ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

11/09/2020 1:48:37 AM

ਮੇਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਫ੍ਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਇਰਾਦਿਅਾਂ ’ਚ ਮਜ਼ਬੂਤੀ ਰਹੇਗੀ।

ਬ੍ਰਿਖ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ ਅਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ।

ਮਿਥੁਨ- ਮਿੱਤਰਾਂ, ਕੰਮਕਾਜੀ ਸਾਥੀਅਾਂ ਨਾਲ ਮੇਲਜੋਲ ਲਾਭਕਾਰੀ ਰਹੇਗਾ ਪਰ ਢਈਏ ਕਰਕੇ ਪੇਚੀਦਗੀਅਾਂ, ਸਮੱਸਿਆਵਾਂ ਨਾਲ ਵਾਸਤਾ ਰਹੇਗਾ।

ਕਰਕ- ਜਨਰਲ ਸਿਤਾਰਾ ਧਨ ਲਾਭ ਵਾਲਾ, ਮਿੱਟੀ, ਰੇਤਾ, ਬਜਰੀ, ਕੰਸਟਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਸਿੰਘ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ ਰਹੇਗੀ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸਰਕਾਰੀ ਕੰਮਾਂ ਲਈ ਸਮਾਂ ਢਿੱਲਾ।

ਕੰਨਿਆ- ਉਲਝਣਾਂ-ਝਮੇਲਿਆਂ ਕਰਕੇ ਪੇਚੀਦਗੀਅਾਂ ਨਾਲ ਵਾਸਤਾ ਰਹੇਗਾ, ਕਿਸੇ ’ਤੇ ਲੋੜ ਤੋਂ ਵੱਧ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਤੁਲਾ- ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਲ ਹਟੇਗੀ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।

ਬ੍ਰਿਸ਼ਚਕ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ, ਵੱਡੇ ਲੋਕਾਂ ਦੇ ਸਾਫਟ ਸੁਪੋਰਟਿਵ ਰੁਖ ਕਰਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ।

ਧਨ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਉਂਝ ਵੀ ਆਪ ਹਰ ਫ੍ਰੰਟ ’ਤੇ ਵਿਜਈ ਰਹੋਗੇ, ਸੋਚ ਵਿਚਾਰ ’ਚ ਸਾਤਵਿਕਤਾ ਅਤੇ ਪਾਜ਼ੇਟਿਵਨੈੱਸ ਬਣੀ ਰਹੇਗੀ।

ਮਕਰ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜਿਹੜੀਅਾਂ ਤਬੀਅਤ ਨੂੰ ਸੂਟ ਨਾ ਕਰਦੀਅਾਂ ਹੋਣ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ, ਸਹਿਯੋਗ ਰਹੇਗਾ।

ਮੀਨ- ਨਾ ਤਾਂ ਵਿਰੋਧੀਆਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਨੂੰ ਲਿਫਟ ਦਿਓ, ਕਿਉਂਕਿ ਉਹ ਕਦੇ ਵੀ ਕਿਸੇ ਮਾਮਲੇ ’ਤੇ ਆਪ ਦਾ ਲਿਹਾਜ਼ ਨਹੀਂ ਕਰਨਗੇ।

9 ਨਵੰਬਰ 2020, ਸੋਮਵਾਰ

ਕੱਤਕ ਵਦੀ ਤਿੱਥੀ ਨੌਮੀ (9 ਨਵੰਬਰ ਿਦਨ-ਰਾਤ ਅਤੇ ਅਗਲੇ ਿਦਨ (10 ਨਵੰਬਰ) ਸਵੇਰੇ 5.28 ਤੱਕ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਕਰਕ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਕੰਿਨਆ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ       

ਬਿਕ੍ਰਮੀ ਸੰਮਤ : 2077 ਕੱਤਕ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 18 (ਕੱਤਕ), ਹਿਜਰੀ ਸਾਲ 1442, ਮਹੀਨਾ : ਰਬਿ-ਉਲ ਅੱਵਲ, ਤਰੀਕ : 22, ਨਕਸ਼ੱਤਰ : ਅਸ਼ਲੇਖਾ (ਸਵੇਰੇ 8.42 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਬ੍ਰਹਮ (9-10 ਮੱਧ ਰਾਤ 1.30 ਤੱਕ) ਅਤੇ ਮਗਰੋਂ ਯੋਗ ਏਂਦਰ। ਚੰਦਰਮਾ : ਕਰਕ ਰਾਸ਼ੀ ’ਤੇ (ਸਵੇਰੇ 8.42 ਤੱਕ) ਅਤੇ ਮਗਰੋਂ ਿਸੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ 8.42 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਿਦਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਿਦਵਸ ਅਤੇ ਿਤਉਹਾਰ : ਉਤਰਾਖੰਡ ਸਥਾਪਨਾ ਿਦਵਸ, ਲੀਗਲ ਸਰਵਿਸ ਡੇ।

­–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa