ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

12/04/2020 3:23:02 AM

ਮੇਖ- ਪ੍ਰਾਪਰਟੀ ਦੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗੀ ਰਿਟਰਨ ਦੇਵੇਗੀ, ਅਫਸਰਾਂ ਦੇ ਰੁਖ ’ਚ ਨਰਮੀ-ਸੁਪੋਰਟ-ਲਿਹਾਜ਼ਦਾਰੀ ਬਣੀ ਰਹੇਗੀ।

ਬ੍ਰਿਖ- ਕਿਸੇ ਵੱਡੇ ਆਦਮੀ ਜਾਂ ਸੱਜਣ ਮਿੱਤਰ ਦੀ ਮਦਦ ਅਤੇ ਸਹਿਯੋਗ ਨਾਲ ਆਪ ਦੀ ਪਲਾਨਿੰਗ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ ਪਰ ਘਰੇਲੂ ਮੋਰਚੇ ’ਤੇ ਟੈਨਸ਼ਨ ਰਹੇਗੀ।

ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਇੰਪੋਰਟ-ਐਕਸਪੋਰਟ ਪ੍ਰੋਡਕਟਸ ਦੇ ਕੰਮਕਾਜ ਨਾਲ ਜੁੜੇ ਲੋਕਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਸਕਸੈੱਸ ਮਿਲੇਗੀ, ਆਪਣੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖੋ।

ਸਿੰਘ- ਸਿਤਾਰਾ ਉਲਝਣਾਂ ਝਮੇਲਿਆਂ, ਸਮੱਸਿਆਵਾਂ ਵਾਲਾ, ਇਸ ਲਈ ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਕੰਨਿਆ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਪਾਣੀ-ਰਸਾਇਣਾਂ, ਡ੍ਰਿੰਕਸ, ਰਸਾਇਣਾਂ, ਰੰਗ-ਰੋਗਨ, ਪ੍ਰੈਟੋਲੀਅਮ, ਉਤਪਾਦਾਂ ਦਾ ਕੰਮ ਕਰਨ ਵਾਲਿਆਂ ਨੂੰ ਭਰਪੂਰ ਲਾਭ ਮਿਲੇਗਾ।

ਤੁਲਾ- ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਕੰਸੀਡ੍ਰੇਟ ਰਹਿਣਗੇ, ਜਨਰਲ ਤੌਰ ’ਤੇ ਦੁਸ਼ਮਣਾਂ ’ਤੇ ਆਪ ਦੀ ਦਨਦਨਾਹਟ ਵਧੇਗੀ।

ਬ੍ਰਿਸ਼ਚਕ- ਧਾਰਮਿਕ ਲਿਟਰੇਚਰ ਸਟੱਡੀ ਕਰਨ ਅਤੇ ਕਥਾ-ਵਾਰਤਾ ਸੁਣਨ ’ਚ ਜੀਅ ਲੱਗੇਗਾ, ਯਤਨ ਕਰਨ ’ਤੇ ਕੋਈ ਉਦੇਸ਼ ਮਨੋਰਥ ਸਿਰੇ ਚੜ੍ਹੇਗਾ।

ਧਨ- ਸਿਤਾਰਾ ਸਿਹਤ ਲਈ ਕਮਜ਼ੋਰ, ਤਬੀਅਤ ’ਚ ਸੁਸਤੀ, ਆਲਸ ਬਣੀ ਰਹੇਗੀ, ਜਿਸ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋਗੇ।

ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਆਪੋਜ਼ਿਟ ਸੈਕਸ ਦੇ ਪ੍ਰਤੀ ਖਿੱਚ ਵਧੇਗੀ।

ਕੁੰਭ- ਸਿਤਾਰਾ ਨੁਕਸਾਨ ਕਰਨ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਇਸ ਲਈ ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਕਰੋ, ਖਰਚ ਵੀ ਵਧਣਗੇ।

ਮੀਨ-ਯਤਨ ਕਰਨ ’ਤੇ ਅਾਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ।

4 ਦਸੰਬਰ 2020,ਸ਼ੁੱਕਰਵਾਰ ਮੱਘਰ ਵਦੀ ਤਿੱਥੀ ਚੌਥ (ਰਾਤ 8.04 ਤਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ ਚੰਦਰਮਾ ਮਿਥੁਨ ’ਚ (ਸਵੇਰੇ 7.22 ’ਤੇ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ)

ਮੰਗਲ ਮੀਨ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਮੱਘਰ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 13 (ਮੱਘਰ), ਹਿਜਰੀ ਸਾਲ 1442, ਮਹੀਨਾ : ਰਬਿ-ਉਲ ਸਾਨੀ, ਤਰੀਕ : 18, ਨਕਸ਼ੱਤਰ : ਪੁਨਰਵਸੁ (ਦੁਪਹਿਰ 1.39 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਸ਼ੁਕਲ (ਸਵੇਰੇ 10.28 ਤਕ) ਅਤੇ ਮਗਰੋਂ ਯੋਗ ਬ੍ਰਹਮ। ਚੰਦਰਮਾ : ਮਿਥੁਨ ਰਾਸ਼ੀ ’ਤੇ (ਸਵੇਰੇ 7.22 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa