ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

11/23/2020 2:46:32 AM

ਮੇਖ- ਸਿਤਾਰਾ ਆਮਦਨ ਲਈ ਚੰਗਾ, ਵ੍ਹੀਕਲਸ ਦੀ ਸੇਲ ਪਰਚੇਜ਼ ਅਤੇ ਉਨਾਂ ਨੂੰ ਡੈਕੋਰੇਟ ਕਰਨ ਵਾਲੇ ਕੰਮ ਨਾਲ ਜੁੜੇ ਲੋਕਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਬ੍ਰਿਖ- ਕਿਸੇ ਅਫਸਰ ਦੇ ਨਰਮ ਅਤੇ ਸੁਪੋਰਟਿਵ ਰੁਖ਼ ਕਰ ਕੇ ਆਪ ਦੀ ਕਿਸੇ ਸਰਕਾਰੀ ਬਾਧਾ-ਮੁਸ਼ਕਿਲ ਦਾ ਜ਼ੋਰ ਘੱਟ ਹੋਵੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਜ਼ੋਰਦਾਰ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਪਰ ਰਾਹੂ ਦੀ ਕਮਜ਼ੋਰ ਸਥਿਤੀ ਉਲਝਣਾਂ ਨੂੰ ਜਗਾਈ ਰੱਖੇਗੀ।

ਕਰਕ- ਪੂਰੀ ਸੰਭਾਲ ਰੱਖਣ ਅਤੇ ਬਚਾਅ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਨਾ ਕੁਝ ਵਿਗੜਿਆ ਰਹੇਗਾ, ਕਿਸੇ ਦੀ ਜ਼ਿੰਮੇਵਾਰੀ ’ਚ ਫਸਣ ਤੋਂ ਬਚਣਾ ਚਾਹੀਦਾ ਹੈ।

ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਜਾਂ ਸੋਚੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਪਰ ਮਨ ਅਸ਼ਾਂਤ-ਪ੍ਰੇਸ਼ਾਨ ਰਹੇਗਾ।

ਕੰਨਿਆ- ਕਮਜ਼ੋਰ ਅਤੇ ਡਾਵਾਂਡੋਲ ਮਨ ਸਥਿਤੀ ਕਰ ਕੇ ਆਪ ਨੂੰ ਕੋਈ ਫੈਸਲਾ ਲੈਣ ’ਚ ਮੁਸ਼ਕਲ ਹੋਵੇਗੀ, ਨੁਕਸਾਨ ਪ੍ਰੇਸ਼ਾਨੀ ਦਾ ਡਰ।

ਤੁਲਾ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਵੈਸੇ ਮਿੱਤਰ ਕੰਮਕਾਜੀ ਸਾਥੀ ਸਹਿਯੋਗ ਕਰਨਗੇ।

ਬ੍ਰਿਸ਼ਚਕ- ਕੋਰਟ-ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਧਨ- ਆਪਣੇ ਕਿਸੇ ਉਲਝੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਸ਼ੁੱਭ ਕੰਮਾਂ ’ਚ ਧਿਆਨ, ਮਨ ’ਤੇ ਸਾਤਵਿਕ ਸੋਚ ਪ੍ਰਭਾਵੀ ਰਹੇਗੀ।

ਮਕਰ- ਸਿਤਾਰਾ ਆਮਦਨ ਅਤੇ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਵਾਲਾ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ-ਵਿਜਈ-ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।

ਕੁੰਭ- ਵਪਾਰਕ ਅਤੇ ਕਾਰੋਬਾਰੀ ਕੰਮਾਂ ’ਚ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ, ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ।

ਮੀਨ- ਕਿਸੇ ਨਾ ਕਿਸੇ ਪੰਗੇ, ਸਮੱਸਿਆ ਨਾਲ ਵਾਸਤਾ ਰਹੇਗਾ, ਲੈਣ-ਦੇਣ ਦੇ ਕੰਮ ’ਚ ਵੀ ਆਪਣੀ ਕਿਸੇ ਪੇਮੈਂਟ ਨੂੰ ਫਸਣ ਨਾ ਦਿਓ, ਖਰਚਿਆਂ ਦਾ ਜ਼ੋਰ।

23 ਨਵੰਬਰ 2020, ਸੋਮਵਾਰ

ਕੱਤਕ ਸੁਦੀ ਤਿਥੀ ਨੌਮੀ (23-24 ਮੱਧ ਰਾਤ 12.33 ਤਕ) ਅਤੇ ਮਗਰੋਂ ਤਿਥੀ ਦਸ਼ਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਕੁੰਭ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਬਿਕ੍ਰਮੀ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1942, ਮਿਤੀ 2(ਮੱਘਰ), ਹਿਜਰੀ ਸਾਲ 1442, ਮਹੀਨਾ : ਰਬਿ-ਉਲ-ਸਾਨੀ, ਤਰੀਕ :7, ਨਕਸ਼ੱਤਰ : ਸ਼ਤਭਿਖਾ (ਦੁੁਪਹਿਰ 1.05 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਅਜ, ਯੋਗ : ਹਰਸ਼ਣ (23 ਨਵੰਬਰ ਦਿਨ ਰਾਤ ਅਤੇ ਅਗਲੇ ਦਿਨ (24 ਨਵੰਬਰ) ਸਵੇਰੇ 6.08 ਤੱਕ), ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੇਗੀ(ਪੂਰਾ ਿਦਨ ਰਾਤ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ :ਅਕਸ਼ੈ ਨੌਮੀ, ਕੁਸ਼ਮਾਂਡ ਨੌਮੀ, ਆਂਵਲਾ ਨੌਮੀ, ਆਰੋਗਿਯਾ ਵਰਤ , ਸ਼੍ਰੀ ਸਤਿ ਸਾਣੀ, ਬਾਬਾ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa