ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

10/20/2020 1:51:40 AM

ਮੇਖ- ਪੇਟ ’ਚ ਗੜਬੜੀ ਦਾ ਡਰ, ਠੰਡੀਆਂ ਅਤੇ ਬਾਈ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਵੈਸੇ ਕੋਈ ਵੀ ਕੰਮ ਅਣਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ, ਉਂਝ ਪਤੀ-ਪਤਨੀ ਇਕ ਦੂਜੇ ਨਾਲ ਨਾਰਾਜ਼ ਦਿਸਣਗੇ।

ਮਿਥੁਨ- ਸਿਤਾਰਾ ਮਨ ਨੂੰ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਅਤੇ ਬੇਚੈਨ ਜਿਹਾ ਰੱਖੇਗਾ, ਜਿਸ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋਗੇ।

ਕਰਕ- ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਗਲਤ ਸੋਚ ਕਰਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ ਪਰ ਅਰਥ ਦਸ਼ਾ ਠੀਕ-ਠਾਕ।

ਸਿੰਘ- ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਆਪ ਦੇ ਕਿਸੇ ਬਣੇ-ਬਣਾਏ ਕੰਮ ਦੇ ਵਿਗੜਣ ਦਾ ਡਰ ਹੋ ਸਕਦਾ ਹੈ, ਧਿਆਨ ਨਾਲ ਰਹੋ।

ਕੰਨਿਆ- ਕਿਸੇ ਕੰਮਕਾਜੀ ਸਾਥੀ ਕਰਕੇ ਆਪ ਦਾ ਕੋਈ ਬਣਿਆ-ਬਣਾਇਆ ਕੰਮ ਉਲਝ-ਵਿਗੜ ਸਕਦਾ ਹੈ, ਮਾਨਸਿਕ ਤੌਰ ’ਤੇ ਆਪ ਪ੍ਰੇਸ਼ਾਨ ਰਹੋਗੇ।

ਤੁਲਾ- ਕਿਉਂਕਿ ਸਿਤਾਰਾ ਰੁਪਏ ਪੈਸੇ ਦੇ ਲਿਹਾਜ਼ ਤੋਂ ਕਮਜ਼ੋਰ ਰਹੇਗਾ, ਇਸ ਲਈ ਨਾ ਸਿਰਫ ਕੰਮਕਾਜੀ ਕੰਮ ਸੁਚੇਤ ਰਹਿ ਕੇ ਕਰੋ, ਸਗੋਂ ਕੰਮਕਾਜੀ ਟੂਰ ਵੀ ਨਾ ਕਰੋ।

ਬ੍ਰਿਸ਼ਚਕ- ਕੰਮਕਾਜੀ ਦਸ਼ਾ ਲਈ ਸਿਤਾਰਾ ਢਿੱਲਾ ਹੈ, ਇਸ ਲਈ ਕੋਈ ਵੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਨਾ ਕਰੋ, ਮਨ ਵੀ ਡਿਸਟਰਬ ਜਿਹਾ ਰਹੇਗਾ।

ਧਨ- ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਅਾਂ ਵਾਲਾ ਹੈ, ਇਸ ਲਈ ਕੋਈ ਵੀ ਕੰਮ ਨਾ ਤਾਂ ਜਲਦਬਾਜ਼ੀ ’ਚ ਕਰੋ ਅਤੇ ਨਾ ਹੀ ਸੋਚੇ ਵਿਚਾਰੇ ਬਗੈਰ ਕਰੋ।

ਮਕਰ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ ਰੁੱਕਿਆ ਕੰਮ ਕੁਝ ਅੱਗੇ ਵਧ ਸਕਦਾ ਹੈ, ਮਾਣ-ਸਨਮਾਨ, ਪ੍ਰਭਾਵ, ਦਬਦਬਾ ਬਣਿਆ ਰਹੇਗਾ।

ਕੁੰਭ- ਧਿਆਨ ਰੱਖੋ ਕਿ ਕਿਸੇ ਵੱਡੇ ਆਦਮੀ ਦੀ ਨਾਰਾਜ਼ਗੀ ਵਾਲੇ ਰੁਖ ਕਰਕੇ ਆਪ ਦਾ ਕੋਈ ਕੰਮ ਉਖੜ ਵਿਗੜ ਨਾ ਜਾਵੇ, ਮਨ ਨੂੰ ਵੀ ਠੇਸ ਲੱਗਣ ਦਾ ਡਰ।

ਮੀਨ- ਧਾਰਮਿਕ ਕੰਮਾਂ ’ਚ ਜੀਅ ਨਹੀਂ ਲੱਗੇਗਾ, ਕਿਸੇ ਬਣੇ-ਬਣਾਏ ਕੰਮ ਦੇ ਪਟਰੀ ਤੋਂ ਉਤਰਨ ਦਾ ਡਰ, ਮਨ ਵੀ ਡਰਿਆ-ਡਰਿਆ ਰਹੇਗਾ।

20 ਅਕਤੂਬਰ 2020, ਮੰਗਲਵਾਰ

ਦਵੀਤਿਯ (ਸ਼ੁੱਧ) ਅੱਸੂ ਸੁਦੀ ਤਿਥੀ ਚੌਥ (ਪੁਰਵ ਦੁਪਹਿਰ 11.19 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਿਬ੍ਰਸ਼ਚਕ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਸਿੰਘ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਕੱਤਕ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1942, ਮਿਤੀ 28 (ਅੱਸੂ), ਹਿਜਰੀ ਸਾਲ 1442, ਮਹੀਨਾ : ਰਬਿ-ਉਲ-ਅੱਵਲ, ਤਰੀਕ :2, ਨਕਸ਼ੱਤਰ : ਜੇਸ਼ਠਾ (20-21 ਮੱਧ ਰਾਤ 2.12 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸੌਭਾਗਿਯ (ਸਵੇਰੇ 9.48 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (20-21 ਮੱਧ ਰਾਤ 2.12 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 20-21 ਮੱਧ ਰਾਤ 2.12 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਪੁਰਵ ਦੁਪਹਿਰ 11.19 ਤੱਕ) ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਉਪਾਂਗ ਲਲਿਤਾ ਵਰਤ, ਸ੍ਰੀ ਗੁਰੂ ਹਰਕਿਸ਼ਨ ਜੀ ਗੁਰਿਆਈ ਪ੍ਰਾਪਤੀ ਦਿਵਸ ਅਤੇ ਸ੍ਰੀ ਗੁਰੂ ਹਰਿਰਾਏ ਜੀ ਜੋਤੀ ਜੋਤ ਸਮਾਏ ਦਿਵਸ (ਨਾਨਕ ਸ਼ਾਹੀ ਕੈਲੰਡਰ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa