ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

12/28/2020 3:16:27 AM

ਮੇਖ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਵਾਲਾ, ਕੰਮਕਾਜੀ ਕੰਮਾਂ ਲਈ ਭੱਜ-ਦੌੜ ਚੰਗਾ ਨਤੀਜਾ ਦੇਵੇਗੀ ਪਰ ਬਾਅਦ ’ਚ ਗੁੱਸਾ ਬਣਿਆ ਰਹੇਗਾ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ- ਇਰਾਦਿਆਂ ’ਚ ਸਫਲਤਾ ਮਿਲੇਗੀ, ਤਬੀਅਤ ’ਚ ਜ਼ਿੰਦਾਦਿਲੀ, ਖੁਸ਼ੀ ਬਣੀ ਰਹੇਗੀ, ਮਨੋਬਲ ਸਟ੍ਰਾਂਗ ਰਹੇਗਾ।

ਮਿਥੁਨ- ਖਰਚ ਜਾਇਜ਼ ਵੀ ਹੋਵੇਗਾ ਤੇ ਫਜ਼ੂਲ ਵੀ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲ ਸਕੋ, ਟਾਲ ਦੇਣਾ ਚਾਹੀਦਾ ਹੈ, ਸਮਾਂ ਧਨ ਹਾਨੀ, ਉਲਝਣਾਂ ਵਾਲਾ ਹੋਵੇਗਾ।

ਕਰਕ- ਟੀਚਿੰਗ, ਪ੍ਰਿੰਟਿੰਗ, ਪਬਲੀਕੇਸ਼ਨ, ਫੋਟੋਗ੍ਰਾਫੀ, ਵੀਡੀਓਗ੍ਰਾਫੀ, ਡੈਕੋਰੇਸ਼ਨ ਦੇ ਕੰਮਾਂ ਨਾਲ ਜੁੜੇ ਲੋਕਾਂ ਨੂੰ ਆਪਣੀ ਕਾਰੋਬਾਰੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਸਿੰਘ- ਕਿਸੇ ਅਫਸਰ ਦੇ ਨਰਮ ਰੁਖ ਕਰਕੇ ਆਪ ਕਿਸੇ ਸਰਕਾਰੀ ਮੁਸ਼ਕਲ, ਪ੍ਰਾਬਲਮ ’ਚ ਰਾਹਤ ਮਹਿਸੂਸ ਕਰੋਗੇ, ਸਟ੍ਰਾਂਗ ਮਨੋਬਲ ਬਣਿਆ ਰਹੇਗਾ।

ਕੰਨਿਆ- ਕਥਾ-ਵਾਰਤਾ, ਭਜਨ ਕੀਰਤਨ, ਸਤਿਸੰਗ ਸੁਣਨ, ਧਾਰਮਿਕ ਲਿਟਰੇਚਰ ਪੜ੍ਹਨ ’ਚ ਜੀ ਲੱਗੇਗਾ ਪਰ ਹਲਕੀ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ।

ਤੁਲਾ- ਪੇਟ ਅਤੇ ਖਾਣ-ਪੀਣ ਬਾਰੇ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ, ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਅੈਕਸਪੋਜ਼ਰ ਤੋਂ ਬਚਾਅ ਰੱਖਣਾ ਜ਼ਰੂਰੀ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਸਫਲਤਾ ਮਿਲੇਗੀ, ਤਬੀਅਤ ’ਚ ਜ਼ਿੰਦਾਦਿਲੀ, ਰੰਗੀਨੀ ਰਹੇਗੀ।

ਧਨ- ਕਮਜ਼ੋਰ ਸਿਤਾਰਾ ਅਤੇ ਕਮਜ਼ੋਰ ਮਨੋਬਲ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਘਬਰਾਹਟ ਮਹਿਸੂਸ ਕਰੋਗੇ, ਨੁਕਸਾਨ ਦਾ ਵੀ ਡਰ।

ਮਕਰ- ਸੰਤਾਨ ਦਾ ਰੁਖ ਮਿਲਿਆ ਜੁਲਿਆ ਰਹੇਗਾ, ਕਿਸੇ ਮਾਮਲੇ ’ਤੇ ਉਹ ਆਪ ਦਾ ਸਾਥ ਦੇਵੇਗੀ ਅਤੇ ਕਿਸੇ ਮਾਮਲੇ ’ਚ ਉਹ ਆਪ ਤੋਂ ਫਾਸਲਾ ਰੱਖਦੀ ਨਜ਼ਰ ਆਵੇਗੀ।

ਕੁੰਭ- ਕਿਸੇ ਜ਼ਮੀਨੀ ਕੰਮ ਲਈ ਯਤਨ ਕਰਨ ’ਤੇ ਉਸ ਦਾ ਕੁਝ ਨਾ ਕੁਝ ਬੈਟਰ ਨਤੀਜਾ ਮਿਲ ਸਕਦਾ ਹੈ ਪਰ ਚੱਲ ਰਹੀ ਸਾੜ੍ਹਸਤੀ ਵੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਨੂੰ ਜਗਾਈ ਰੱਖੇਗੀ।

ਮੀਨ- ਜਨਰਲ ਸਿਤਾਰਾ ਮਜ਼ਬੂਤ, ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਘਟੀਆ ਸਾਥੀ ਆਪ ਦੀ ਲੱਤ ਖਿੱਚਣ ’ਚ ਬਿਜ਼ੀ ਰਹਿਣਗੇ, ਨੁਕਸਾਨ ਦਾ ਡਰ।

28 ਦਸੰਬਰ 2020, ਸੋਮਵਾਰ

ਮੱਘਰ ਸੁਦੀ ਤਿੱਥੀ ਚੌਦਸ਼ (ਪੂਰਾ ਦਿਨ-ਰਾਤ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਧਨ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੇਖ ’ਚ

ਬੁੱੱਧ ਧਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਪੋਹ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 7 (ਪੋਹ), ਹਿਜਰੀ ਸਾਲ 1442, ਮਹੀਨਾ : ਜਮਾਦਿ-ਉਲ-ਅੱਵਲ, ਤਰੀਕ : 12, ਨਕਸ਼ੱਤਰ : ਰੋਹਿਣੀ (ਬਾਅਦ ਦੁਪਹਿਰ 3.40 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸ਼ੁੱਭ (ਸ਼ਾਮ 4.17 ਵਜੇ ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਬ੍ਰਿਖ ਰਾਸ਼ੀ ’ਤੇ (28-29 ਮੱਧ ਰਾਤ 4.39 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa