ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

11/02/2020 1:59:53 AM

ਮੇਖ- ਬਿਊਟੀਫਿਕੇਸ਼ਨ, ਬੁਟੀਕ, ਇਲੈਕਟ੍ਰੋਨਿਕਸ, ਕੰਸਲਟੈਂਸੀ, ਲਿਕਰ, ਟੀਚਿੰਗ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਂ ’ਚ ਚੰਗਾ ਲਾਭ ਮਿਲੇਗਾ।

ਬ੍ਰਿਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਸਥਿਤੀ ਬਿਹਤਰ, ਆਪਣੇ ਖੁਸ਼ਦਿਲ ਅਤੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ, ਸਫਲਤਾ ਸਾਥ ਦੇਵੇਗੀ।

ਮਿਥੁਨ- ਖਰਚ ਹੱਥ ਰੋਕ ਕੇ ਕਰਨਾ ਚਾਹੀਦਾ ਹੈ। ਜਿਹੜੇ ਖਰਚੇ ਟਾਲੇ ਜਾ ਸਕਦੇ ਹੋਣ, ਉਨ੍ਹਾਂ ਨੂੰ ਟਾਲ ਦੇਣਾ ਸਹੀ ਰਹੇਗਾ, ਵੈਸੇ ਕਿਸੇ ਦੀ ਜ਼ਿੰਮੇਵਾਰੀ ’ਚ ਨਹੀਂ ਫਸਣਾ ਚਾਹੀਦਾ।

ਕਰਕ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ ਰੁਕਿਆ ਕੰਮ ਕੁਝ ਅੱਗੇ ਵਧੇਗਾ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਸਿੰਘ- ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ-ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਣਨਗੇ।

ਕੰਨਿਆ- ਧਾਰਮਿਕ ਕੰਮਾਂ ਨੂੰ ਕਰਨ, ਕਥਾਵਾਰਤਾ ਅਤੇ ਕੀਰਤਨ- ਸਤਿਸੰਗ ਸੁਣਨ ’ਚ ਜੀਅ ਲੱਗੇਗਾ, ਕੰਮਕਾਜੀ ਦਸ਼ਾ ਚੰਗੀ, ਜਨਰਲ ਹਾਲਾਤ ਸੁਧਰਨਗੇ।

ਤੁਲਾ- ਸਿਤਾਰਾ ਸਿਹਤ ਲਈ ਕਮਜ਼ੋਰ, ਤਬੀਅਤ ਨੂੰ ਸੂਟ ਨਾ ਕਰਨ ਵਾਲਿਆਂ ਅਤੇ ਬਾਈ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨੀ ਚਾਹੀਦੀ ਹੈ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਸੰਬੰਧਾਂ ’ਚ ਮਿਠਾਸ-ਸਦਭਾਅ, ਤਾਲਮੇਲ ਬਣਿਆ ਰਹੇਗਾ, ਵੈਸੇ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਧਨ- ਕਿਸੇ ਪ੍ਰਬਲ ਸ਼ਤਰੂ ਕਰ ਕੇ ਟੈਨਸ਼ਨ ਪ੍ਰੇਸ਼ਾਨੀ ਬਣੀ ਰਹੇਗੀ, ਇਸ ਲਈ ਉਨ੍ਹਾਂ ਨਾਲ ਨਾ ਤਾਂ ਨੇੜਤਾ ਰੱਖੋ ਅਤੇ ਨਾ ਹੀ ਤਾਲਮੇਲ ਰੱਖੋ।

ਮਕਰ- ਜਨਰਲ ਸਿਤਾਰਾ ਸਟ੍ਰਾਂਗ, ਸੰਤਾਨ ਆਪ ਦਾ ਸਾਥ ਦੇਵੇਗੀ, ਉਹ ਸੁਪੋਰਟ ਕਰੇਗੀ ਅਤੇ ਉਸ ਨਾਲ ਤਾਲਮੇਲ ਕਰ ਕੇ ਆਪ ਦੀ ਕੋਈ ਸਮੱਸਿਆ ਹਟੇਗੀ।

ਕੁੰਭ- ਸਿਤਾਰਾ ਜ਼ਮੀਨੀ, ਅਦਾਲਤੀ ਕੰਮਾਂ ਲਈ ਸਮਾਂ ਚੰਗਾ, ਵੱਡੇ ਲੋਕਾਂ ’ਚ ਪ੍ਰਭਾਵ, ਦਬਦਬਾ ਬਣਿਆ ਰਹੇਗਾ, ਵਿਰੋਧੀ ਕਮਜ਼ੋਰ-ਤੇਜਹੀਣ ਰਹਿਣਗੇ।

ਮੀਨ- ਮਿੱਤਰਾਂ, ਕੰਮਕਾਜੀ ਸਾਥੀਆਂ ਦੀ ਮਦਦ ਨਾਲ ਆਪ ਦੀ ਪੈਠ-ਦਨਦਨਾਹਟ ਬਣੀ ਰਹੇਗੀ, ਯਤਨ ਅਤੇ ਭੱਜ-ਦੌੜ ਕਰਨ ’ਤੇ ਕਿਸੇ ਸਮੱਸਿਆ ’ਤੇ ਆਪ ਦਾ ਕੰਟਰੋਲ ਵਧੇਗਾ।

2 ਨਵੰਬਰ 2020, ਸੋਮਵਾਰ

ਕੱਤਕ ਵਦੀ ਤਿੱਥੀ ਦੂਜ (2-3 ਮੱਧ ਰਾਤ 1.14 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਕੰਿਨਆ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਕੱਤਕ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 11 (ਕੱਤਕ), ਹਿਜਰੀ ਸਾਲ 1442, ਮਹੀਨਾ : ਰਬਿ-ਉਲ ਅੱਵਲ, ਤਰੀਕ : 15, ਨਕਸ਼ੱਤਰ : ਕ੍ਰਿਤਿਕਾ (ਰਾਤ 11.50 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ :ਵਰਿਯਾਨ (2 ਨਵੰਬਰ ਦਿਨ-ਰਾਤ ਅਤੇ ਅਗਲੇ ਦਿਨ (3 ਨਵੰਬਰ ) ਸਵੇਰੇ 6.03 ਤੱਕ)। ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa