੀ।

ਤੁਲਾ- ਸਿਤਾਰਾ ਆਮਦਨ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ, ਮੁਸ਼ਕਲ ਹਟੇਗੀ, ਜ਼ਮੀਨੀ, ਅਦਾਲਤੀ ਕੰਮਾਂ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ।

ਬ੍ਰਿਸ਼ਚਕ- ਜਿਸ ਕੰਮ ਲਈ ਯਤਨ ਜਾਂ ਭੱਜ-ਦੌੜ ਕਰੋਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਅਫਸਰਾਂ ਦੇ ਰੁਖ ’ਚ ਨਰਮੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਧਨ- ਜਨਰਲ ਸਿਤਾਰਾ ਜ਼ੋਰਦਾਰ, ਧਾਰਮਿਕ ਕੰਮਾਂ, ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀ ਲੱਗੇਗਾ, ਜਨਰਲ ਹਾਲਾਤ ਬਿਹਤਰ ਰਹਿਣਗੇ।

ਮਕਰ- ਸਿਤਾਰਾ ਪੇਟ ਲਈ ਕਮਜ਼ੋਰ, ਅਣਮੰਨੇ ਮਨ ਨਾਲ ਕੋਈ ਕੰਮ ਜਾਂ ਯਤਨ ਸ਼ੁਰੂ ਨਾ ਕਰੋ, ਕਿਉਂਕਿ ਸਮਾਂ ਉਲਝਣਾਂ, ਪੇਚੀਦਗੀਆਂ, ਪ੍ਰੇਸ਼ਾਨੀਆਂ ਵਾਲਾ ਹੈ।

ਕੁੰਭ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮੀਨ- ਕਮਜ਼ੋਰ ਸਿਤਾਰਾ ਅਤੇ ਕਮਜ਼ੋਰ ਮਨੋਬਲ ਕਰਕੇ, ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਮਨ ਵੀ ਟੈਂਸ, ਪ੍ਰੇਸ਼ਾਨ ਰਹੇਗਾ।

4 ਜਨਵਰੀ 2021, ਸੋਮਵਾਰ

ਪੋਹ ਵਦੀ ਤਿਥੀ ਛੱਠ (4 ਜਨਵਰੀ ਦਿਨ ਰਾਤ ਅਤੇ ਅਗਲੇ ਦਿਨ (5 ਜਨਵਰੀ) ਸਵੇਰੇ 5.47 ਤੱਕ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਧਨ ’ਚ

ਚੰਦਰਮਾ ਸਿੰਘ ’ਚ

ਮੰਗਲ ਮੇਖ ’ਚ

ਬੁੱੱਧ ਧਨ ’ਚ

ਗੁਰੂ ਮਕਰ ’ਚ

ਸ਼ੁੱਕਰ ਧਨ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਪੋਹ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1942, ਮਿਤੀ :14 (ਪੋਹ), ਹਿਜਰੀ ਸਾਲ 1442, ਮਹੀਨਾ : ਜਮਾਦਿ-ਉਲ-ਅੱਵਲ, ਤਰੀਕ : 19, ਨਕਸ਼ੱਤਰ : ਪੁਰਵਾ ਫਾਲਗੁਣੀ (ਸ਼ਾਮ 7.17 ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਫਾਲਗੁਣੀ, ਯੋਗ : ਆਯੁਸ਼ਮਾਨ (ਸਵੇਰੇ 8 ਵਜੇ ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਸਿੰਘ ਰਾਸ਼ੀ ’ਤੇ (4.05 ਮੱਧ ਰਾਤ 1.04 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (5 ਜਨਵਰੀ ਸਵੇਰੇ 5.47 ’ਤੇ), ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 

 

Bharat Thapa

This news is Content Editor Bharat Thapa